ਅਸ਼ੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਸ਼ੋਕ

ਅਸੋਕ. (ਦੇਵਨਾਗਰੀ: अशोक ) ਮਗਧ ਦੇਸ਼ ਦੀ ਮੌਰਯ ਵੰਸ਼ ਵਿੱਚ ਵਿੰਦੁਸਾਰ ਦਾ ਪੁਤ੍ਰ ਇੱਕ ਮਸ਼ਹੂਰ ਰਾਜਾ, ਜੋ ਚੰਦ੍ਰਗੁਪਤ ਦਾ ਪੋਤਾ ਸੀ। ਇਸ ਦਾ ਪੂਰਾ ਨਾਉਂ ਅਸ਼ੋਕ ਵਰਧਮਾਨ ਹੈ। ਬੁੱਧਮਤ ਦੇ ਇਤਿਹਾਸ ਨੇ ਇਸ ਦੀ ਵਡੀ ਵਡਿਆਈ ਕੀਤੀ ਹੈ। ਅਸ਼ੋਕ ਭਾਰਤ ਦਾ ਹੀ ਨਹੀਂ ਸਗੋਂ ਦੁਨੀਆ ਦਾ ੲਿੱਕ ਮਹਾਨ ਸ਼ਾਸ਼ਕ ਸੀ। ਅਸ਼ੋਕ ਪਹਿਲਾਂ ਬ੍ਰਾਹਮਣਾਂ ਨੂੰ ਮੰਨਦਾ ਅਤੇ ਸ਼ੈਵ ਸੀ, ਪਰ ਮਗਰੋਂ ਬੌੱਧ ਹੋ ਗਿਆ। ਇਸ ਦੇ ਆਸਰੇ ਬੁੱਧਮਤ ਦੇ ੬੪,੦੦੦ ਪੁਜਾਰੀ ਗੁਜਾਰਾ ਕਰਦੇ ਸਨ, ਅਤੇ ਇਸ ਨੇ ੮੪,੦੦੦ ਕੀਰਤੀਸੰਭ (Columns of Fame) ਖੜੇ ਕਰਵਾਏ, ਜਿਨ੍ਹਾਂ ਉਤੇ ਰਾਜਸੀ ਅਤੇ ਧਾਰਮਿਕ ਹੁਕਮ ਉੱਕਰੇ ਹੋਏ ਸਨ। ਆਪਣੇ ਰਾਜ ਦੇ ਅਠਾਰ੍ਹਵੇਂ ਸਾਲ ਵਿੱਚ ਇਸ ਨੇ ਬੁੱਧਮਤ ਦਾ ਇੱਕ ਵਡਾ ਭਾਰੀ ਜਲਸਾ ਕੀਤਾ ਅਤੇ ਉਸ ਪਿਛੋਂ ਲੰਕਾ ਅਤੇ ਹੋਰ ਦੇਸ਼ਾਂ ਵੱਲ ਉਪਦੇਸ਼ਕ ਘੱਲੇ ਅਤੇ ਜੀਵਹਿੰਸਾ ਹੁਕਮਨ ਬੰਦ ਕੀਤੀ। ਅਫਗਾਨਿਸਤਾਨ ਤੋਂ ਲੈ ਕੇ ਲੰਕਾ ਤੀਕ ਕੁੱਲ ਦੇਸ਼ ਇਸ ਦੇ ਅਧੀਨ ਸੀ। ਇਨ੍ਹਾਂ ਗੱਲਾਂ ਦਾ ਪਤਾ ਉਨ੍ਹਾਂ ਸ਼ਿਲਾਲੇਖਾਂ ਤੋਂ ਲਗਦਾ ਹੈ, ਜੋ ਪਾਲੀ ਭਾਸ਼ਾ ਵਿੱਚ ਖੁਦੇ ਹੋਏ ਅਨੇਕ ਥਾਵਾਂ ਤੋਂ ਮਿਲੇ ਹਨ। ਅਨੇਕ ਲੇਖਕਾਂ ਨੇ ਇਸ ਦਾ ਨਾਉਂ ਪ੍ਰਿਯਦਰਸ਼ਨ ਭੀ ਲਿਖਿਆ ਹੈ। ਅਸ਼ੋਕ ਨੇ ਈਸਾ ਤੋਂ ਪਹਿਲਾਂ (B.C.) ੨੬੯-੨੩੨ ਦੇ ਵਿਚਕਾਰ ਪਟਨੇ ਵਿੱਚ ਉੱਤਮ ਰੀਤਿ ਨਾਲ ਰਾਜ ਕੀਤਾ। ਅਸ਼ੋਕ ਦੀ ਪੁਤ੍ਰੀ ਧਰਮਾਤਮਾ ਚਾਰੁਮਤੀ ਬੌੱਧਧਰਮ ਦੀ ਪ੍ਰਸਿੱਧ ਪ੍ਰਚਾਰਿਕਾ ਹੋਈ ਹੈ। ਅਸ਼ੋਕ ਗੇ ਸਮੇਂ ਵਿੱਦਿਆ, ਸਾਹਿਤ, ਕਲਾ ਵਿਗਿਆਨ ਨੇ ਬਹੁਤ ਉੱਨਤੀ ਕੀਤੀ ਅਤੇ ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤੀ ਦਾ ਵਿਸਤਾਰ ਵਿਦੇਸ਼ਾਂ ਵਿੱਚ ਵੀ ਹੋੲਿਆ। ਉਸ ਦੇ ਪੂਰੇ ਸਾਮਰਾਜ ਵਿੱਚ ਸ਼ਾਂਤੀ ਸੀ ਅਤੇ ਲੋਕ ਖੁਸ਼ਹਾਲ ਸਨ।

