ਅੌਚਤਿਯ ਸੰਪ੍ਰਦਾੲਿ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਔਚਿਤਯ ਸੰਪ੍ਰਦਾਇ:- ਅਚਾਰੀਆ ਕਸੇ਼ਮੇਂਦ੍ਰ ਨੇ ਔਚਿਤਯ-ਤੱਤ ਨੂੰ ਪ੍ਰਤਿਸ਼ਠਿਤ ਕਰਕੇ ਇਸਨੂੰ ਕਾਵਿ ਦੀ ਆਤਮਾ ਦਾ ਦਰਜਾ ਦਿੱਤਾ ਹੈ। ਪਰ ਕਾਵਿ ਵਿੱਚ ਇਸ ਦੀ ਮਹੱਤਵ ਸਥਾਪਨਾ ਦਾ ਆਰੰਭ ਭਰਤ ਮੁਨੀ ਤੋਂ ਹੀ ਸੁ਼ਰੂ ਹੋ ਗਿਆ ਸੀ ਅਤੇ ਬਾਅਦ ਦੇ ਆਚਾਰੀਆ-ਭਾਮਹ,ਦੰਢੀ,ਉਦਭਟ,ਰੁਦ੍ਰਟ,ਆਨੰਦਵਰਧਨ,ਅਭਿਨਵਗੁਪਤ,ਕੁੰਤਕ,ਮਹਿਮ ਭੱਟ ਆਦਿ।[ਸੋਧੋ]

ਔਚਿਤਯ :-ਔਚਿਤਯ ਦੇ ਭਾਵ ਉੱਚਿਤਤਾ/ਵਾਜਿਬ। ਕਾਵਿ ‌‌ਸਾ਼ਸਤ੍ਰ ਵਿੱਚ ਲੋਕ-ਮਰਯਾਦਾ ਅਤੇ ਸਮਾਜਿਕ ਵਿਵਹਾਰ ਦੇ ਸੰਦਰਭ ਵਿੱਚ ਔਚਿਤਯ ਦਾ ਵਿਵੇਚਨ ਹੋਇਆ ਹੈ। ਰਸ ਦਾ ਰਸਤਵ,ਅਲੰਕਾਰ ਦਾ ਅਲੰਕਾਰਤਵ ਅਤੇ ਗੁਣ-ਰੀਤੀ ਦਾ ਮਹੱਤਵ ਔਚਿਤਯ ਕਰਕੇ ਹੈ।


ਰਸ ਜੇਕਰ ਕਾਵਿ ਦਾ ਪਰਮ ਰਮਣੀਕ ਤੱਤ ਹੈ ਤਾਂ ਔਚਿਤਯ ਰਸ ਦਾ ਜੀਵਨ ਰੂਪ ਤੱਤ ਹੈ।ਔਚਿਤਯ ਦਾ ਅਰਥ ਹੈ ਜਿੱਥੇ ਜਿਸ ਤਰ੍ਹਾਂ ਹੋਣਾ ਚਾਹੀਦਾ ਹੈ,ਉੱਥੇ ਉਸ ਤਰ੍ਹਾਂ ਹੋਣਾ।ਥੋੜ੍ਹੀ ਜਿੰਨੀ ਅਣਔਚਿਤਤਾ ਨਾਲ ਰਸ ਦੀ ਪ੍ਰਤੀਤੀ ਭੰਗ ਹੋ ਜਾਂਦੀ ਹੈ।ਇਸੇ ਲਈ ਆਨੰਦਵਰਧਨ ਨੇ ਲਿਖਿਆ ਹੈ:

"ਅਨੌਚਿਤਯਾ ਦ੍ਰਿਤੇਨਾਨਯਦ੍ਰਸਭੰਗਸਯ ਕਾਰਣਮੇਂ:"[1]

