ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ
ਨਾਮਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ
ਅਹਿਮੀਅਤਭਾਸ਼ਾਈ ਅਤੇ ਸੱਭਿਆਚਾਰਿਕ ਵੰਨ ਸੁਵੰਨਤਾ ਨੂੰ ਬਰਕਰਾਰ ਰੱਖਣਾ
ਤਾਰੀਖ਼21 ਫ਼ਰਵਰੀ
ਸਮਾਂ1 ਦਿਨ
ਢਾਕਾ ਮੈਡੀਕਲ ਕਾਲਜ ਵਿਖੇ ਸ਼ਹੀਦ ਮੀਨਾਰ ਜੋ 21 ਫ਼ਰਵਰੀ 1952 ਵਾਲੇ ਦਿਨ ਬੰਗਾਲੀ ਭਾਸ਼ਾ ਲਈ ਕੀਤੀ ਗਈ ਕੁਰਬਾਨੀ ਦੀ ਯਾਦ ਵਿੱਚ ਬਣਾਇਆ ਗਿਆ ਹੈ।

ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਹਰ ਸਾਲ 21 ਫ਼ਰਵਰੀ ਨੂੰ ਭਾਸ਼ਾਈ ਅਤੇ ਸੱਭਿਆਚਾਰਿਕ ਵੰਨ ਸੁਵੰਨਤਾ ਨੂੰ ਬਰਕਰਾਰ ਰੱਖਣ ਲਈ ਮਨਾਇਆ ਜਾਂਦਾ ਹੈ।[1] ਯੂਨੈਸਕੋ ਦੁਆਰਾ 17 ਨਵੰਬਰ 1999 ਨੂੰ ਇਹ ਦਿਹਾੜਾ ਮਨਾਉਣ ਬਾਰੇ ਫ਼ੈਸਲਾ ਕੀਤਾ ਗਿਆ। ਯੂ ਐਨ ਦੀ ਜਨਰਲ ਅਸੈਂਬਲੀ ਨੇ ਸਾਲ 2008 ਨੂੰ ਭਾਸ਼ਾਵਾਂ ਦਾ ਅੰਤਰਰਾਸ਼ਟਰੀ ਸਾਲ ਕਰਾਰ ਦਿੱਤਾ ਸੀ।[2]

ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਫ਼ਰਵਰੀ 2000 ਤੋਂ ਬਾਅਦ ਹਰ ਸਾਲ ਮਨਾਇਆ ਜਾਂਦਾ ਹੈ। ਇਹ ਦਿਨ 1952 ਦੀ 21 ਫ਼ਰਵਰੀ ਦੀ ਪ੍ਰਤਿਨਿਧਤਾ ਕਰਦਾ ਹੈ ਜਦੋਂ ਢਾਕਾ ਯੂਨੀਵਰਸਿਟੀ, ਜਗਨਨਾਥ ਯੂਨੀਵਰਸਿਟੀ, ਢਾਕਾ ਮੈਡੀਕਲ ਕਾਲਜ ਆਦਿ ਦੇ ਵਿਦਿਆਰਥੀ ਉਸ ਸਮੇਂ ਦੇ ਪਾਕਿਸਤਾਨ ਵਿੱਚ ਉਰਦੂ ਤੋਂ ਬਿਨਾਂ ਬੰਗਾਲੀ ਨੂੰ ਵੀ ਇੱਕ ਰਾਸ਼ਟਰੀ ਭਾਸ਼ਾ ਵਜੋਂ ਮਾਨਤਾ ਦਿਵਾਉਣ ਲਈ ਮੁਜਾਹਰਾ ਕਰ ਰਹੇ ਸਨ ਅਤੇ ਇਹਨਾਂ ਨੂੰ ਪੁਲਿਸ ਦੁਆਰਾ ਗੋਲੀਆਂ ਚਲਾਕੇ ਢਾਕਾ (ਹੁਣ ਬੰਗਲਾਦੇਸ਼) ਵਿਖੇ ਮਾਰ ਦਿੱਤਾ ਗਿਆ।[3]

ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਦਾ ਸਫ਼ਰ[ਸੋਧੋ]

