ਔਚਿਤਯ ਸੰਪ੍ਰਦਾਇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਔਚਿਤਯ ਸੰਪ੍ਰਦਾਇ

ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿੱੱਚ ਔਚਿਤਯ ਸੰਪ੍ਰਦਾਇ ਤੱੱਤ ਬਾਕੀ ਦੀਆਂ ਪੰਜ ਸੰਪ੍ਰਦਾਵਾਂ ਦੇ ਚੰਗੀ ਤਰਾ ਪ੍ਰਚਲਿਤ ਹੋ ਜਾਣ ਤੋਂ ਬਾਅਦ ਹੋਂਦ ਵਿੱਚ ਆਂਂਦੀ ਹੈ।ਇਸ ਤਰਾ ਇਹ ਸੰਸਕ੍ਰਿਤ ਕਾਵਿ ਸ਼ਾਸਤਰ ਦੀ ਅੰਤਿਮ ਸੰਪ੍ਰਦਾਇ ਹੈ। ਇਸ ਦਾ ਮੋਢੀ ਆਚਾਰਯ ਕਸ਼ੇਮੇਦ੍ਰ ਹੈ।[1] ਔਚਿਤ ਰਸ ਦਾ ਜੀਵਨ ਰੂਪ ਤੱਤ ਹੈ। ਔਚਿਤ ਦਾ ਅਰਥ ਹੈ।ਜਿੱਥੇ ਜਿਸ ਤਰਾ ਹੋਣਾ ਚਾਹਿਦਾ ਹੈ ਉਥੇ ਉਸੇ ਤਰਾ ਹੋਣਾ। ਥੋੜੀ ਜਿੰਨੀ ਅਣਔਚਿੱੱਤਤਾ ਨਾਲ ਰਸ ਦੀ ਪ੍ਰਤੀਤੀ ਭੰਗ ਹੋ ਜਾਂਦੀ ਹੈ। ਇਸ ਲਈ ਆਨੰਦਵਰਧਨ ਨੇ ਲਿਖਿਆ ਹੈ। ' ਅਨੌਚਿਤਯਾ ਦ੍ਰਿਤੇਨਾਨਯਦ੍ਰਸਭੰਗਸਯ ਕਾਰਣਾਮੇ'। ਔਚਿਤ ਦਾ ਖੇਤਰ ਬੜਾ ਵਿਸ਼ਾਲ ਹੈ। ਭਾਸ਼ਾ ਦੇ ਛੋਟੇ ਤੋ ਛੋਟੇ ਅੰਸ਼ ਤੋ ਲੈ ਕੇ ਜਿਸ ਵਿੱਚ ਵਰਣ,ਪਦ,ਪਦਅੰਸ਼,ਪ੍ਰਕ੍ਰਿਤੀ, ਪ੍ਰਤਿਐ,ਸਮਾਸ ਸੱਭੇ ਸ਼ਾਮਲ ਹਨ[2]ਔਚਿਤਯ ਧਾਰਣਾ ਦਾ ਵਿਕਾਸ - ਔਚਿਤਯ ਨੂੰ ਕਾਵਿ ਸਿਧਾਂਤ ਦੇ ਕ੍ਰਮ ਵਿੱਚ ਸਥਾਪਿਤ ਕਰਨ ਦਾ ਸਿਹਰਾ ਭਾਵੇਂ ਆਚਾਰਯ ਕਸ਼ੇਮੇਦ੍ਰ ਦੇ ਸਿਰ ਹੈ। ਪਰ ਕਾਵਿ ਵਿੱਚ ਇਸ ਦੇ ਮਹੱਤਵ ਨੂੰ ਬਹੁਤ ਚਿਰ ਪਹਿਲਾਂਂ ਹੀ ਸਥਾਪਿਤ ਕੀਤਾ ਜਾਣ ਲੱਗ ਪਿਆ ਸੀ।[1] ਜਿਸ ਤਰ੍ਹਾਂਂ ਲੋਕ ਵਿੱਚ ਔਚਿਤਯ ਤੋਂ ਯੁਕਤ ਵਿਵਹਾਰ ਦੁਆਰਾ ਮਨੁੱਖ ਆਪਣੇ ਯਸ਼ ਅਤੇ ਸੰਮਾਨ 'ਚ ਵਾਧਾ ਕਰਦਾ ਹੈ।