ਅਵੁਕਾਨਾ ਬੁੱਤ
ਸਾਲ | ਪੰਜਵੀਂ ਸਦੀ |
---|---|
ਕਿਸਮ | ਮੂਰਤੀ |
ਜਗ੍ਹਾ | ਕੇਕੀਰਵਾ, ਸ਼੍ਰੀਲੰਕਾ |
ਅਵੁਕਾਨਾ ਬੁੱਤ ( /ˈəvʊkɑːnɑː / ) (ਸੰਸਕ੍ਰਿਤ : अवुकाना प्रतिमा, ਅੰਗਰੇਜ਼ੀ : Avukana Buddha statue) ਮੱਧ ਸ਼੍ਰੀਲੰਕਾ ਦੇ ਕੇਕੀਰਵਾ ਵਿਭਾਗ ਵਿੱਚ ਸਥਿਤ ਭਗਵਾਨ ਬੁੱਧ ਦਾ ਬੁੱਤ (ਪ੍ਰਤੀਮਾ) ਹੈ। ਇਹ ਬੁੱਤ 40 ਫੁੱਟ (12 ਮੀਃ) ਉੱਚਾ ਹੈ। ਵਿਸ਼ਾਲ ਗਰੇਨਾਈਟ ਸ਼ਿਲਾ ਵਿੱਚ ਤਰਾਸ਼ਿਆ ਇਹ ਬੁੱਤ ਪੰਜਵੀਂ ਸ਼ਤਾਬਦੀ ਵਿੱਚ ਬਣਾਇਆ ਗਿਆ ਸੀ, ਅਜਿਹਾ ਅਨੁਮਾਨ ਕੀਤਾ ਜਾਂਦਾ ਹੈ। ਅਵੁਕਾਨਾ ਬੁੱਤ ਅਭਿਮੁਦਰਾ ਦੇ ਭਿੰਨ ਸਰੂਪ ਨੂੰ ਦਰਸਾਉਂਦਾ ਹੈ। ਇਹ ਬੁੱਤ ਬੜੇ ਚੰਗੇ ਤਰੀਕੇ ਨਾਲ ਤਰਾਸ਼ਿਆ ਗਿਆ ਹੈ। ਧਾਤੁਸੇਨ ਨਾਮਕ ਰਾਜੇ ਦੇ ਸਮੇਂ ਵਿੱਚ ਤਰਾਸ਼ਿਆ ਇਹ ਬੁੱਤ ਸਿੱਖਿਅਕਾਂ ਅਤੇ ਵਿਦਿਆਰਥੀਆਂ ਵਿੱਚ ਆਯੋਜਿਤ ਕਸ਼ਮਕਸ਼ ਦਾ ਫਲ ਹੈ। ਇਸ ਜਗ੍ਹਾ ਨੂੰ ਸੈਰ ਲਈ ਉੱਤਮ ਥਾਂ ਮੰਨਿਆ ਜਾਂਦਾ ਹੈ।
ਸਥਾਨ
[ਸੋਧੋ]ਅਵੁਕਾਨਾ ਬੁੱਤ ਸ਼੍ਰੀਲੰਕਾ ਦੇ ਮੱਧ ਵਿੱਚ ਕੇਕੀਰਵਾ ਵਿਭਾਗ ਵਿੱਚ ਸਥਿਤ ਅਵੁਕਾਨਾ ਗ੍ਰਾਮ ਵਿੱਚ ਮੌਜੂਦ ਹੈ। ਉਸ ਗ੍ਰਾਮ ਦਾ ਹੋਰ ਨਾਂਅ ਔਕਾਨਾ ਵੀ ਪ੍ਰਸਿੱਧ ਹੈ। ਬੁੱਤ ਦੇ ਸਨਮੁਖ ਕਾਲ਼ਾ ਵੇਵਾ ਨਾਂਅ ਦਾ ਸਰੋਵਰ ਹੈ। ਬੁੱਧ ਦੇ ਇਸ ਬੁੱਤ ਦਾ ਮੂੰਹ ਸਰੋਵਰ ਵੱਲ ਹੈ।[1] ਵਿਸ਼ਾਲ ਗਰੇਨਾਈਟ ਸ਼ਿਲ ਤੋਂ ਨਿਰਮਿਤ ਇਸ ਬੁੱਤ ਨੂੰ ਟਿੱਲੇ ਤੋਂ ਵੱਖ ਨਹੀਂ ਕੀਤਾ ਗਿਆ ਹੈ, ਟਿੱਲੇ ਦੇ ਸਨਮੁਖ ਸਥਿਤ ਭਾਗ ਉੱਤੇ ਤਰਾਸ਼ੀ ਕਰ ਇਸਨੂੰ ਸਥਾਪਤ ਕੀਤਾ ਗਿਆ ਹੈ।[2] ਅਜਿਹਾ ਕਰਨ ਨਾਲ ਬੁੱਤ ਦਾ ਆਧਾਰ ਮਜ਼ਬੂਤ ਹੋ ਗਿਆ ਹੈ ਅਤੇ ਇਹ ਵਿਸ਼ਾਲ ਬੁੱਤ ਪੱਕੇ ਪੈਰੀਂ ਭੂਮੀ ਉੱਤੇ ਸਥਿਤ ਹੋ ਗਿਆ ਹੈ।[3] ਪਰ ਬੁੱਤ ਦਾ ਕਮਲ ਸਰੂਪ ਆਸਣ ਦੀ ਵੱਖ ਤਰਾਸ਼ੀ ਕਰਕੇ ਇਸਦੇ ਆਧਾਰ ਦੇ ਰੂਪ ਵਿੱਚ ਬਣਾਇਆ ਗਿਆ ਹੈ। ਆਸਣ ਦੇ ਬਿਨਾਂ ਬੁੱਤ ਦਾ ਉੱਚਾਈ 38 ਫੁੱਟ 10 ਇੰਚ (11.84 ਮੀਟਰ) ਹੈ। ਜੇਕਰ ਵਿੱਤ ਆਸਣ ਦੀ ਉੱਚਾਈ ਵੀ ਜੋੜੀ ਜਾਵੇ ਤਾਂ ਫ਼ਿਰ ਇਸਦੀ ਕੁੱਲ ਉੱਚਾਈ 42 ਫੁੱਟ (13 ਮੀਟਰ) ਬਣਦੀ ਹੈ।