ਅੰਮੀ ਨੂੰ ਕੀ ਹੋ ਗਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਮੀ ਨੂੰ ਕੀ ਹੋ ਗਿਐ
ਲੇਖਕਕਰਤਾਰ ਸਿੰਘ ਦੁੱਗਲ
ਮੂਲ ਸਿਰਲੇਖਅੰਮੀ ਨੂੰ ਕੀ ਹੋ ਗਿਐ
ਭਾਸ਼ਾਪੰਜਾਬੀ
ਵਿਧਾਨਾਵਲ
ਪ੍ਰਕਾਸ਼ਕਨਵਯੁਗ ਪਬਲਿਸ਼ਰਜ਼, ਚਾਂਦਨੀ ਚੌਕ, ਦਿੱਲੀ
ਪ੍ਰਕਾਸ਼ਨ ਦੀ ਮਿਤੀ
1982

'ਅੰਮੀ ਨੂੰ ਕੀ ਹੋ ਗਿਐ' ਕਰਤਾਰ ਸਿੰਘ ਦੁੱਗਲ ਦਾ ਲਿਖਿਆ ਇਹ ਨਾਵਲ ਪਹਿਲੀ ਵਾਰ 1982 ਈ: ਵਿੱਚ ਪ੍ਰਕਾਸ਼ਿਤ ਹੋਇਆ ਸੀ। ਨਵਯੁਗ ਪਬਲਿਸ਼ਰਜ਼, ਚਾਂਦਨੀ ਚੌਕ, ਦਿੱਲੀ ਵਾਲੇ਼ ਇਸ ਦੇ ਪ੍ਰਕਾਸ਼ਕ ਹਨ।

ਲੇਖਕ ਦੇ ਆਪਣੇ ਸ਼ਬਦਾਂ[ਸੋਧੋ]

ਹਾਲ ਮੁਰੀਦਾਂ ਦਾ ਨਾਲ਼ ਮੈਂ ਆਪਣੀ ਪੀੜੀ ਦੀ ਕਹਾਣੀ ਛੋਹੀ ਸੀ। ਇਹ ਕਹਾਣੀ ਦੂਜੇ ਵਿਸ਼ਵ-ਜੰਗ ਦੇ ਖ਼ਾਤਮੇ ਤੋਂ ਸ਼ੁਰੂ ਹੋਈ, ਅੰਗਰੇਜ਼ਾਂ ਦੀ ਗ਼ੁਲਾਮੀ ਤੇ ਆਜ਼ਾਦੀ ਦੀ ਜਦੋਜਹਿਦ ਦੇ ਭੀੜ-ਭੜੱਕੇ ਵਿਚੋਂ ਵਿਚਰਦੀ ਦੇਸ਼ ਦੇ ਬਟਵਾਰੇ ਦੀਆਂ ਭਿਆਨਕ ਕਨਸੋਆਂ ਵਿੱਚ ਕਿਤੇ ਦੰਮ ਸਾਧ ਕੇ ਰਹਿ ਗਈ। ਮਾਂ-ਪਿਓ ਜਾਏ ਵਿੱਚ ਮੈਂ ਇਸ ਤੰਦ ਨੂੰ ਫੇਰ ਚੁਣਿਆ। ਬਟਵਾਰੇ ਦੀ ਨਾ ਵਿਸਰ-ਸਕਣ ਵਾਲੀ ਕਾਲ਼ੀ ਬੋਲ਼ੀ ਰਾਤ, ਸ਼ਰਣਾਰਥੀ ਤੇ ਉਹਨਾਂ ਦੇ ਮੁੜ ਵਸਾਉਣ ਦੀ ਦਾਸਤਾਨ, ਦੋ ਕੌਮਾਂ ਦੇ ਤੰਗ ਨਜ਼ਰੀਏ ਦੇ ਆਧਾਰ 'ਤੇ ਪਾਕਿਸਤਾਨ ਦਾ ਜਨਮ ਤੇ ਫਿਰ ਇੱਕ ਤੋਂ ਬਾਅਦ ਇੱਕ ਤਿੰਨ ਭਾਰਤ-ਪਾਕ ਝੜਪਾਂ ਦਾ ਖ਼ੂਨ ਖ਼ਰਾਬਾ, ਇਹ ਕਹਾਣੀ ਤੁਰਦੀ ਤੁਰਦੀ ਬੰਗਲਾਦੇਸ਼ ਦੇ ਛੁਟਕਾਰੇ ਤੇ ਖ਼ਤਮ ਹੋਈ। ਇਤਨੇ ਵਰਿਆਂ ਬਾਅਦ ਇਸ ਇੱਕ ਇਕੱਲੀ ਘਟਨਾ ਨੇ ਦੋ ਕੌਮਾਂ ਦੀ ਨਿਰਮੂਲ ਧਾਰਨਾਂ ਨੂੰ ਝੁਠਲਾ ਕੇ ਰੱਖ ਦਿੱਤਾ।[1]

ਹਵਾਲਾ[ਸੋਧੋ]

  1. ਅੰਮੀ ਨੂੰ ਕੀ ਹੋ ਗਿਐ-ਲੇਖਕ, ਕਰਤਾਰ ਸਿੰਘ ਦੁੱਗਲ, ਪੰਨਾ-7