ਅੰਗਰੇਜ਼ੀ ਵਿੱਚ ਹਾਇਕੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਅੰਗਰੇਜ਼ੀ ਵਿੱਚ ਹਾਇਕੂ ਅੰਗਰੇਜ਼ੀ ਭਾਸ਼ਾ ਵਿੱਚ ਜਾਪਾਨੀ ਹਾਇਕੂ ਕਾਵਿ ਰੂਪ ਤੋਂ ਵਿਕਸਿਤ ਹੋਇਆ ਰੂਪ ਹੈ।

ਸਮਕਾਲੀ ਹਾਇਕੂ ਕਈ ਭਾਸ਼ਾਵਾਂ ਵਿੱਚ ਲਿਖਿਆ ਜਾਂਦਾ ਹੈ, ਲੇਕਿਨ ਜਾਪਾਨ ਦੇ ਬਾਹਰ ਸਭ ਤੋਂ ਵਧ ਕਵੀ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿੱਚ ਕੇਂਦਰਿਤ ਹਨ। ਕਿਸੇ ਵੀ ਇੱਕ ਮੌਜੂਦਾ ਸ਼ੈਲੀ, ਸਰੂਪ, ਜਾਂ ਵਿਸ਼ੇ ਨੂੰ ਨਿਸਚਿਤ ਕਰਨਾ ਅਸੰਭਵ ਹੈ। ਅੰਗਰੇਜ਼ੀ ਵਿੱਚ ਕੁਝ ਵਧੇਰੇ ਪ੍ਰਚਲਿਤ ਪ੍ਰਥਾਵਾਂ ਵਿੱਚ ਸ਼ਾਮਿਲ ਹਨ:

 • 17 ਹਿੱਜਿਆਂ (ਸਿਲੇਬਲਸ) ਤੱਕ ਤਿੰਨ ਸਤਰਾਂ ਦਾ ਪ੍ਰਯੋਗ;
 • ਇੱਕ ਰੁੱਤ ਸੂਚਕ ਸ਼ਬਦ, ਕੀਗੋ (kigo) ਦਾ ਪ੍ਰਯੋਗ ;
 • ਦੋ ਬਿੰਬਾਂ ਦੀ ਅਪ੍ਰੋਖ ਤੁਲਨਾ ਲਈ ਕਟ ਜਾਂ ਕੀਰੇ (ਕਦੇ ਕਦੇ ਇੱਕ ਵਿਸਰਾਮ ਚਿਹਨ) ਦਾ ਪ੍ਰਯੋਗ।

ਅੰਗਰੇਜ਼ੀ ਹਾਇਕੂ ਜਾਪਾਨੀ ਹਾਇਕੂ ਵਿੱਚ ਪ੍ਰਚਲਿਤ 5, 7 ਅਤੇ 5 ਓਨ ਗਿਣਤੀ ਦਾ ਸਖ਼ਤ ਪਾਲਣ ਨਹੀਂ ਕਰਦੇ,[1] ਅਤੇ ਮੁੱਖ ਪੱਤਰਕਾਵਾਂ ਵਿੱਚ ਛਪਦੇ ਅੰਗਰੇਜ਼ੀ ਭਾਸ਼ਾ ਦੇ ਹਾਇਕੂਆਂ ਦੀ ਠੇਠ ਲੰਮਾਈ 10 - 14 ਹਿੱਜੇ ਹੈ।[2][3] ਕੁੱਝ ਹਾਇਕੂ ਕਵੀ ਬਹੁਤ ਧਿਆਨ ਰੱਖਦੇ ਹਨ ਕਿ ਉਨ੍ਹਾਂ ਦੇ ਹਾਇਕੂ ਇੱਕ ਸਾਹ ਵਿੱਚ ਵਿਅਕਤ ਕੀਤੇ ਜਾ ਸਕਣ[4][5][6] ਅਤੇ ਉਨ੍ਹਾਂ ਦਾ ਫੋਕਸ ਦੱਸਣ ਦੀ ਥਾਂ ਦਿਖਾਉਣ ਉੱਤੇ ਹੋਵੇ।[7][8] ਹਾਇਕੂ ਸ਼ਬਦਾਂ ਦੇ ਸੰਜਮੀ ਪ੍ਰਯੋਗ ਨਾਲ ਸਭ ਕੁਝ ਦੱਸਣ ਦੀ ਥਾਂ [9] ਬਹੁਮੁਖੀ ਸ਼ਬਦ-ਚਿਤਰ ਰਚਦਾ ਹੈ ਜਿਸ ਵਿੱਚੋਂ ਦ੍ਰਿਸ਼ਾਂ ਦੀ ਅਨੇਕਤਾ ਸਮਾਈ ਹੋਵੇ। ਮਾਤਸੂਓ ਬਾਸ਼ੋ ਦੇ ਕਥਨ ਅਨੁਸਾਰ, "ਉਹ ਹਾਇਕੂ ਜੋ ਆਪਣੇ ਵਿਸ਼ੇ ਦਾ ਸੱਤਰ ਤੋਂ ਅੱਸੀ ਫ਼ੀਸਦੀ ਜ਼ਾਹਰ ਕਰੇ ਅੱਛਾ ਹੈ। ਜੋ ਪੰਜਾਹ ਤੋਂ ਸੱਠ ਫ਼ੀਸਦੀ ਜ਼ਾਹਰ ਕਰਦੇ ਹਨ, ਉਨ੍ਹਾਂ ਦਾ ਖੁਮਾਰ ਕਦੇ ਨਹੀਂ ਉੱਤਰਦਾ।"[10]

ਹਵਾਲੇ[ਸੋਧੋ]

 1. Shirane, Haruo. Love in the Four Seasons, in Acta Universitatis Carolinae, Orientalia Pragensia XV, 2005, p135
 2. Ross, Bruce; How to Haiku; Tuttle Publishing 2002 p.19 ISBN 0-8048-3232-3
 3. Gurga, Lee; Haiku - A Poet's Guide; Modern Haiku Press 2003 p.16 ISBN 0-9741894-0-5
 4. Spiess, Robert; Modern Haiku vol. XXXII No. 1 p. 57 "A haiku does not exceed a breath's length." ISSN 0026-7821
 5. Reichhold, Jane; Writing and Enjoying Haiku - A Hands-On Guide; Kodansha 2002 p.30 and p.75 ISBN 4-7700-2886-5
 6. Gurga, 2003, p.2 and p.15
 7. Reichhold, 2002 p.21
 8. Gurga, 2003 p.105
 9. Garrison, Denis M. Hidden River: Haiku. Modern English Tanka Press. p. iii. ISBN 978-0-615-13825-1. 
 10. Yasuda. Kenneth. Haiku. Tuttle, 1957. p6