ਅੰਦਰੂਨ ਲਾਹੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੰਦਰੂਨ ਲਾਹੌਰ
اندرون شہر
ਨਗਰਪਾਲਿਕਾਵਾਂ  
ਦੇਸ਼ ਪਾਕਿਸਤਾਨ  
ਪ੍ਰਾਂਤ  ਪੰਜਾਬ  
ਸਿਟੀ  ਲਾਹੌਰ  
ਯੂਨੀਅਨ ਕੌਂਸਲਾਂUC-27, UC-28, UC-29, UC-30

ਅੰਦਰੂਨ ਲਹੌਰ ਜਿਸ ਨੂੰ ਪੁਰਾਣਾ ਲਹੌਰ ਜਾਂ ਅੰਦਰੂਨ ਸ਼ਹਿਰ (ਸ਼ਾਹਮੁਖੀ: اندرون شہر) ਵੀ ਆਖਿਆ ਜਾਂਦਾ ਹੈ, ਪਾਕਿਸਤਾਨ ਪੰਜਾਬ ਦੇ ਸ਼ਹਿਰ ਲਹੌਰ ਦਾ ਮੁਗ਼ਲ ਕਾਲ ਦੌਰਾਨ ਵਗਲਿਆ ਹੋਇਆ ਹਿੱਸਾ ਹੈ। ਇਹ ਸ਼ਹਿਰ ਦੇ ਪੱਛਮੀ ਹਿੱਸੇ ਵਿੱਚ ਸਥਿਤ ਹੈ।

ਮੁਢ[ਸੋਧੋ]

ਆਲਮਗਿਰੀ ਗੇਟ ਅਤੇ ਹਜ਼ੂਰੀ ਬਾਗ 1870

ਅਸਲੀ ਲਾਹੌਰ ਦੇ ਮੁਢ ਅਨਿਸਚਿਤ ਹਨ। ਲਾਹੌਰ ਕਿਲ੍ਹੇ ਵਿੱਚ ਪੁਰਾਤੱਤਵ ਰਿਪੋਰਟ ਦੀ ਕਾਰਬਨ ਡੇਟਿੰਗ ਸਬੂਤ ਦੇ ਅਨੁਸਾਰ, ਇਹਦਾ ਆਰੰਭਿਕ ਸਮਾਂ  2000 ਈਸਵੀ ਪੂਰਵ ਹੋ ਸਕਦਾ ਹੈ। ਇਸ ਦੇ ਇਤਿਹਾਸ ਦੌਰਾਨ ਲਾਹੌਰ ਦੇ ਬਹੁਤ ਸਾਰੇ ਨਾਮ ਸੀ।ਮੁਹੱਲਾ ਮੌਲੀਆਂ ਅਸਲੀ ਲਾਹੌਰ ਦੀਆਂ ਦੋ ਸਭ ਤੋਂ ਸੰਭਾਵਿਤ ਮੂਲ ਟਿਕਾਣਿਆਂ ਵਿਚੋਂ ਇੱਕ ਹੈ। ਲਾਹੌਰੀ ਗੇਟ ਦੇ ਅੰਦਰ ਸੂਤਰ ਮੰਡੀ ਨੂੰ ਮੁਹੱਲਾ ਚੇਲੀਆਂਵਾਲਾ ਹੱਮਾਮ ਕਿਹਾ ਜਾਂਦਾ ਸੀ, ਜਿਹੜਾ  ਚੌਕ ਚਾਲਕਾ  ਦੇ ਐਨ ਕੋਲ ਮਛਲੀ ਹਾਤਾ ਗੁਲਜ਼ਾਰ ਵਿੱਚ ਸਥਿਤ ਹੈ।