[4][5] ਬੁੱਤ ਦੇ ਹੇਠਲੇ ਭਾਗ ਵਿੱਚ ਇੱਕ ਮੰਦਰ ਸਥਿਤ ਹੈ। ਪ੍ਰਾਚੀਨ ਕਾਲ ਵਿੱਚ ਇਸ ਮੰਦਰ ਵਿੱਚ ਹੀ ਇਸ ਬੁੱਤ ਦੀ ਪ੍ਰਸਥਾਪਨਾ ਹੋਈ ਸੀ। ਅੱਜ ਵੀ ਉੱਥੇ ਅਨੇਕ ਰਹਿੰਦ-ਖੂੰਹਦ ਉਪਲਬਧ ਹੈ। ਉਸ ਮੰਦਰ ਦੀ ਭਿੱਤੀ ਇੱਟਾਂ ਅਤੇ ਚਟਾਨਾਂ ਤੋਂ ਬਣੀ ਹੋਈ ਹੈ। ਉਸ ਮੰਦਰ ਦੀ ਲੰਬਾਈ 74 ਫੁੱਟ (23 ਮੀਟਰ) ਅਤੇ ਚੌੜਾਈ 63 ਫੁੱਟ (19 ਮੀਟਰ) ਹੈ।[6]
ਵਿਸ਼ੇਸ਼
[ਸੋਧੋ]ਸ਼੍ਰੀਲੰਕਾ ਦੇ ਪ੍ਰਾਚੀਨ ਬੋਧੀ ਬੁੱਤਾਂ ਵਿੱਚ ਅਵੁਕਾਨਾ ਬੁੱਤ ਦਾ ਵੀ ਚਰਚਾ ਵੀ ਹੁੰਦੀ ਹੈ।
ਹਵਾਲੇ
[ਸੋਧੋ]- ↑ Diganwela, T. (1997) (in Sinhala). කලා ඉතිහාසය [History of Art]. Wasana Publishers. pp.23–24.
- ↑ Walters, Alan (1997). Palms & pearls, or, Scenes in Ceylon. 9788120612358. Asian Educational Services. p.78. ISBN978-81-206-1235-8. http://books.google.com/books?
- ↑ Siriwera, W. I. (2004). History of Sri Lanka. Dayawansa Jayakody & Company. pp.286–287. ISBN955-551-257-4.
- ↑ Sarachchandra, B. S. (1977) (in Sinhala). අපේ සංස්කෘතික උරුමය [Cultural Heritage]. Silva, V. P.. pp.121–122.
- ↑ De Silva, K. M. (1981). A history of Sri Lanka. University of California Press. p.55. ISBN978-0-520-04320-6. http://books.google.com/books?
- ↑ Bandaranayake, Senake (1974). Sinhalese monastic architecture: the viháras of Anurádhapura. Brill. p.206. ISBN978-90-04-03992-6. http://books.google.com/books?