ਅਵਧੀ ਕਹਾਵਤਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਵਧੀ ਹਿੰਦੀ ਖੇਤਰ ਦੀ ਇੱਕ ਉਪਭਾਸ਼ਾ ਹੈ। ਇਹ ਉੱਤਰ ਪ੍ਰਦੇਸ਼ ਵਿੱਚ ਅਵਧੀ ਖੇਤਰ ਲਖਨਊ, ਹਰਦੋਈ, ਸੀਤਾਪੁਰ, ਲਖੀਮਪੁਰ, ਫੈਜਾਬਾਦ, ਪਰਤਾਪਗੜ, ਸੁਲਤਾਨਪੁਰ, ਇਲਾਹਬਾਦ ਅਤੇ ਫਤੇਹਪੁਰ, ਮਿਰਜਾਪੁਰ, ਜੌਨਪੁਰ ਆਦਿ ਕੁੱਝ ਹੋਰ ਜ਼ਿਲ੍ਹਿਆਂ ਵਿੱਚ ਵੀ ਬੋਲੀ ਜਾਂਦੀ ਹੈ। ਅਵਧੀ ਭਾਸ਼ਾ ਦੀ ਕਹਾਵਤਾਂ ਉੱਤਰ ਪ੍ਰਦੇਸ਼ ਦੇ ਅਯੁੱਧਿਆ ਖੇਤਰ ਦੇ ਪੇਂਡੂ ਲੋਕ ਜੀਵਨ ਵਿੱਚ ਆਮ ਪ੍ਰਚੱਲਤ ਹਨ।[1]

ਕੁਛ ਅਵਧੀ ਕਹਾਵਤਾਂ[ਸੋਧੋ]

 1. ਅਧਾਧੁੰਦ ਦਰਬਾਰ ਮਾਂ ਗਦਹਾ ਪੰਜੀਰੀ ਖਾਯ। (ਉਦਾਰਤਾ ਦਾ ਨਾਜਾਇਜ ਫਾਇਦਾ ਚੁੱਕਣ ਉੱਤੇ ਵਰਤੀ ਜਾਂਦੀਕਹਾਵਤ)
 2. ਕੱਥਰ ਗੁੱਦਰ ਸੋਵੈਂ। ਮਰਜਾਲਾ ਬੈਠੇ ਰੋਵੈਂ। (ਕਥਰੀ ਗੁਦੜੀ ਵਾਲਾ ਆਰਾਮ ਨਾਲ ਸੌਂ ਰਿਹਾ ਹੈ ਲੇਕਿਨ ਫੈਂਸੀ ਕੱਪੜਿਆਂ ਵਾਲਾ ਠੰਡ ਨਾਲ ਠਿਠਰ ਰਿਹਾ ਹੈ।)
 3. ਕਾਮ ਨਹੀਂ ਕੋਉ ਕਾ ਬਨਿ ਜਾਯ। ਕਾਟੀ ਅੰਗੁਰੀ ਮੂਤਤ ਨਾਂਯ। (ਵੱਡੀ ਉਂਗਲ ਤੇ ਨਹੀਂ ਮੂਤਦਾ)
 4. ਕਰਿਆ ਬਾਹਮਨ ਗਵਾਰ ਚਮਾਰ। ਇਨ ਦੂਨ੍ਹੋਂ ਤੇ ਰਹੀਓ ਹੋਸਿਆਰ।
 5. ਖਰੀ ਬਾਤ ਜਇਸੇ ਮੌਸੀ ਕਾ ਕਾਜਰ।
 6. ਗਗਰੀ ਦਾਨਾ। ਸੁਦ੍ਰ ਉਤਾਨਾ।
 7. ਘਰ ਮਾਂ ਨਾਹੀਂ ਦਾਨੇ। ਅੰਮਾ ਚਲੀਂ ਭੁਨਾਨੇ।