ਵੱਖ-ਵੱਖ ਆਚਾਰੀਆ ਦੇ ਔਚਿਤਯ ਸੰਬੰਧੀ ਵਿਚਾਰ

ਭਰਤ:-"ਨਾਟਕ ਦੇ ਅਭਿਨੈ ਵਿੱਚ ਲੋਕ-ਸਿੱਧ ਧਰਮਾਂ ਨੂੰ ਹੀ ਗ੍ਰਹਿਣ ਕਰਨਾ ਚਾਹੀਦਾ ਹੈ,ਕਿਉਕਿ ਲੋਕਾਂ ਦਾ ਸੁਭਾਅ ਵੱਖ-ਵੱਖ ਹੁੰਦਾ ਹੈ।"ਭਰਤ ਨੇ ਚਾਹੇ 'ਔਚਿਤਯ'ਪਦ ਦਾ ਕਿਤੇ ਵੀ ਸਿੱਧਾ ਪ੍ਰਯੋਗ ਨਹੀ ਕੀਤਾ ਹੈ,ਪਰ ਇਹਨਾਂ ਨੇ ਨਾਟਕ ਦਾ ਸਰਬਾਂਗ ਵਿਵੇਚਨ ਕਰਦੇ ਹੋਏ ਕਿਹਾ ਹੈ ਕਿ ਅਭਿਨੈ,ਪਾਤਰਾਂ ਦੀ ਵੇਸ-ਭੂਸਾ਼,ਸੰਵਾਦ ਆਦਿ ਉਮਰ ਅਤੇ ਦੇਸ਼-ਕਾਲ ਦੇ ਅਨੁਰੂਪ ਹੋਣੇ ਚਾਹੀਦੇ ਹਨ-ਆਦਿ ਕਹਿ ਕੇ ਨਾਟਕ ਵਿੱਚ ਅਪ੍ਰੱਤਖ ਤੌਰ 'ਤੇ 'ਔਚਿਤਯ'ਦੀ ਅਨਿਵਾਰਯਤਾ ਵੱਲ ਸੰਕੇਤ ਕਰ ਦਿੱਤਾ ਹੈ।[2]

ਭਾਮਹ:-ਆਪਣੇ ਗ੍ਰੰਥ 'ਕਾਵਿਆਲੰਕਾਰ' ਵਿਚ "ਕਾਵਿ ਵਿਚ 'ਦੁਬਾਰਾ-ਕਥਨ' ਨੂੰ ਬਹੁਤ ਵੱਡਾ ਦੋਸ਼ ਮੰਨਿਆ ਗਿਆ ਹੈ, ਪਰ -ਡਰ ,ਸ਼ੋਕ,ਈਰਖਾ,ਖਸ਼ੀ,ਵਿਸਮਯ(ਹੈਰਨੀ)ਦੇ ਭਾਵ ਨੂੰ ਪ੍ਰਗਟਾਉਣ ਲਈ ਇਹ ਦੋਸ਼ ਨਹੀਂ ਬਲਕਿ ਕਥਨ 'ਚ ਚਮਤਕਾਰ ਪੈਦਾ ਕਰਨ ਦਾ ਕਾਰਣ ਬਣ ਜਾਂਦਾ ਹੈ ।[3]