(ਅਨੌਚਿਤਯ ਕਰਕੇ ਉਸੇ ਮਨੁੱਖ ਦਾ ਅਪਮਾਨ ਵੀ ਹੁੰਦਾ ਹੈ); ਉਸੇ ਤਰ੍ਰਾਂਂ ਕਾਵਿ ਵਿੱਚ ਰਸ,ਅਲੰਕਾਰ,ਗੁਣ,ਰੀਤੀ, ਆਦਿ ਤੱਤ ਉਦੋਂ ਹੀ ਚਮਤਕਾਰ ਅਥਵਾ ਰਮਣੀਯਤਾ ਪੈਦਾ ਕਰਦੇ ਹਨ ਜਦੋਂ ਕਿ ਉਹਨਾਂ ਦਾ ਔਚਿਤਯਪੂਰਣ ਵਿਨਿਯੋਜਨ ਕੀਤਾ ਜਾਵੇ। ਨਹੀਂ ਤਾਂ,ਕਵੀ ਦਾ ਅਤੇ ਰਚਨਾ ਦਾ ਵਿਦਵਾਨਾਂ ਦੀ ਸਭਾ ਵਿੱਚ ਮਖੌਲ ਅਤੇ ਨਿੰਦਾ ਹੁੰਦੀ ਹੈ ਅਤੇ ਰਚਨਾ ਦੇ ਪ੍ਰਤੀ ਸਹ੍ਰਿਦਯ ਜਾਂ ਪਾਠਕ ਦੀ ਕੋਈ ਪ੍ਰਵ੍ਰਿਤੀ ਵੀ ਨਹੀਂ ਹੁੰਦੀ ਹੈ। ਔਚਿਤਯ ਦੇ ਇਸ ਮਹੱਤਵ ਨੂੰ ਮਨ ਵਿੱਚ ਰੱਖ ਆਚਾਰਿਆ ਕ੍ਸ਼ੇਮੇਂਦ੍ਰ ਨੇ ਕਿਹਾ ਹੈ ਕਿ," ਅਲੰਕਾਰ ਤਾ ਅਲੰਕਾਰ ਹੀ ਹੈ; ਗੁਣ - ਗੁਣ ਹੀ ਹੈ; ਪਰ ਰਸਸਿੱਧ ਕਵੀ ਦਾ ਅਵਿਨਾਸ਼ੀ ਜੀਵੀਤ ਤਾਂ ਔਚਿਤਯ ਹੀ ਹੈ।[3] ਇਤਿਹਾਸਕ ਕ੍ਰਮ ਦੀ ਦ੍ਹਿਸ਼ਟੀ ਤੋਂ ਸਭ ਤੋਂ ਪਹਿਲਾ ਆਦਿ ਆਚਾਰਯ ਭਰਤ ਨੇ ਇਸ ਨੂੰ ਕਾਵਿ -ਤੱਤ ਦੇ ਰੂਪ ਵਿੱਚ ਸਥਾਪਿਤ ਕੀਤਾ। ਭਰਤ ਅਨੁਸਾਰ ਨਾਟਕ ਔਚਿਤਯ ਵਿਧਾਨ ਨੂੰ ਨਿਯਮਿਤ ਕਰਨ ਵਾਲਾ ਸ਼ਾਸਤ੍ਰ ਨਹੀਂ, ਲੋਕ -ਵਿਵਹਾਰ ਹੈ। ਲੋਕ - ਜੀਵਨ ਵਿੱਚ ਜਿਹੜੀ ਵਸਤੂ ਜਿਸ ਰੂਪ, ਵੇਸ ਜਾਂ ਸਥਿਤੀ ਵਿੱਚ ਉਪਲਬਧ ਹੈ, ਨਾਟਕ ਵਿੱਚ ਉਸ ਦਾ ਅਨੁਰੂਪ ਪ੍ਰਦਰਸ਼ਨ ਹੋਣਾ ਚਾਹੀਦਾ ਹੈ। ਲੋਕ - ਵਿਵਹਾਰ ਦੀ ਇਹ ਅਨੁਰੂਪਤਾ ਹੀ ਨਾਟਕ ਦਾ ਔਚਿਤਯ ਤੱਤ ਹੈ।[1] ਭਰਤ ਮੁੁੁਨੀ ਦੇ ਅਨੁਸਾਰ -ਇਸੇ ਤਰ੍ਹਾਂ ਨੇ ਭਾਵੇਂ ਔਚਿਤਯ ਸ਼ਬਦ ਦੀ ਵਰਤੋਂ ਨਹੀਂ ਕੀਤੀ, ਪਰ ਅਨੁਰੂਪਤਾ, ਸੁਭਾਵਿਕਤਾ, ਲੋਕ ਪ੍ਰਮਾਣਿਕਤਾ ਆਦਿ ਸ਼ਬਦਾ ਦੀ ਵਰਤੋਂ ਕਰਕੇ ਇਸੇ ਨੂੰ ਪ੍ਰਸਾਰਿਆ ਹੈ। ਫਲਸਰੂਪ ਕਾਵਿ ਸ਼ਾਸਤ੍ਰ ਵਿੱਚ ਔਚਿਤਯ ਦੀ ਧਾਰਨਾ ਦਾ ਮੋਢੀ ਹੈ। ਭਾਮਹ- ਭਰਤ ਤੋਂ ਬਾਅਦ ਭਾਮਹ ਨੇ ਵੀ ਸਪੱਸ਼ਟ ਤੋਰ ਤੇ ਔਚਿਤਯ ਦਾ ਵਿਵੇਚਨ ਨਹੀਂ ਕੀਤਾ। ਪਰ ਨਿਆਇ, ਯੁਕਤਤਾ,ਆਦਿ ਸ਼ਬਦਾ ਦੀ ਵਰਤੋਂ ਕਰਕੇ ਕਾਵਿ ਵਿੱੱਚ ਔਚਿਤਯ ਦੀ ਆਵੱਸ਼ਕਤਾ ਲਈ ਹੁੰਗਾਰਾ ਭਰਿਆ ਹੈ।[4]