 8. ਘਾਤੈ ਘਾਤ ਚਮਰਊ ਪੂਛੈਂ, ਮਲਿਕੌ ਪੜਵਾ ਨੀਕੇ ਹੈ। (ਪੜਵਾ ਮਰ ਰਿਹਾ ਹੈ। ਜੇਕਰ ਮਰ ਗਿਆ ਹੋ ਚਮਾਰ ਉਸਨੂੰ ਖਾਲ ਲਈ ਲੈ ਜਾਵੇਗਾ।)
 9. ਜਗ ਜੀਤੇਵ ਮੋਰੀ ਰਾਨੀ। ਬਰੁ ਠਾੜ ਹੋਯ ਤੋਂ ਜਾਨੀ।
 10. ਜਸ ਮਤੰਗ ਤਸ ਪਾਦਨ ਘੋੜੀ। ਬਿਧਨਾ ਭਲੀ ਮਿਲਾਈ ਜੋੜੀ।
 11. ਜਬਰਾ ਮਾਰੈ, ਰੋਵਨ ਨ ਦੇਯ।
 12. ਜਾੜ ਜਾਯ ਰੁਈ ਕਿ ਜਾੜ ਜਾਯ ਦੁਈ।
 13. ਜਾੜ ਲਾਗ, ਜਾੜ ਲਾਗ ਜੜਨਪੁਰੀ। ਬੁੜੀਆ ਕਾ ਹਗਾਸ ਲਾਗਿ ਬਿਪਤਿ ਪਰੀ।
 14. ਠਾੜਾ ਤਿਲਕ ਮਧੁਰਿਯਾ ਬਾਨੀ। ਦਗਾਬਾਜ ਕੈ ਯਹੈ ਨਿਸਾਨੀ।
 15. ਤ੍ਰਿਯਾਚਰਿਤ੍ਰ ਨ ਜਾਨੈ ਕੋਯ। ਖਸਮ ਮਾਰਿ ਕੈ ਸਤੀ ਹੋਯ।
 16. ਦਿਯੇ ਨ ਬਿਧਾਤਾ, ਲਿਖੇ ਨ ਕਪਾਰ।
 17. ਧਨ ਕੇ ਪੰਦਰਾ ਮਕਰ ਪਚੀਸ। ਜਾੜਾ ਪਰੈ ਦਿਨਾ ਚਾਲੀਸ।
 18. ਨੋਖੇ ਘਰ ਕਾ ਬੋਕਰਾ। ਖਰੁ ਖਾਯ ਨ ਚੋਕਰਾ।।
 19. ਨੋਖੇ ਗਾਂਵੈਂ ਊਂਟ ਆਵਾ। ਕੋਉ ਦੇਖਾ ਕੋਊ ਦੇਖਿ ਨ ਪਾਵਾ।
 20. ਬਹਿ ਬਹਿ ਮਰੈਂ ਬੈਲਵਾ, ਬਾਂਧੇ ਖਾਂਯ ਤੁਰੰਗ।
 21. ਬਰਸੌ ਰਾਮ ਜਗੈ ਦੁਨਿਯਾ। ਖਾਯ ਕਿਸਾਨ ਮਰੈ ਬਨਿਯਾ।
 22. ਬੂੜ ਸੁਆ ਰਾਮ ਰਾਮ ਥੋਰੈ ਪੜਿਹੈਂ।
 23. ਭਰੀ ਜਵਾਨੀ ਮਾਂਝਾ ਢੀਲ।
 24. ਲਰਿਕਨ ਕਾ ਹਮ ਛੇੜਤੇਨ ਨਾਹੀਂ, ਜਵਾਨ ਲਗੈਂ ਸਗ ਭਾਈ।
 25. ਬੂੜੇਨ ਕਾ ਹਮ ਛੋੜਤੇਨ ਨਾਹੀਂ ਚਹੇ ਓੜੈਂ ਸਾਤ ਰਜਾਈ।
 26. ਸੂਮੀ ਕਾ ਧਨ ਅਇਸੇ ਜਾਯ। ਜਇਸੇ ਕੁੰਜਰ ਕੈਥਾ ਖਾਯ। (ਕਹਿੰਦੇ ਹਨ ਕਿ ਹਾਥੀ ਸਮੁੱਚੇ ਕੈਥੇ ਦੇ ਅੰਦਰ ਦਾ ਗੂਦਾ ਖਾਕੇ ਸਮੁੱਚੇ ਫੋਕੇ ਕੈਥੇ ਦਾ ਮਲਤਿਆਗ ਕਰਦਾ ਹੈ।)