ਦੰਡੀ:-ਆਚਾਰੀਆ ਦੰਡੀ ਨੇ ਕਾਵਿਗਤ ਗੁਣ-ਦੋਸ਼ ਦੇ ਵਿਵੇਚਨ ਵਿੱਚ ਔਚਿਤਯ ਅਤੇ ਅਨੌਚਿਤਯ ਦੇ ਕਾਰਣਾਂ ਵੱਲ ਧਿਆਨ ਕਰਵਾਉਂਦੇ ਹੋਏ-"ਕਾਵਿ ਵਿੱਚ ਦੇਸ਼-ਕਾਲ-ਕਲਾ-ਲੋਕ-ਨਿਆਇ-ਆਗਮ(ਸ਼ਾਸਤ੍ਰ)ਦੇ ਵਿਰੁੱਧ ਕਥਨ ਨੂੰ-ਵਿਰੋਧ ਨਾਮ ਦਾ ਦੋਸ਼ ਦੱਸਿਆ ਹੈ,ਪਰ ਵਿਸ਼ੇਸ਼ ਸਥਿਤੀ 'ਚ ਕਵੀ-ਕੌਸ਼ਲ ਦੁਆਰਾ ਵਿਰੋਧ ਵੀ ਗੁਣ ਬਣ ਜਾਂਦਾ ਹੈ।"[4]ਆਨੰਦਵਰਨ:-ਇਹਨਾਂ ਅਨੁਸਾਰ "ਕਾਵਿ ਵਿੱਚ 'ਰਸ' ਹੀ ਪ੍ਰਮੁੱਖ ਤੌਰ 'ਤੇ ' ਅਲੰਕਾਰਯ'ਹੈ ਅਤੇ 'ਰਸ' ਆਦਿ ਦੀ ਅਭਿਵਿਅਕਤੀ ਲਈ ਵਿਨਿਯੋਜਿਤ ਅਲੰਕਾਰ ਹੀ ਅਲੰਕਾਰਤੱਵ ਨੂੰ ਸਿੱਧ ਕਰਦੇ ਹਨ। ਇਸੇ ਲਈ ਇਹਨਾਂ ਨੇ ਅਲੰਕਾਰਾਂ ਦੇ ਉਚਿੱਤ ਸੰਨਿਵੇਸ਼ ਦੇ ਮਹੱਤਵ ਦਾ ਪ੍ਰਤਿਪਾਦਨ ਕਰਦੇ ਹੋਏ ਅਲੰਕਾਰਾਂ ਦੇ ਵਿਨਿਯੋਜਨ ਲਈ ਕੁੱਝ ਨਿਯਮਾਂ ਦੀ ਵੀ ਚਰਚਾ ਕੀਤੀ ਹੈ।"[5]

ਅਭਿਨਵ ਗੁਪਤ:-ਅਭਿਨਵਗੁਪਤ ਦੇ ਅਨੁਸਾਰ, “ਕਾਵਿ ਵਿੱਚ ਅਲੰਕਾਰਯ ਰਸ ਨੂੰ ਉਚਿਤ ਰੂਪ ਨਾਲ ਸੁਸ਼ੋਭਿਤ ਕਰਨ ਵਾਲੇ ਅਲੰਕਾਰਾਂ ਦਾ ਹੀ ‘ਔਚਿਤਯ’ ਹੁੰਦਾ ਹੈ।[6]

ਕੁੰਤਕ:-ਇਹਨਾਂ ਨੇ ਚਾਹੇ ‘ਵਕ੍ਰੋਕਤੀ’ਨੂੰ ਕਾਵਿ ਦਾ ਜੀਵਿਤ ਮੰਨਿਆ ਹੈ; ਪਰ ਇਹਨਾਂ ਨੇ ‘ਵਕ੍ਰੋਕਤੀ’ ਦੇ ਭੇਦਾਂ ਅਤੇ ਉਪਭੇਦਾਂ ਦਾ ਵਿਸਤ੍ਰਿਤ ਵਿਵੇਚਨ ਕਰਦੇ ਹੋਏ ਸਾਰੀਆਂ ਵਕ੍ਰਤਾਵਾਂ ਦਾ ਆਧਾਰ ‘ਔਚਿਤਯ’ ਨੂੰ ਹੀ ਸਵੀਕਾਰ ਕੀਤਾ ਹੈ।[7]

ਮਹਿਮਭੱਟ:-ਕਾਵਿ ਵਿੱਚ ‘ਰਸ’ ਦੇ ਅਨੌਚਿਤਯ ਨੂੰ ਸਭ ਤੋਂ ਵੱਡਾ ਦੋਸ਼ ਕਿਹਾ ਹੈ।[8]

