ਅਵਾਰਾ ਪਸ਼ੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਵਾਰਾ ਪਸ਼ੂ ਉਹਨਾਂ ਪਸ਼ੂਆਂ ਨੂੰ ਕਿਹਾ ਜਾਂਦਾ ਹੈ ਜਿਹੜੇ ਪਸ਼ੂ ਮਨੁੱਖ ਵੱਲੋਂ ਖੁਰਾਕ ਜਾਂ ਮੁਨਾਫੇ ਲਈ ਪਾਲੇ ਜਾਂਦੇ ਹਨ ਪਰ ਉਹਨਾਂ ਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ। ਇਹ ਪਸ਼ੂ ਆਬਾਦੀ ਵਿੱਚ ਘੁੰਮਦੇ, ਫਸਲਾਂ ਉਜਾੜਦੇ ਅਤੇ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਭਾਰਤ ਵਿੱਚ ਅਵਾਰਾ ਗਊਆਂ ਅਤੇ ਕੁੱਤੇ ਮੁਖ ਰੂਪ ਵਿੱਚ ਮਿਲਦੇ ਹਨਅਵਾਰਾ/ਸੁੰਨੀਆਂ ਗਊਆਂ ਅੱਜ ਕੱਲ੍ਹ ਕਿਸਾਨਾਂ ਲਈ ਬਹੁਤ ਵੱਡੀ ਸਮੱਸਿਆ ਬਣੀਆਂ ਹੋਈਆਂ ਹਨ। ਅੱਜ ਘਾਟੇ ਦਾ ਧੰਦਾ ਬਣੀ ਖੇਤੀ ਨੂੰ ਅਵਾਰਾ ਗਊਆਂ ਤੋਂ ਬਚਾਉਣਾ ਸੌਖੀ ਗੱਲ ਨਹੀਂ ਹੈ। ਫਸਲਾਂ ਨੂੰ ਹੋਰ ਕੀੜਿਆਂ (ਸੁੰਡੀਆਂ/ਤੇਲਿਆਂ ਆਦਿ) ਦੇ ਹਮਲਿਆਂ ਤੋਂ ਬਚਾਉਣ ਲਈ ਤਾਂ ਕਿਸਾਨ ਨਾ ਮਹਿੰਗੀਆਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ ਫਸਲਾਂ ਨੂੰ ਬਚਾ ਲੈਂਦੇ ਹਨ ਪਰ ਸੁੰਨੀਆਂ ਗਾਵਾਂ ਤੋਂ ਫਸਲਾਂ ਨੂੰ ਬਚਾਉਣ ਦੀ ਸਮੱਸਿਆ ਬਹੁਤ ਗੰਭੀਰ ਹੈ। ਫਸਲਾਂ ਦੀ ਰਾਖੀ ਕਰਦਿਆਂ ਕਿਸਾਨਾਂ ਨੂੰ ਰਾਤਾਂ ਖੁੱਲੇ ਅਸਮਾਨ ਹੇਠ ਖੇਤਾਂ ਵਿੱਚ ਸੁੰਨੀਆਂ ਗਾਵਾਂ ਦੇ ਮਗਰ ਭੱਜਦਿਆਂ ਗੁਜਾਰਨੀਆਂ ਪੈਂਦੀਆਂ ਹਨ।

ਭਾਰਤ ਦੇ ਇੱਕ ਸ਼ਹਿਰ ਦੀ ਗਲੀ ਵਿੱਚ ਘੁੰਮਦੇ ਅਵਾਰਾ ਪਸ਼ੂ

ਨੁਕਸਾਨ ਦਾ ਅੰਦਾਜ਼ਾ[ਸੋਧੋ]