ਕਲਾ ਦੇ ਖੇਤਰ ਵਿੱਚ ਵਿਕਾਸ[ਸੋਧੋ]

ਕਲਾ ਦੇ ਜਿਨ੍ਹਾ ਖੇਤਰਾਂ ਵਿੱਚ ਵਿਸ਼ੇਸ਼ ਉੱਨਤੀ ਹੋੲੀ ਉਨ੍ਹਾਂ ਵਿੱਚੋਂ ਭਵਨ ਨਿਰਮਾਣ ਕਲਾ, ਪੱਥਰ ਤਰਾਸੀ ਦੀ ਕਲਾ, ਮੂਰਤੀਆਂ ਦੀ ਕਲਾ, ਚਿੱਤਰਕਲਾ ਅਤੇ ਪਾਲਿਸ਼ ਕਰਨ ਦੀ ਕਲਾ ਵਿਸ਼ੇਸ਼ ਹਨ। ਅਸ਼ੋਕ ਨੇ ਕਸ਼ਮੀਰ ਵਿੱਚ ਸ੍ਰੀਨਗਰ ਅਤੇ ਲਲਿਤਪਟਨ ਨਾਂ ਦੇ ਨਗਰਾਂ ਦਾ ਨਿਰਮਾਣ ਕੀਤਾ ਜੋ ਅੱਜ ਵੀ ਆਪਣੀ ਸੁੰਦਰਤਾ ਲੲੀ ਪ੍ਰਸਿੱਧ ਹਨ। ਅਸ਼ੋਕ ਦੇ ਸ਼ਿਲਾਲੇਖ ਅਤੇ ਸਤੰਭ ਲੇਖ ਵੀ ਕਲਾ ਦੇ ਪੱਖ ਤੋਂ ਵਿਸ਼ੇਸ਼ ਮਹੱਤਵ ਰੱਖਦੇ ਹਨ। ਸਾਂਚੀ ਦਾ ਸਤੂਪ ਵੀ ਵਿਸ਼ੇਸ਼ ਵਰਨਣਯੋਗ ਹੈ। ਹਰੇਕ ਸਤੰਭ ਲੇਖ ਲਗਭਗ ਪੰਜਾਹ ਟਨ ਦੇ ੲਿੱਕੋ ਪੱਥਰ ਨੂੰ ਤਰਾਸ਼ ਕੇ ਬਣਾੲਿਆ ਗਿਆ ਹੈ ਜਿਸ ਦੀ ਉਚਾੲੀ ਵੀ ਪੰਜਾਹ ਫੁੱਟ ਦੇ ਲਗਭਗ ਹੈ। ਸਾਰਨਾਥ ਦਾ ਸਤੰਭ ਕਲਾ ਦੇ ਪੱਖ ਤੋਂ ਵਿਸ਼ੇਸ਼ ਰੂਪ ਵਿੱਚ ਵਰਨਣਯੋਗ ਹੈ।