ਮੰਮਟ:-ਰਸ-ਦੋਸ਼ਾਂ ਦੇ ਵਿਵੇਚਨ ਵਿੱਚ ਕਿਹਾ ਹੈ ਕਿ , “ ਕਾਵਿ ਵਿੱਚ ਦੋਸ਼ ਉਦੋਂ ਤੱਕ ਹੀ ਦੋਸ਼ ਹੁੰਦੇ ਹਨ ਜਦੋਂ ਤੱਕ ਰਸਾਂ ਦੇ ਸੰਨਿਧਾਨ ਵਿੱਚ ਅਨੌਚਿਤਯ ਹੁੰਦਾ ਹੈ।” ਇਹਨਾਂ ਨੇ ਆਨੰਦਵਰਧਨ ਨੂੰ ਉਧ੍ਰਿਤ ਕਰਦੇ ਹੋਏ ਕਿਹਾ ਹੈ ਕਿ , “ਰਸਭੰਗ ਹੋਣ ‘ਚ ਅਨੁਚਿਤਤਾ ਤੋਂ ਬਿਨਾਂ ਹੋਰ ਕੋਈ ਕਾਰਣ ਨਹੀਂ ਹੁੰਦਾ।ਉਚਿਤਤਾ ਦਾ ਪ੍ਰਯੋਗ ਕਰਨਾ ਹੀ ਪਰਮ ਰਹੱਸ ਹੈ।”[9]

ਕਸ਼ੇਮੇਂਦ੍ਰ:ਕਸ਼ੇਮੇਂਦ੍ਰ ਔਚਿਤਯ ਨੂੰ ਕਾਵਿ ਦਾ ਪ੍ਰਾਣਰੂਪ ਤੱਤ,ਕਾਵਿ ਦੀ ਆਤਮਾ ਮੰਨਦੇ ਹਨ ।ਉਨ੍ਹਾਂ ਅਨੁਸਾਰ, “ਜਿਸ ਕਾਵਿ ‘ਚ ਔਚਿਤਯ ਦਾ ਜੀਵਿਤਰੂਪ ਤੱਤ ਵਿਦਮਾਨ ਨਹੀਂ ਹੈ,ਉਸ ਕਾਵਿ ‘ਚ ਅਲੰਕਾਰਾਂ ਅਤੇ ਗੁਣਾਂ ਦਾ ਵਿਨਿਯੋਜਨ(ਪ੍ਰਯੋਗ) ਬਿਲਕੁਲ ਵਿਅਰਥ ਹੈ।”

“ਅਲੰਕਾਰ ਤਾਂ ਅਲੰਕਾਰ ਹੀ ਹੁੰਦੇ ਹਨ ਅਤੇ ਉਹ ਸਿਰਫ ਕਾਵਿ ਦੀ ਬਾਹਰਲੀ ਸ਼ੋਭਾ ਨੂੰ ਵਧਾਉਣ ਦੇ ਸਾਧਨ ਮਾਤ੍ਰ ਹਨ; ਗੁਣ(ਮਾਧੁਰਯ,ਓਜ ਆਦਿ) ਚਾਹੇ ਕਾਵਿ ਦਾ ਅੰਤਰੰਗ ਤੱਤ ਹਨ ਉਹ ਵੀ ਗੁਣ ਹੀ ਹਨ ਅਤੇ ਕਾਵਿ ‘ਚ ‘ਪ੍ਰਾਣ’ ਦੇ ਪ੍ਰਤਿਸ਼ਠਾਪਕ ਨਹੀਂ ਹਨ।ਪਰੰਤੂ ‘ਰਸ’(ਸ਼੍ਰਿੰਗਾਰ ਆਦਿ) ਨਾਲ ਸੁਨਿਯੋਜਿਤ ‘ਔਚਿਤਯ’ ਹੀ ਕਾਵਿ ਦਾ ਪੱਕਾ ਜੀਵਿਤ ਤੱਤ ਹੈ।”[10]

