ਅਸੋਕ ਮਹਿਤਾ
ਦਿੱਖ
ਅਸ਼ੋਕ ਮਹਿਤਾ (24 ਅਕਤੂਬਰ 1911 - 1984) ਭਾਰਤ ਦੇ ਪ੍ਰਮੁੱਖ ਸਮਾਜਵਾਦੀ ਨੇਤਾ, ਸੰਸਦ ਅਤੇ ਵਿਚਾਰਕ ਸਨ। ਉਹਨਾਂ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਵੀ ਭਾਗ ਲਿਆ।
ਅਸ਼ੋਕ ਮਹਿਤਾ ਦਾ ਜਨਮ ਸੌਰਾਸ਼ਟਰ ਦੇ ਭਾਵਨਗਰ ਕਸਬੇ ਵਿੱਚ ਹੋਇਆ ਸੀ। ਉਹਨਾਂ ਦੀ ਸਿੱਖਿਆ ਵਿਲਸਨ ਕਾਲਜ ਮੁੰਬਈ ਵਿੱਚ ਹੋਈ। ਉਹਨਾਂ ਦੇ ਵਿਚਾਰਾਂ ਤੇ ਰਾਮ-ਕ੍ਰਿਸ਼ਨ ਪਰਮਹੰਸ, ਸਵਾਮੀ ਵਿਵੇਕਾਨੰਦ, ਮਹਾਤਮਾ ਗਾਂਧੀ ਅਤੇ ਰਵੀਂਦਰਨਾਥ ਠਾਕੁਰ ਦਾ ਪ੍ਰਭਾਵ ਪਿਆ। ਨਾਲ ਹੀ ਉਹ ਹੇਰਾਲਡ ਲਾਸਕੀ ਅਤੇ ਕਾਰਲ ਮਾਰਕਸ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸਨ।