ਅੰਨਾ ਦਾ ਮੋੜਵਾਂ ਵਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

"ਅੰਨਾ ਦਾ ਮੋੜਵਾਂ ਵਾਰ " ( ਰੂਸੀ: Анна на шее, romanized: Anna na sheye) ਐਂਤਨ ਚੈਖ਼ਵ ਦੀ 1895 ਦੀ ਇੱਕ ਛੋਟੀ ਕਹਾਣੀ ਹੈ।

ਸੰਖੇਪ[ਸੋਧੋ]

ਆਪਣੀ ਨੋਟਬੁੱਕ I (ਪੰਨਾ 47) ਵਿੱਚ ਚੈਖ਼ਵ ਨੇ "ਅੰਨਾ ਦਾ ਮੋੜਵਾਂ ਵਾਰ " ਦੇ ਕਥਾਨਕ ਦਾ ਸਾਰ ਦਿੱਤਾ, ਜਿਸਨੂੰ ਅਜੇ ਲਿਖਿਆ ਜਾਣਾ ਸੀ: "ਇੱਕ ਗਰੀਬ ਕੁੜੀ, ਜਿਮਨੇਜ਼ੀਅਮ ਦੀ ਵਿਦਿਆਰਥਣ, ਪੰਜ ਭਰਾਵਾਂ ਨਾਲ, ਇੱਕ ਅਮੀਰ ਰਾਜ ਅਧਿਕਾਰੀ ਨਾਲ ਵਿਆਹ ਕਰਦੀ ਹੈ ਜੋ ਰੋਟੀ ਦੇ ਇੱਕ ਇੱਕ ਟੁਕੜੇ ਨੂੰ ਗਿਣਦਾ ਹੈ। ਉਸਤੋਂ ਅਧੀਨਗੀ ਅਤੇ ਸ਼ੁਕਰਗੁਜ਼ਾਰੀ ਦੀ ਮੰਗ ਕਰਦਾ ਹੈ, ਉਸਦੇ ਰਿਸ਼ਤੇਦਾਰਾਂ ਦਾ ਅਪਮਾਨ ਕਰਦਾ ਹੈ।...ਉਹ ਇਹ ਸਭ ਸਹਾਰਦੀ ਹੈ, ਉਸ ਨਾਲ ਬਹਿਸ ਨਾ ਕਰਨ ਦੀ ਕੋਸ਼ਿਸ਼ ਕਰਦੀ ਹੈ, ਤਾਂ ਜੋ ਦੁਬਾਰਾ ਬਿਪਤਾ ਵਿੱਚ ਨਾ ਜਾ ਪਵੇ। ਫਿਰ ਨਾਚ ਨੂੰ ਸੱਦਾ ਆਉਂਦਾ ਹੈ। ਇੱਥੇ ਉਹ ਹੰਗਾਮੇ ਦਾ ਕਾਰਨ ਬਣਦੀ ਹੈ। ਕੋਈ ਮਹੱਤਵਪੂਰਨ ਵਿਅਕਤੀ ਉਸ `ਤੇ ਮੋਹਿਤ ਹੋ ਜਾਂਦਾ ਹੈ, ਉਸ ਨੂੰ ਆਪਣਾ ਪ੍ਰੇਮਿਕਾ ਬਣਾ ਲੈਂਦਾ ਹੈ। . . ਹੁਣ, ਇਹ ਦੇਖ ਕੇ ਕਿ ਉਸ ਦੇ ਪਤੀ ਦੇ ਮੁਖੀਏ ਲੇਲੜੀਆਂ ਕੱਢਦੇ ਹਨ ਘਰ ਆ ਕੇ ਉਹ ਹਿਕਾਰਤ ਨਾਲ਼ ਭਰੀ ਹੋਈ ਹੈ, : 'ਜਾਹ ਪਰ੍ਹੇ ਮੂਰਖ!' “ ਅਸਲ ਕਹਾਣੀ ਦਾ ਪਲਾਟ ਵੀ ਅਜਿਹਾ ਹੀ ਹੈ।

ਰਿਸੈਪਸ਼ਨ[ਸੋਧੋ]

ਆਪਣੀ ਅਕਤੂਬਰ 1895 ਦੀ ਸਮੀਖਿਆ ਵਿੱਚ, ਲੇਖਕ ਅਤੇ ਆਲੋਚਕ ਯੂਰੀ ਗੋਵੋਰੁਖਾ-ਓਤਰੋਕ ਨੇ ਅਲੈਗਜ਼ੈਂਡਰ ਓਸਤਰੋਵਸਕੀ ਦੀਆਂ ਕੁਝ ਸਮਾਨ ਪਲਾਟਾਂ ਵਾਲੀਆਂ ਕਹਾਣੀਆਂ ਨਾਲ਼ ਚੈਖ਼ਵ ਦੀ ਕਹਾਣੀ ਦੀ ਤੁਲਨਾ ਕੀਤੀ, ਤੇ ਸਿੱਟਾ ਕੱਢਿਆ ਕਿ ਓਸਤਰੋਵਸਕੀ ਦੀਆਂ ਕਹਾਣੀਆਂ ਵਿੱਚ ਡਰਾਮੇ ਅਤੇ ਦੁਖਾਂਤ ਦੀ ਕੋਸ਼ਿਸ਼ ਕੀਤੀ ਗਈ ਹੈ, ਜਦ ਕਿ ਚੈਖ਼ਵ ਉਸ ਹਾਸ-ਵਿਅੰਗ ਪਹੁੰਚ ਤੋਂ ਕਾਫ਼ੀ ਸੰਤੁਸ਼ਟ ਹੈ, ਜਿਸਨੂੰ ਉਸ ਨੇ ਆਪਣੀਆਂ ਸ਼ੁਰੂਆਤੀ ਕਹਾਣੀਆਂ ਵਿੱਚ ਵਿਕਸਤ ਕੀਤਾ। [1]

ਹਵਾਲੇ[ਸੋਧੋ]

  1. «Бедная невеста». По поводу рассказа А. П. Чехова «Анна на шее». — «Московские ведомости», 1895, № 295, 26 октября.