ਕ੍ਸ਼ੇਮੇਂਦ੍ਰ ਦੁਆਰਾ ਔਚਿਤਯ ਦੀ ਪਰਿਭਾਸ਼ਾ ਅਤੇ ਸਰੂਪ :- ਕ੍ਸ਼ੇਮੇਂਦ੍ਰ ਨੇ 'ਔਚਿਤਯ' ਦਾ ਸਰੂਪ ਦੱਸਦੇ ਹੋਏ ਕਿਹਾ ਹੈ ਕਿ, "ਜਿਹੜੀ ਵਸਤੂ ਜਿਸਦੇ ਅਨੁਰੂਪ ਹੁੰਦੀ ਹੈ;ਆਚਾਰੀਆ ਉਸਨੂੰ 'ਉਚਿੱਤ' ਕਹਿੰਦੇ ਹਨ। ਉਚਿਤ ਦਾ ਭਾਵ ਹੈ ਹੀ 'ਔਚਿਤਯ' ਹੈ।" ਇਸ ਔਚਿਤਯ ਦੀ ਸਥਿਤੀ(ਹੋਂਦ) ਸਿਰਫ਼ ਕਾਵਿ 'ਚ ਹੀ ਨਹੀਂ; ਬਲਕਿ ਲੋਕ 'ਚ, ਲੋਕ-ਵਿਵਹਾਰ'ਚ, ਲੋਕ ਦੀਆਂ ਸਭ ਥਾਵਾਂ 'ਤੇ ਵਿਦਮਾਨ ਹੈ। ਕਾਵਿ 'ਚ ਰਹਿਣ ਵਾਲੀਆਂ ਔਚਿਤਯ ਦੀਆਂ ਹੇਠਲੀਆਂ ਵਿਸ਼ੇਸ਼ਤਾਵਾਂ ਹੋ ਸਕਦੀਆਂ ਹਨ।

1.ਔਚਿਤਯ ਕਾਵਿ 'ਚ ਚਮਤਕਾਰ ਨੂੰ ਉਤਪੰਨ ਕਰਦਾ ਹੈ।

2.ਔਚਿਤਯ ਕਾਵਿ 'ਚ ਆਸੁਆਦਤਾ(ਰਸ ਦਾ ਅਨੁਭਵ ਕਰਨ ਜਾਂ ਚੱਖਣ ਦੀ ਸਮਰਥਾ) ਪੈਦਾ ਕਰਦਾ ਹੈ।

3.ਔਚਿਤਯ ਰਸ ਦਾ ਜੀਵਿਤ(ਪ੍ਰਾਣ) ਹੈ।

4.ਔਚਿਤਯ ਸਹ੍ਰਿਦਯ,ਪਾਠਕ ਅਤੇ ਦਰਸ਼ਕ ਨੂੰ ਆਨੰਦ ਦੀ ਅਨੁਭੂਤੀ ਕਰਵਾਉਂਦਾ ਹੈ।[11]

ਔਚਿਤਯ ਦੇ ਭੇਦ:-

ਕਸ਼ੇਮੇਂਦ੍ਰ ਨੇ ਕਾਵਿ ਅਤੇ ਸਾਹਿਤ ਦੀ ਦ੍ਰਿਸ਼ਟੀ ਤੋਂ 'ਔਚਿਤਯ' ਦੇ 27 ਭੇਦਾਂ ਦਾ ਆਪਣੇ ਗ੍ਰੰਥ 'ਚ ਵਿਵੇਚ‌ਨ ਕੀਤਾ ਹੈ।

ਇਹਨਾਂ 27 ਭੇਦਾਂ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ:-

ੳ.ਸ਼ਬਦ ਵਿਗਿਆਨ

1.ਪਦ (ਸ਼ਬਦ)

2.ਵਾਕ(ਫਿਕਰਾ)

3.ਕ੍ਰਿਆ(ਵਰਤਮਾਨ,ਭੂਤ ਅਤੇ ਭਵਿੱਖ ਕਾਲ ਦੀ ਕ੍ਰਿਆ)

4.ਕਾਰਕ(ਕਰਤਾ,ਕਰਮ,ਕਰਣ ਆਦਿ)

5.ਲਿੰਗ(ਪੁਲਿੰਗ ਜਾਂ ਇਸਤਰੀ ਲਿੰਗ)