 27. ਸੋਨਰਵਾ ਕੀ ਠੁਕ ਠੁਕ, ਲੋਹਰਵਾ ਕੀ ਧੰਮ।
 28. ਹਿਸਕਨ ਹਿਸਕਨ ਨੌਨਿਯਾ ਹਗਾਸੀ।
 29. ਉਠਾ ਬੂਢ਼ਾ ਸਾਂਸ ਲ੍ਯਾ, ਚਰਖਾ ਛੋੜਾ ਜਾਂਤ ਲ੍ਯਾ। (ਇਹ ਕਹਾਵਤ ਤਦ ਕਹੀ ਜਾਂਦੀ ਹੈ ਜਦੋਂ ਇੰਨੇ ਰੁੱਝੇਵੇਂ ਹੋਣ ਕਿ ਸਾਹ ਲੈਣ ਕਿ ਫੁਰਸਤ ਵੀ ਨਾ ਹੋਵੇ।)
 30. ਬਾਪ ਪਦਹਿਨ ਨਾ ਜਾਨੇ, ਪੂਤ ਸ਼ੰਖ ਬਜਾਵੇ। (ਜਦੋਂ ਪੁੱਤ ਕਿਸੇ ਕਾਰਜ ਨੂੰ ਪਿਤਾ ਤੋਂ ਅੱਛਾ ਕਰਨ ਲੱਗੇ ਤਦ ਇਸ ਦਾ ਪ੍ਰਯੋਗ ਕਰਦੇ ਹਨ)
 31. ਬਾਪ ਨ ਮਾਰੇਨ ਫੜਕੀ, ਬੇਟਵਾ ਤੀਰਨਦਾਸ। (ਜਦੋਂ ਪੁੱਤ ਕਿਸੇ ਕਾਰਜ ਨੂੰ ਪਿਤਾ ਤੋਂ ਅੱਛਾ ਕਰਨ ਲੱਗੇ ਤਦ ਇਸ ਦਾ ਪ੍ਰਯੋਗ ਕਰਦੇ ਹਨ)
 32. ਜਹਾਂ ਜਾਯੇ ਦੂਲਾ ਰਾਨੀ, ਉਹਾਂ ਪੜੇ ਪਾਥਰ ਪਾਨੀ। (ਇਹ ਕਹਾਵਤ ਅਜਿਹੇ ਵਿਅਕਤੀ ਲਈ ਵਰਤੀ ਜਾਂਦੀ ਹੈ ਜਿਸਦੇ ਜਾਂਦੇ ਹੀ ਕੋਈ ਕਾਰਜ ਵਿਗੜਨ ਲੱਗਦਾ ਹੈ।)
 33. ਖਾਵਾ ਭਾਤ, ਉੜਵਾ ਪਾਂਤ। (ਭਾਤ = ਪਕਾਇਆ ਹੋਇਆ ਚਾਵਲ ; ਪਾਂਤ = ਪੰਗਤ, ਇਹ ਕਹਾਵਤ ਉਸ ਦੇ ਲਈ ਵਰਤੀ ਜਾਂਦੀ ਹੈ ਜੋ ਫੱਕੜ ਕਿਸਮ ਦਾ ਆਦਮੀ ਹੋਵੇ / ਜੋ ਆਪਣੀ ਕਿਸੇ ਚੀਜ ਦੀ ਚਿੰਤਾ ਨਾ ਕਰਦਾ ਹੋਵੇ।)
 34. ਤੌਵਾ ਕੀ ਤੇਰੀ, ਖਾਪਡਿਯਾ ਕੀ ਮੇਰੀ। (ਤੌਵਾ=ਤਵਾ; ਖਾਪਡਿਯਾ=ਮਿੱਟੀ ਕੀ ਖਪੜੀ, ਇਸ ਦਾ ਮਤਲਬ ਹੈ ਕਿ ਸਭ ਖ਼ਰਾਬ ਵਸਤੂਆਂ ਤੁਹਾਡੀਆਂ ਅਤੇ ਸਾਰੀਆਂ ਚੰਗੀਆਂ ਮੇਰੀਆਂ)
 35. ਸਾਸ ਮੋਰ ਅਨਹਰੀ, ਸਸੁਰ ਮੋਰ ਅਨਹਰਾ, ਜੇਹਸੇ ਬਿਯਾਹੀ ਉਹੋ ਚਕਚੋਨਹਰਾ, ਕੇਕਰੇ ਪੇ ਦੇਈ ਧੇਪਾਰਦਾਰ ਕਜਰਾ। (ਚਕਚੋਨਹਰਾ = ਜਿਸਦੀਆਂ ਅੱਖਾਂ ਵਾਰ ਵਾਰ ਸੁਤੇ ਹੀ ਬੰਦ ਹੁੰਦੀਆਂ ਹੋਣ; ਧੇਪਾਰਦਾਰ = ਮੋਟਾ ਜਿਹਾ। ਇਹ ਕਹਾਵਤ ਤਦ ਵਰਤੀ ਜਾਂਦੀ ਹੈ ਜਦੋਂ ਕੋਈ ਚੰਗੀ ਚੀਜ਼ ਕਿਸੇ ਨੂੰ ਦੇਣਾ ਚਾਹੀਏ ਪਰ ਕੋਈ ਉਸ ਦਾ ਹੱਕਦਾਰ ਨਾ ਮਿਲੇ।)
 36. ਮੋਰ ਭੁਖਿਯਾ ਮੋਰ ਮਾਈ ਜਾਨੇ, ਕਠਵਤ ਭਰ ਪਿਸਾਨ ਸਾਨੇ। (ਕਠਵਤ= ਆਟਾ ਗੂੰਨਣ ਵਾਲਾ ਬਰਤਨ; ਪਿਸਾਨ= ਆਟਾ। ਬੱਚੇ ਦੀ ਭੁੱਖ ਕੇਵਲ ਮਾਂ ਹੀ ਸਮਝ ਸਕਦੀ ਹੈ।)
 37. ਜੈਸੇ ਉਦਈ ਵੈਸੇ ਭਾਨ, ਨਾ ਇਨਕੇ ਚੁਨਈ ਨਾ ਉਨਕੇ ਕਾਨ। (ਦੋ ਮੂਰਖ ਇੱਕੋ ਜਿਹਾ ਵਿਵਹਾਰ ਕਰਦੇ ਹਨ।)
 38. ਪੈਇਸਾ ਨਾ ਕੌੜੀ,ਬਾਜਾਰ ਜਾਏਂ ਦੌੜੀ। (ਸਾਧਨ ਹੀਨ ਹੋਣਤੇ ਵੀ ਖਿਆਲੀ ਪੁਲਾਉ ਪਕਾਉਣਾ।)
 39. ਜੇਕਰੇ ਪਾਂਵ ਨਾ ਫਟੀ ਬੇਵਾਈ, ਊ ਕਾ ਜਾਨੇ ਪੀਰ ਪਰਾਈ। (ਜਿਸ ਨੂੰ ਕਦੇ ਦੁੱਖ ਨਾ ਹੋਇਆ ਹੋਵੇ ਉਹ ਕਿਸੇ ਦੀ ਪੀੜ ਕੀ ਜਾਣ ਸਕਦਾ ਹੈ।)
 40. ਗੁਰੁ ਗੁਡ ਹੀ ਰਹ ਗਯੇਨ, ਚੇਲਾ ਚੀਨੀ ਹੋਈ ਗਯੇਨ। (ਚੇਲਾ ਗੁਰੂ ਤੋਂ ਵੀ ਜਿਆਦਾ ਸਫਲ ਹੋ ਗਿਆ।)
 41. ਸੂਪ ਬੋਲੈ ਤ ਬੋਲੈ, ਚਲਨੀ ਕਾ ਬੋਲੈ ਜੇ ਮਾ ਬਹਤਰ ਛੇਦ। (ਇੱਕ ਭੈੜੇ ਵਿਅਕਤੀ ਦੁਆਰਾ ਦੂਜੇ ਭੈੜੇ ਵਿਅਕਤੀ ਨੂੰ ਦੋਸ਼ੀ ਠਹਿਰਾਉਣਾ।)

ਹਵਾਲੇ[ਸੋਧੋ]