 • 2000, ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਮਨਾਉਣ ਦਾ ਉਦਘਾਟਨ ਕੀਤਾ ਗਿਆ
 • 2001, ਦੂਜਾ ਸਲਾਨਾ ਪ੍ਰੋਗਰਾਮ ਹੋਇਆ
 • 2002, ਭਾਸ਼ਾਈ ਵਿਭਿੰਨਤਾ; ਲਗਭਗ 3,000 ਭਾਸ਼ਾਵਾਂ ਦੀ ਹੋਂਦ ਨੂੰ ਖ਼ਤਰਾ (ਨਾਅਰਾ: ਭਾਸ਼ਾ ਦੀ ਅਕਾਸ਼-ਗੰਗਾ ਵਿੱਚ ਹਰ ਸ਼ਬਦ ਇੱਕ ਤਾਰਾ ਹੈ)
 • 2003, ਚੌਥਾ ਸਲਾਨਾ ਪ੍ਰੋਗਰਾਮ ਹੋਇਆ
 • 2004, ਬੱਚਿਆਂ ਲਈ ਸਿਖਲਾਈ
 • 2005, ਬਰੇਲ ਲਿਪੀ ਅਤੇ ਚਿੰਨ੍ਹ ਲਿਪੀ ਦੀਆਂ ਭਾਸ਼ਾ
 • 2006, ਭਾਸ਼ਾ ਅਤੇ ਸਾਈਬਰ ਸਪੇਸ
 • 2007, ਬਹੁਤ ਭਾਸ਼ਾ ਸਿੱਖਿਆ
 • 2008, ਅੰਤਰਰਾਸ਼ਟਰੀ ਭਾਸ਼ਾ ਵਰ੍ਹਾ
 • 2009, ਦਸਵਾਂ ਸਲਾਨਾ ਪ੍ਰੋਗਰਾਮ ਹੋਇਆ
 • 2010, ਸੱਭਿਆਚਾਰਕ ਪਹੁੰਚ ਦਾ ਅੰਤਰਰਾਸ਼ਟਰੀ ਵਰ੍ਹਾ
 • 2011, ਜਾਣਕਾਰੀ ਅਤੇ ਸੰਚਾਰਕ ਤਕਨੀਕਾਂ
 • 2012, ਮਾਂ ਬੋਲੀ 'ਚ ਸਿੱਖਿਆ 'ਚ ਹਦਾਇਤਾਂ ਅਤੇ ਜਾਣਕਾਰੀ
 • 2013, ਪੰਜਾਬੀ
 • 2014, ਤੁਰਕੀ ਮਾਂ ਬੋਲੀ ਦਿਹਾੜਾ
 • 2017,ਮਾਂ ਬੋਲੀ ਦਿਵਸ ਬਾਰੇ[4]
 • 2018: ਸਾਡੀਆਂ ਭਾਸ਼ਾਵਾਂ, ਸਾਡੀਆਂ ਸੰਪਤੀਆਂ।
 • 2019: ਸਵਦੇਸ਼ੀ ਭਾਸ਼ਾਵਾਂ ਦਾ ਅੰਤਰਰਾਸ਼ਟਰੀ ਸਾਲ[5]
 • 2020: ਸਾਲਾਨਾ ਥੀਮ: "ਭਾਸ਼ਾਈ ਵਿਭਿੰਨਤਾ ਦੀ ਸੁਰੱਖਿਆ"[6]
 • 2021: ਸਾਲਾਨਾ ਥੀਮ: "ਸਿੱਖਿਆ ਅਤੇ ਸਮਾਜ ਵਿੱਚ ਸ਼ਾਮਲ ਕਰਨ ਲਈ ਬਹੁ-ਭਾਸ਼ਾਈਵਾਦ ਨੂੰ ਉਤਸ਼ਾਹਿਤ ਕਰਨਾ"[7]
 • 2022: ਸਾਲਾਨਾ ਥੀਮ: "ਬਹੁ-ਭਾਸ਼ਾਈ ਸਿੱਖਿਆ ਲਈ ਤਕਨਾਲੋਜੀ ਦੀ ਵਰਤੋਂ ਕਰਨਾ: ਚੁਣੌਤੀਆਂ ਅਤੇ ਮੌਕੇ"[8]

ਹਵਾਲੇ[ਸੋਧੋ]