6.ਵਚਨ(ਇਕਵਚਨ,ਬਹੁਵਚਨ)

7.ਵਿਸ਼ੇਸ਼ਣ ਸ਼ਬਦ

8.ਉਪਸਰਗ(ਅਗੇਤਰ)

9.ਨਿਪਾਤ(ਹੀ,ਵੀ)

ਅ.ਕਾਵਿ ਸ਼ਾਸਤਰੀ

1.ਪ੍ਰਬੰਧ ਅਰਥ(ਕਥਾ ਪ੍ਰਧਾਨ ਮਹਾਂਕਾਵਿ ਜਾਂ ਨਾਵਲ ਦਾ ਸਮੁੱਚਾ ਅਰਥ)

2.ਗੁਣ(ਮਾਧੁਰਯ,ਓਜ,ਪ੍ਰਸਾਦ ਗੁਣ)

3.ਅਲੰਕਾਰ(ਉਪਮਾ,ਰੂਪਕ ਆਦਿ)

4.ਰਸ(ਵੀਰ,ਸ਼ਿੰਗਾਰ,ਅਦਭੁਤ ਆਦਿ)

5.ਸਾਰ ਸੰਗ੍ਰਹਿ(ਨਿਚੋੜ ਦੱਸਣ ਵਾਲਾ ਵਾਕ ਜਾਂ ਉਚਾਰ)

6.ਤੱਤਵ( ਤੱਤ,ਸੱਚ ਜਾਂ ਪਰਮ ਸਤਿ)

7.ਆਸ਼ੀਰਵਾਦ(ਕਾਵਿਗ੍ਰੰਥ ਵਿੱਚ ਸੁਭ ਇੱਛਾਵਾਂ ਜਾਂ ਅਸੀਸਾਂ)

8.ਨਾਮ(ਕਿਸੇ ਵਿਸ਼ੇ ਵਸਤੂ ਜਾਂ ਪਾਤਰ ਦਾ ਨਾਮ)

ੲ.ਚਰਿੱਤਰ ਚਿਤਰਣ

1.ਵ੍ਰਤ(ਕਾਵਿ ਦੇ ਪਾਤਰਾਂ ਦੀ ਰਹਿਣੀ-ਬਹਿਣੀ,ਸੋਚਣੀ ਤੇ ਫਲਸਫਾ)

2.ਸੱਤਵ(ਮਨੋਬਲ,ਮਾਨਸਿਕ ਸਥਿਤੀ)

3.ਅਭਿਪ੍ਰਾਇ(ਮੰਤਵ ਜਾਂ ਮਨੋਰਥ)

4.ਸੁਭਾਵ(ਸੁਭਾਅ ਦੇ ਅਨੁਸਾਰ ਵਰਣਨ)

5.ਪ੍ਰਤਿਭਾ(ਕਲਪਨਾਸ਼ੀਲ ਬੁੱਧੀ)

6.ਵਿਚਾਰ(ਮੌਕੇ ਮੁਤਾਬਿਕ ਕਥਨ)

ਸ.ਪਰਿਸਥਿਤੀ ਵਰਣਨ

1.ਕਾਲ(ਭੂਤ,ਭਵਿੱਖ,ਵਰਤਮਾਨ)

2.ਦੇਸ਼(ਸਥਾਨ)

3.ਕੁਲ(ਵੰਸ਼)

4.ਅਵਸਥਾ(ਬਾਲ,ਜਵਾਨ,ਬੁੱਢਾ)।

ਇਹਨਾਂ 27 ਭੇਦਾਂ‌ਦੇ ਵਿਵੇਚਨ ਤੋਂ ਬਾਅਦ ਕਸ਼ੇਮੇਂਦ੍ਰ ਦਾ ਮੰਨਣਾ ਹੈ ਕਿ, " ਕਾਵਿ ਦੇ ਹਰੇਕ ਅੰਗ 'ਚ 'ਔਚਿਤਯ' ਦੇ ਵਿਆਪਤ ਰਹਿਣ ਕਰਕੇ ਇਸਦੇ ਅਨੰਤ ਭੇਦ ਹੋ ਸਕਦੇ ਹਨ;ਬਾਕੀ ਭੇਦਾਂ ਦੀ ਕਲਪਨਾ ਕਵੀ ਨੂੰ ਆਪਣੇ-ਆਪ ਕਰ ਲੈਣੀ ਚਾਹੀਦੀ ਹੈ।"[12]