ਔਚਿਤਯ ਦਾ ਇਤਿਹਾਸਕ ਵਿਕਾਸਕ੍ਰਮ - ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਚਾਹੇ ਆਚਾਰਿਆ ਕ੍ਸ਼ੇਮੇਂਦ੍ਰ ਨੇ ਔਚਿਤਯ - ਤੱਤ ਨੂੰ ਪ੍ਰਤਿਸ਼ਠਿਤ ਕਰਕੇ ਇਸਨੂੰ ਕਾਵਿ ਦੀ ਆਤਮਾ ਦਾ ਦਰਜ਼ਾ ਦਿੱਤਾ ਹੈ, ਭਰਤ ਨੇ ' ਔਚਿਤਯ ' ਪਦ ਦਾ ਕਿਤੇ ਵੀ ਸਿੱੱਧਾ ਪ੍ਰਯੋਗ ਨਹੀਂ ਕੀਤਾ ਹੈ ਆਚਾਰਿਆ ਦੰਡੀ ਨੇ ਕਾਵਿਗਤ ਗੁਣ- ਦੋਸ਼ ਦੇ ਵਿਵੇਚਨ ਵਿੱਚ ਔਚਿਤਯ ਅਤੇ ਅਨੌਚਿਤਯ ਦੇ ਕਾਰਣਾਂਂ ਵੱਲ ਧਿਆਨ ਕਰਵਾਉਂਦੇ ਹੋਏ - " ਕਾਵਿ ਵਿੱਚ ਦੇਸ਼ - ਕਾਲ - ਕਲਾ - ਲੋਕ - ਨਿਆਇ - ਆਗਮ (ਸ਼ਾਸਤਰ) ਦੇ ਵਿਰੁੱਧ ਕਥਨ ਨੂੰ - ਵਿਰੁਧ ਵੀ ਗੁਣ ਬਣ ਜਾਂਦਾ9 ਹੈ। ਅਲੰਕਾਰਵਾਦੀ ਆਚਾਰਿਆ ਰੁੁਦ੍ਰਟ ਨੇ ਕਾਵਿ 'ਚ ਅਨੁਪ੍ਰਾਸ, ਯਮਕ ਦੇ ਪ੍ਰਯੋਗ ਦਾ ਆਧਾਰ ' ਔਚਿਤਯ ' ਨੂੰ ਮੰਨਿਆ ਅਤੇ ਕਿਹਾ ਹੈ ਕਿ, "ਯਮਕ ਅਲੰਕਾਰ ਦਾ ਪ੍ਰਯੋਗ ਕੋਈ ' ਔਚਿਤਯ ਦਾ ਪਾਰਖੀ ਕਵੀ ਹੀ ਕਰ ਸਕਦਾ10 ਹੈ।[3]

