ਸਮੱਗਰੀ 'ਤੇ ਜਾਓ

ਅੰਗਰੇਜ਼ੀ ਕਾਵਿ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅੰਗਰੇਜ਼ੀ ਕਾਵਿ ਅੰਗਰੇਜ਼ੀ ਭਾਸ਼ਾ ਵਿੱਚ ਲਿਖੀ ਗਈ ਸ਼ਾਇਰੀ ਨੂੰ ਕਿਹਾ ਜਾਂਦਾ ਹੈ। ਇਹ ਸ਼ਾਇਰੀ 7ਵੀਂ ਸਦੀ ਤੋਂ ਲੈ ਕੇ ਹੁਣ ਤੱਕ ਦੇ ਸਮੇਂ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ। ਪਿੱਛਲੇ ਚੋਖੇ ਸਮੇਂ ਤੋਂ ਅੰਗਰੇਜ਼ੀ ਸ਼ਾਇਰੀ ਇੰਗਲੈਂਡ ਅਤੇ ਅਮਰੀਕਾ ਵਰਗੇ ਅੰਗਰੇਜ਼ੀ ਭਾਸ਼ਾਈ ਦੇਸ਼ਾਂ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਲਿਖੀ ਜਾ ਰਹੀ ਹੈ। ਮੁਢਲੇ ਅੰਗਰੇਜ਼ ਸ਼ਾਇਰਾਂ ਨੇ ਪੱਛਮੀ ਸੱਭਿਆਚਾਰ ਦੀ ਮੰਨੀ ਪ੍ਰਮੰਨੀ ਸ਼ਾਇਰੀ ਕੀਤੀ ਜਿਹੜੀ ਸਾਰੀ ਦੁਨੀਆ ਵਿੱਚ ਆਪਣੀ ਧਾਂਕ ਜਮਾ ਸਕੀ। ਪਹਿਲਾਂ ਪਹਿਲ ਇਹ ਸ਼ਾਇਰੀ ਜ਼ਬਾਨੀ ਜੋੜ ਕੇ ਯਾਦ ਕਰ ਲਈ ਜਾਂਦੀ ਸੀ ਅਤੇ ਲਿਖਣ ਦਾ ਰਿਵਾਜ ਨਹੀਂ ਸੀ। ਇਸੇ ਲਈ ਉਸ ਦੇ ਕੋਈ ਨਿਸ਼ਾਨ ਨਹੀਂ ਮਿਲਦੇ ਅਤੇ ਮੁਢਲੇ ਦੌਰ ਦੀ ਕੋਈ ਪੱਕੀ ਰੂਪਰੇਖਾ ਤਿਆਰ ਕਰਨਾ ਸੰਭਵ ਨਹੀਂ। ਜੋ ਵੀ ਕਿਆਸਰਾਈਆਂ ਕੀਤੀਆਂ ਜਾਂਦੀਆਂ ਹਨ ਉਹ ਵੱਡੇ ਵਿਵਾਦਾਂ ਦਾ ਕਾਰਨ ਬਣਦੀਆਂ ਹਨ। ਸਾਂਭੇ ਰਹਿ ਸਕੇ ਖਰੜੇ 10ਵੀਂ ਸਦੀ ਦੇ ਹਨ।