ਔਚਿਤਯ ਦੇ ਕਾਵਿ-ਆਤਮਤੱਵ ਦੀ ਸਮੀਖਿਆ:-

ਆਚਾਰੀਆ ਕਸ਼ੇਮੇਂਦ੍ਰ ਨੇ ਲੋਕ-ਮਰਯਾਦਾ ਦੇ ਆਧਾਰ 'ਤੇ 'ਔਚਿਤਯ' ਨੂੰ ਕਾਵਿ ਦੀ ਆਤਮਾ ਅਥਵਾ ਜੀਵਿਤ ਪ੍ਰਤਿਪਾਦਿਤ ਕੀਤਾ ਹੈ।ਕਾਵਿ ਦੀ ਮਰਯਾਦਾ ਅਤੇ ਉਸ ਵਿੱਚ ਚਮਤਕਾਰ ਜਾਂ ਆਨੰਦ ਪੈਦਾ ਕਰਨ ਲਈ ਔਚਿਤਯ ਦਾ ਪਾਲਣ ਕਰਨਾ ਵੀ ਬਹੁਤ ਆਵਸ਼ਕ ਹੈ।ਕਾਵਿ 'ਚ ਰਸ,ਗੁਣ,ਅਲੰਕਾਰ ਆਦਿ ਦਾ ਨਿਯੋਜਨ ਕਰਨ 'ਚ ਔਚਿਤਯ ਦੀ ਮਰਯਾਦਾ ਦਾ ਪਾਲਨ ਕਰਨਾ ਇਸ ਲਈ ਜ਼ਰੂਰੀ ਹੈ ਕਿ ਔਚਿਤਯ ਤੋਂ ਬਿਨਾਂ ਕਾਵਿ ਦੀਆਂ ਵਿਸ਼ੇਸ਼ਤਾਵਾਂ ਅਤੇ ਸਾਰੇ ਗੁਣ ਜਾਪਦੇ ਹਨ।ਸੋ ਔਚਿਤਯ ਨੂੰ ਕਾਵਿ ਦਾ ਜੀਵਿਤ(ਪ੍ਰਾਣ) ਮੰਨਿਆ ਹੈ।[13]

ਆਚਾਰੀਆ ਕਸ਼ੇਮੇਂਦ੍ਰ ਨੇ ਅਨੇਕਾਂ ਦਲੀਲਾਂ ਰਾਹੀਂ ਕਾਵਿ ਦੀ ਆਤਮਾ ਦੇ ਰੂਪ 'ਚ ਔਚਿਤਯ ਦੀ ਵਿਵਸਥਾ ਤਾਂ ਜ਼ਰੂਰ ਕੀਤੀ ਹੈ; ਪਰੰਤੂ ਇੰਨੇ ਨਾਲ ਹੀ ਔਚਿਤਯ ਦਾ ਕਾਵਿਆਤਮਤੱਵ ਸਿੱਧ ਨਹੀਂ ਹੋ ਜਾਂਦਾ ਹੈ। ਚਾਹੇ ਪ੍ਰਾਚੀਨ ਭਾਰਤੀ ਕਾਵਿ ਸ਼ਾਸਤਰ ਦੇ ਸਾਰਿਆਂ ਆਚਾਰੀਆਂ ਨੇ 'ਔਚਿਤਯ' ਨੂੰ ਕਾਵਿ ਦਾ ਅਨਿਵਾਰਯ ਤੱਤ ਤਾਂ ਜ਼ਰੂਰ ਮੰਨਿਆ ਹੈ,ਪਰ ਉਹ ਕਾਵਿ ਦੀ ਆਤਮਾ ਨਹੀਂ ਹੋ ਸਕਦਾ ਕਿਉਂਕਿ ਉਸਦੇ ਬਿਨਾਂ ਵੀ ਕਾਵਿ 'ਚ ਕਾਵਿਤੱਵ ਵਿਦਮਾਨ ਰਹਿ ਸਕਦਾ ਹੈ।[14]