ਔਚਿਤਯ ਦੇ ਭੇਦ

ਔਚਿਤਯ ਸੰੰਪ੍ਰਦਾਇ ਦੇ ਮੋਢੀ ਆਚਾਰਯ ਕਸ਼ੇਮੇਦ੍ਰ ਨੇ ਹੋਰਨਾ ਕਾਵਿ - ਸ਼ਾਸਤਰੀ ਸਿੱੱਧਾਂਤਾ ਦੀਆਂ ਪਰੰਪਰਾਵਾਂ ਤੇ ਔਚਿਤਯ ਸਿੱਧਾਂਤ ਦੇ ਭੇਦਾਂ - ਉਪ - ਭੇਦਾਂ ਦਾ ਵਿਸ਼ਲੇਸ਼ਣ ਕੀਤਾ ਹੈ। ਅਜਿਹਾ ਕਰਨ ਵੇਲੇ ਉਸ ਨੇ ਔਚਿਤਯ ਦੇ ਅੰਤਰਗਤ ਕਾਵਿ ਜਗਤ ਅਤੇ ਉਸ ਦੇ ਸਾਰੇ ਤੱਤਾਂ ਨੂੰ ਸਮੇਟ ਲਿਆ ਹੈ। ਕੁਲ ਮਿਲਾ ਕੇ ਉਸ ਨੇ 27 ਭੇਦਾਂ ਦੀ ਗਿਣਤੀ ਕੀਤੀ ਹੈ।- ਪਦ, ਵਾਕ, ਪ੍ਰਬੰਧਾਰਥ, ਗੁਣ, ਅਲੰਕਾਰ,ਰਸ, ਕ੍ਰਿਆ, ਕਾਰਕ, ਲਿੰਗ, ਵਚਨ, ਵਿਸ਼ੇਸਣ, ਉਪਸਰਗ,,ਨਿਪਾਤ, ਕਾਲ, ਦੇਸ਼, ਕੁਲ, ਵਤ੍ਰ, ਤੱਤ੍ਵ, ਸੱਤਵ, ਅਭਿਪ੍ਰਾਯ, ਸ੍ਵਭਾਵ, ਸਾਰ -ਸੰਗ੍ਰਹਿ, ਪ੍ਰਤਿਭਾ,ਅਵਸਥਾ, ਵਿਚਾਰ, ਨਾਮ, ਆਸ਼ੀਰਵਾਦ।[5]

ਔਚਿਤਯ ਦੀ ਮੁੱਖ ਸਿਧਾਂਤ ਰੂਪ ਵਿੱਚ ਚਰਚਾ

ਕਸ਼ੇਮੇਦ੍ਰ ਤੋ ਬਾਦ ਕਾਵਿ ਸ਼ਾਸਤਰ ਵਿਚ ਔਚਿਤਯ ਦੀ ਮੁੱਖ ਸਿਧਾਂਤ ਰੂਪ ਵਿਚ ਚਰਚਾ ਨਹੀਂ ਹੋਈ। ਅਸਲੋ ਇਸ ਨੂੰ ਕਸ਼ੇਮੇਦ੍ਰ ਨੇ ਹੀ ਸਿੱਧਾਤਤਾਂ ਪ੍ਰਦਾਨ ਕਰ ਕੇ ਸੰਪ੍ਰਦਾਇ ਵਿਸ਼ੇਸ ਦਾ ਰੂਪ ਦਿੱਤਾ ਪਰ ਉਸ ਤੋ ਬਾਦ ਇਸ ਗੱਲ ਕਿਸੇ ਨੇ ਚੁਕਿਆ ਅਤੇ ਇਸ ਦਾ ਕੋਈ ਸੰਪ੍ਰਦਾਇਕ ਵਿਕਾਸ ਨਾ ਹੋ ਸਕਿਆ।[6]