ਪੰਜਾਬ ਦੇ ਪਿੰਡਾਂ, ਖਾਸ ਕਰਕੇ ਮਾਲਵੇ ਦੇ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਦਾ ਇਹ ਅਵਾਰਾ ਪਸ਼ੂ ਨਿੱਤ ਨੁਕਸਾਨ ਕਰਦੇ ਹਨ। ਕਿਸਾਨ ਰਾਤਾਂ ਨੂੰ ਰਾਖੀ ਕਰਦੇ ਹਨ। ਹੁਣ ਪਸ਼ੂ ਪੰਛੀਆਂ ਦੀ ਸੁਰੱਖਿਆ ਬਾਰੇ ਉੱਠੀ ਆਵਾਜ਼ ਤੇ ਘੜੇ ਨਿਯਮਾਂ ਕਰਕੇ ਇਹ ਸੜਕਾਂ, ਗਲੀ ਮੁਹੱਲਿਆਂ ਬਜ਼ਾਰਾਂ ਅਤੇ ਹੋਰ ਆਮ ਥਾਵਾਂ ’ਤੇ ਖਤਰੇ ਦੀ ਝੰਡੀ ਬਣਕੇ ਦੌੜਦੇ ਭੱਜਦੇ ਰਹਿੰਦੇ ਹਨ ਅਤੇ ਛੋਟੀਆਂ - ਵੱਡੀਆਂ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ।[1][2] ਇਸੇ ਤਰ੍ਹਾਂ ਹੀ ਜੇਕਰ ਸ਼ਹਿਰਾਂ ਵੱਲ ਦੇਖਿਆਂ ਜਾਵੇ ਤਾਂ ਸ਼ਹਿਰਾਂ ਵਿੱਚ ਇਹ ਆਵਾਰਾ ਪਸੂ ਅੱਗੇ ਹੀ ਟਰੈਫਿਕ ਦੀ ਵੱਡੀ ਸਮੱਸਿਆ ਨੂੰ ਹੋਰ ਵਧਾ ਰਹੇ ਹਨ। ਜਦ ਇਹ ਪਸ਼ੂ ਲੜਦੇ-ਲੜਦੇ ਅਚਾਨਕ ਸੜਕਾਂ ਦੇ ਵਿਚਾਲੇ ਆ ਜਾਂਦੇ ਹਨ ਤਾਂ ਉਸ ਸਮੇਂ ਕਿਸੇ ਦੁਰਘਟਨਾ ਨੂੰ ਅੰਜਾਮ ਦੇਣਾ ਸੁਭਾਵਿਕ ਹੀ ਹੁੰਦਾ ਹੈ ਜਿਸ ਨਾਲ ਅਨੇਕਾਂ ਮਨੁੱਖੀ ਕੀਮਤੀ ਜਾਨਾਂ ਨੂੰ ਰੋਜਾਨਾ ਆਪਣੀ ਜਾਨ ਤੋ ਹੱਥ ਧੋਣੇ ਪੈਦੇ ਹਨ ਅਤੇ ਅਜਿਹੇ ਸਮੇਂ ਆਉਣ-ਜਾਣ ਵਾਲੇ ਵਹੀਕਲਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾ ਲੱਗਣ ਕਾਰਨ ਲੋਕਾਂ ਨੂੰ ਵੀ ਬਹੁਤ ਜਿਆਦਾ ਮੁਸਕਿਲ ਦਾ ਸਹਾਮਣਾ ਕਰਨਾ ਪੈਦਾ ਹੈ। ਕਈ ਵਾਰ ਤਾਂ ਇਹ ਅਵਾਰਾ ਪਸੂ ਦੁਰਘਟਨਾ ਕਾਰਨ ਆਪ ਵੀ ਆਪਣੀ ਜਾਨ ਗੁਆ ਬੈਠਦੇ ਹਨ। ਇਨ੍ਹਾਂ ਪਸੂਆਂ ਵਿੱਚ ਜਿਆਦਾ ਦੋਗਲੀਆਂ ਗਾਵਾਂ, ਢੱਠੇ ਅਤੇ ਅਮਰੀਕੀ ਵੱਛੇ ਪਾਏ ਜਾਂਦੇ ਹਨ। ਜਿਹਨਾਂ ਦੀ ਕੋਈ ਖਰੀਦ-ਵੇਚ ਨਹੀਂ ਹੁੰਦੀ।[3] ਅਵਾਰਾ ਕੁੱਤੇ ਅਕਸਰ ਬੱਚਿਆਂ ਦੇ ਮਗਰ ਪੈ ਜਾਂਦੇ ਹਨ। ਮੋਟਰ ਸਾਈਕਲਾਂ ਅਤੇ ਸਕੂਟਰਾਂ ਵਾਲਿਆਂ ਦੇ ਪਿੱਛੇ ਪੈ ਕੇ ਹਾਦਸਿਆਂ ਦਾ ਕਾਰਨ ਬਣਦੇ ਹਨ।[4]


ਹਵਾਲੇ[ਸੋਧੋ]