ਸਮੱਗਰੀ 'ਤੇ ਜਾਓ

ਅਹਿਮਦ ਦੀਦਾਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਹਿਮਦ ਦੀਦਾਤ[ਸੋਧੋ]

ਅਹਿਮਦ ਹੂਸੈਨ ਦੀਦਾਤ (1 ਜੁਲਾਈ 1918 - 8 ਅਗਸਤ 2005) ਇੱਕ ਦੱਖਣੀ ਅਫ਼ਰੀਕੀ ਲੇਖਕ ਅਤੇ ਭਾਰਤੀ ਮੂਲ ਦੇ ਜਨਤਕ ਬੁਲਾਰੇ ਸਨ। .[1] ਉਹ ਸਭ ਤੋਂ ਵਧੀਆ ਮੁਸਲਿਮ ਮਿਸ਼ਨਰੀ ਵਜੋਂ ਜਾਣੇ ਜਾਂਦੇ ਸਨ, ਜਿਹਨਾਂ ਨੇ ਈਵਾਨਜੈਲੀਕਲ ਈਸਾਈਆਂ ਦੇ ਨਾਲ ਕਈ ਅੰਤਰ-ਧਾਰਮਿਕ ਜਨਤਕ ਬਹਿਸਾਂ ਦਾ ਆਯੋਜਨ ਕੀਤਾ ਸੀ,ਇਸਦੇ ਨਾਲ-ਨਾਲ ਇਸਲਾਮ, ਈਸਾਈ ਧਰਮ ਅਤੇ ਬਾਈਬਲ ਬਾਰੇ ਵੀਡਿਓ ਭਾਸ਼ਣ ਵੀ ਦਿੰਦੇ ਸਨ।ਦੀਦਾਤ ਨੇ ਇੱਕ ਅੰਤਰਰਾਸ਼ਟਰੀ ਮੁਸਲਿਮ ਮਿਸ਼ਨਰੀ ਸੰਸਥਾ,ਵਜੋਂ ਆਈ.ਪੀ.ਸੀ.ਆਈ. ਦੀ ਸਥਾਪਨਾ ਕੀਤੀ ਅਤੇ ਇਸਲਾਮ ਤੇ ਈਸਾਈ ਧਰਮ ਬਾਰੇ ਕਈ ਵਿਆਪਕ ਪੁਸਤਕਾਂ ਲਿਖੀਆਂ।ਉਹਨਾਂ ਨੂੰ 1986 ਵਿੱਚ ਮਿਸ਼ਨਰੀ ਕੰਮ ਦੇ ਪੰਜਾਹ ਸਾਲ ਲਈ ਕਿੰਗ ਫੈਸਲ ਇੰਟਰਨੈਸ਼ਨਲ ਇਨਾਮ ਨਾਲ ਸਨਮਾਨਿਆ ਗਿਆ ਸੀ।ਉਹਨਾਂ ਨੇ ਅੰਗਰੇਜ਼ੀ ਵਿੱਚ ਲਿਖਿਆ ਅਤੇ ਲੈਕਚਰ ਦਿੱਤਾ।

ਮੁੱਢਲੇ ਸਾਲ 1918-1942[ਸੋਧੋ]

ਦੀਦਾਤ ਦਾ ਜਨਮ 1918 ਵਿੱਚ ਬ੍ਰਿਟਿਸ਼ ਭਾਰਤ ਦੀ ਬਾਂਬੇ ਪ੍ਰੈਜੀਡੈਂਸੀ ਤੜਕੇਸ਼ਵਰ, ਸੂਰਤ ਵਿੱਚ ਹੋਇਆ ਸੀ।[2] ਉਸ ਦੇ ਪਿਤਾ ਨੇ ਉਸਦੇ ਜਨਮ ਤੋਂ ਥੋੜ੍ਹੀ ਦੇਰ ਬਾਅਦ ਦੱਖਣੀ ਅਫਰੀਕਾ ਆ ਕੇ ਵੱਸਣਾ ਸ਼ੁਰੂ ਕੀਤਾ।ਦੀਦਾਤ ਨੇ 9 ਸਾਲ ਦੀ ਉਮਰ ਵਿਚ, ਆਪਣੇ ਪਿਤਾ ਨਾਲ ਜਾਣ ਲਈ ਭਾਰਤ ਛੱਡਿਆ ਜਿਸ ਨੂੰ ਹੁਣ ਕਵਾਂਜੂਲੂ-ਨਾਟਲ ਕਿਹਾ ਜਾਂਦਾ ਹੈ।

ਬਾਹਰੀ ਲਿੰਕ[ਸੋਧੋ]

  1. Ahmed Deedat– How It All Began, by Fatima Asmal, Islamic Voice, September 2005
  2. Ahmed Deedat Archived 2013-08-18 at the Wayback Machine. Islamic Research Foundation. Retrieved on 29 July 2009.