ਅੰਪਾਇਰ (ਕ੍ਰਿਕਟ)
Jump to navigation
Jump to search
ਕ੍ਰਿਕਟ ਵਿੱਚ, ਇੱਕ ਅੰਪਾਇਰ (ਸ਼ਬਦ ਪੁਰਾਣੀ ਫ਼ਰੈਂਚ ਦੇ nompere ਤੋਂ ਆਇਆ ਹੈ, ਜਿਸਦਾ ਮਤਲਬ ਨਿਰਪੱਖ ਹੁੰਦਾ ਹੈ) ਉਹ ਇਨਸਾਨ ਹੁੰਦਾ ਹੈ ਜਿਸ ਕੋਲ ਕ੍ਰਿਕਟ ਦੇ ਮੁਕਾਬਲਿਆਂ ਵਿੱਚ ਹੋ ਰਹੀਆਂ ਘਟਨਾਵਾਂ ਬਾਰੇ ਫ਼ੈਸਲਾ ਦੇਣ ਦਾ ਅਧਿਕਾਰ ਹੁੰਦਾ ਹੈ। ਕ੍ਰਿਕਟ ਦੇ ਕਾਨੂੰਨਾਂ ਦੇ ਅਨੁਸਾਰ ਫ਼ੈਸਲਿਆਂ ਤੋਂ ਇਲਾਵਾ ਅੰਪਾਇਰ ਕੋਲ ਸੁੱਟੀ ਗਈ ਗੇਂਦ ਨੂੰ ਜਾਇਜ਼ ਜਾਂ ਨਾਜਾਇਜ਼ ਕਰਾਰ ਦੇਣਾ, ਵਿਕਟ ਲਈ ਅਪੀਲ ਤੇ ਫ਼ੈਸਲਾ ਸੁਣਾਉਣਾ ਅਤੇ ਖੇਡ ਨੂੰ ਠੀਕ ਤਰ੍ਹਾਂ ਚਲਾਉਣ ਦਾ ਪੂਰਾ ਅਧਿਕਾਰ ਹੁੰਦਾ ਹੈ ਅਤੇ ਉਸਦੇ ਫ਼ੈਸਲੇ ਨੂੰ ਕਿਸੇ ਵੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ। ਅੰਪਾਇਰ ਓਵਰ ਵਿੱਚ ਕੀਤੀਆਂ ਗਈਆਂ ਗੇਂਦਾਂ ਦਾ ਵੀ ਹਿਸਾਬ ਰੱਖਦਾ ਹੈ ਅਤੇ ਓਵਰ ਪੂਰਾ ਹੋਣ ਤੇ ਇਸ ਬਾਰੇ ਦੱਸਦਾ ਹੈ। ਅੰਪਾਇਰ ਆਮ ਤੌਰ 'ਤੇ ਕ੍ਰਿਕਟ ਇਸ਼ਾਰਿਆਂ ਵਿੱਚ ਹੀ ਆਪਣੇ ਫ਼ੈਸਲੇ ਦੱਸਦਾ ਹੈ।