ਸਿਰਫ਼ ਸੁਹ੍ਰਿਦਯ ਜਾਂ ਪਾਠਕ ਨੂੰ ਰਸ ਦੀ ਅਨੁਭੂਤੀ ਕਰਵਾਉਣ ਲਈ ਹੀ ਔਚਿਤਯ ਦੀ ਅਨਿਵਾਰਯਤਾ ਹੁੰਦੀ ਹੈ;ਔਚਿਤਯ ਦੇ ਨਿਰਵਾਹ ਲਈ ਰਸ ਆਦਿ ਦੀ ਨਹੀਂ।ਇਸ ਲਈ ਕਾਵਿ 'ਚ ਔਚਿਤਯ ਦੀ ਬਜਾਏ 'ਰਸ' ਦੀ ਹੀ ਪ੍ਰਧਾਨਤਾ ਰਹਿੰਦੀ ਹੈ।[15]

ਅਸਲ 'ਚ 'ਰਸਧੁਨੀ' ਹੀ ਕਾਵਿ ਦੀ ਆਤਮਾ ਹੈ; ਇਹੋ ਇੱਕ ਮਾਤ੍ਰ ਸਾਧਯ ਹੈ।'ਰਸ' ਦੇ ਉਤਕਰਸ਼ ਦਾ ਸਾਧਨ ਹੋਣ ਕਰਕੇ,'ਔਚਿਤਯ' ਉਸਦਾ ਸਿਰਫ ਅੰਗ ਹੈ ਅਰਥਾਤ ਅਪ੍ਰਧਾਨ ਤੱਤ ਹੈ।ਇਸੇ ਲਈ 'ਔਚਿਤਯ' ਕਾਵਿ ਦੀ ਆਤਮਾ 'ਤੇ ਵਿਰਾਜਮਾਨ ਨਹੀਂ ਹੋ ਸਕਦਾ ਹੈ।[16]


ਹਵਾਲੇ:-


 1. ਕਸੇ਼ਮੇਦ੍ਰ, ਆਚਾਰੀਆ (1983). ਔਚਿਤਯ ਵਿਚਾਰ ਚਰਚਾ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 1. 
 2. ਸ਼ਰਮਾ, ਸੁ਼ਕਦੇਵ (2017). ਭਾਰਤੀ ਕਾਵਿ ਸਾ਼ਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 246. ISBN 978-81-302-0462-8. 
 3. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 246. ISBN 978-81-302-0462-8. 
 4. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 246. ISBN 978-81-302-0462-8. 
 5. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 247. ISBN 978-81-302-0482-8 Check |isbn= value: checksum (help). 
 6. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ: ਪਬਲੀਕੇਸ਼ਨ ਬਿਊਰੋ. p. 247. ISBN 978-81-302-0462-8. 
 7. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 248. ISBN 978-81-302-0463-8 Check |isbn= value: checksum (help). 
 8. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ: ਪਬਲੀਕੇਸ਼ਨ ਬਿਊਰੋ. p. 248. ISBN 978-81-302-0462-8. 
 9. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ: ਪਬਲੀਕੇਸ਼ਨ ਬਿਊਰੋ. p. 248. ISBN 978-81-302-0462-8. 
 10. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. pp. 248,249. ISBN 978-81-302-0462-8. 
 11. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 248. ISBN 978-81-302-0462-8. 
 12. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 249. ISBN 978-81-302-0462-8. 
 13. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 252. ISBN 978-81-302-0462-8. 
 14. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 252. ISBN 978-81-302-0462-8. 
 15. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 253. ISBN 978-81-302-0462-8. 
 16. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 253. ISBN 978-81-302-0462-8.