ਕਸ਼ੇੇਮੇਂਂਦ੍ਰ ਦਾ ਔਚਿਤਯ ਸਿਧਾਂਤ

ਕਸ਼ੇੇੇਮੇਂਂਦ੍ਰ ਨੇ ਔਚਿਤਯ ਨੂੰ ਕਾਵਿ ਦੀ ਆਤਮਾ ਜਾ ਪਰਮ ਤੱਤ ਸਵੀਕਾਰ ਕੀਤਾ ਹੈ। ਉਸ ਅਨੁਸਾਰ ਜੋ ਜਿਸ ਦੇ ਅਨੁਰੂਪ ਹੁੰਦਾ ਹੈ, ਉਸ ਨੂੰ ਉਚਿਤ ਕਿਹਾ ਜਾਂਦਾ ਹੈ ਅਤੇ ਉਚਿਤ ਹੋਣ ਦਾ ਭਾਵ ਹੀ ਔਚਿਤਯ ਹੈ(ਉਚਿਤ ਪ੍ਰਾਹਰਾਚਾਰਯਾ: ਸਦ੍ਰਿਸ਼ ਕਿਲ ਯਸਯ ਯਤ੍। ਉਚਿਤਸਯ ਚ ਯੋ ਭਾਵਸ੍ਤਦੌਚਿਤਯੰ ਪ੍ਰਚਕਸ੍ਤੇ - ' ਔਚਿਤਯ ਵਿਚਾਰ ਚਰਚਾ)[7]

ਔਚਿਤਯ ਦਾ ਕਾਵਿ ਦੇ ਦੂਜੇ ਪ੍ਰਮੱਖ ਤੱਤਾਂ ਨਾਲ ਸੰਬੰਧ-

ਆਚਾਰਿਆ ਕਸ਼ੇਮੇਦ੍ਰ ਤੋਂ ਪਹਿਲਾਂਂ ਰਸ, ਅਲੰਕਾਰ, ਰੀਤੀ, ਧੁਨੀ, ਵਕ੍ਰੋਕਤੀਸ਼ਾਸਤਰ ਦੇ ਤੱਤਾਂ ਨੂੰ ਮਹੱਤਵ ਦੇਂਦੇ ਹੋਏ ਵੱਖ - ਵੱਖ ਆਚਾਰਿਆ ਨੇ ਉਕਤ ਤੱਤਾਂ ਦੀ ਕਾਵਿ ਦੀ ' ਆਤਮਾ ' ਦੇ ਰੂਪ 'ਚ ਸਥਾਪਨਾ ਕੀਤੀ ਹੈ। ਇਸੇ ਤਰਾਂ ਕਸ਼ੇਮੇਦ੍ਰ ਨੇ ਵੀ ' ਔਚਿਤਯ ' ਨੂੰ ਕਾਵਿ ਦੇ ਉਕਤ ਸਾਰੇ ਤੱਤਾਂ 'ਚ ਵਿਆਪਤ ਮੰਨ ਕੇ ਇਸ ਨੂੰ ਕਾਵਿ ਦੀ ' ਆਤਮਾ ' ਘੋਸ਼ਿਤ ਕੀਤਾ ਹੈ।[8]

  1. 1.0 1.1 1.2 ਕੌਰ ਜੱਗੀ, ਡਾ. ਗੁਰਸ਼ਰਨ. ਭਾਰਤੀ ਕਾਵਿ ਸ਼ਾਸਤਰ ਸਰੂਪ ਅਤੇ ਸਿਧਾਂਤ. 
  2. ਔਚਿਤਯ ਵਿਚਾਰ ਚਰਚਾ. 
  3. 3.0 3.1 ਸ਼ਰਮਾ, ਪ੍ਰੋ. ਸ਼ੁਕਦੇਵ. ਭਾਰਤੀ ਕਾਵਿ ਸ਼ਾਸਤਰ. 
  4. ਕਾਵਿਯੰਲਕਾਰ. pp. 1 –55. 
  5. ਕੌਰ ਜੱਗੀ, ਡਾ.ਗੁਰਸ਼ਰਨ. ਭਾਰਤੀ ਕਾਵਿ ਸ਼ਾਸਤਰ ਸਰੂਪ ਅਤੇ ਸਿਧਾਂਤ. 
  6. ਡਾ. ਗੁਰਸ਼ਰਨ, ਕੌਰ ਜੱਗੀ. ਭਾਰਤੀ ਕਾਵਿ ਸ਼ਾਸਤਰ ਸਰੂਪ ਅਤੇ ਸਿਧਾਂਤ. 
  7. ਔਚਿਤਯਵਿਚਾਰ ਚਰਚਾ. 
  8. ਸ਼ਰਮਾ, ਪ੍ਰੋ.ਸ਼ੁਕਦੇਵ. ਭਾਰਤੀ ਕਾਵਿ ਸ਼ਾਸਤਰ.