ਅੰਮ੍ਰਿਤਪਾਲ ਸਿੰਘ ਸ਼ੈਦਾ
ਦਿੱਖ
ਅੰਮ੍ਰਿਤਪਾਲ ਸਿੰਘ ਸ਼ੈਦਾ (ਅੰਗਰੇਜੀ:Amritpal Singh Shaida) ਪੰਜਾਬੀ ਦੇ ਨਾਲ ਨਾਲ ਉਰਦੂ ਅਤੇ ਹਿੰਦੀ ਭਾਸ਼ਾਵਾ ਵਿੱਚ ਲਿਖਣ ਵਾਲਾ ਸ਼ਾਇਰ ਹੈ। ਅੰਮ੍ਰਿਤਪਾਲ ਸਿੰਘ ਸ਼ੈਦਾ ਦੀ ਪਲੇਠੀ ਪੁਲਾਂਘ : ਗ਼ਜ਼ਲ ਸੰਗ੍ਰਹਿ ‘ਫ਼ਸਲ ਧੁੱਪਾਂ ਦੀ’ ਹੈ ਇਸ ਦੀ ਨਵ ਪ੍ਰਕਾਸ਼ਿਤ ਪੁਸਤਕ 'ਟੂਣੇਹਾਰੀ ਰੁੱਤ ਦਾ ਜਾਦੂ' ਵੀ ਚਰਚਿਤ ਹੈ।
ਜੀਵਨ
[ਸੋਧੋ]ਪਿਤਾ ਸ੍ਰ. ਗੁਰਬਖਸ਼ ਸਿੰਘ ਸ਼ੈਦਾ ਅਤੇ ਮਾਤਾ ਸ਼੍ਰੀਮਤੀ ਸ਼ੁਖਦੇਵ ਕੌਰ ਸ਼ੈਦਾ ਦੇ ਘਰ 19 ਅਪ੍ਰੈਲ 1957 ਜਨਮੇ ਅੰਮ੍ਰਿਤਪਾਲ ਸ਼ੈਦਾ ਪੰਜਾਬੀ ਦੀ ਐਮ.ਏ. ਪਾਸ ਹਨ। ਕਿੱਤੇ ਵਜੋਂ ਭਾਸ਼ਾ ਵਿਭਾਗ ਤੋਂ ਸੇਵਾ ਮੁਕਤ ਹੋ ਕੇ ਪ੍ਰਿੰਟਰ ਅਤੇ ਪਬਲਿਸਰ ਦਾ ਕੰਮ ਕਰ ਰਹੇ ਹਨ ਇਹਨਾਂ ਦੀ ਰਹਾਇਸ਼ ਗਲੀ ਨੰਬਰ 9, ਗੁਰੂ ਨਾਨਕ ਨਗਰ ਪਟਿਆਲਾ ਵਿਖੇ ਹੈ।
ਮਾਨ ਸਨਮਾਨ
[ਸੋਧੋ]ਭਾਈ ਕਾਨ੍ਹ ਸਿੰਘ ਨਾਭਾ ਰਚਨਾ ਮੰਚ ਨਾਭਾ ਅਤੇ ਕੌਮਾਂਤਰੀ ਲੇਖਕ ਮੰਚ ਪੰਜਾਬ ਵੱਲੋਂ 'ਫਸਲ ਧੁੱਪਾਂ ਦੀ' ਪੁਸਤਕ ਨੂੰ ਸਰਵੋਤਮ ਪੁਸਤਕ ਪੁਰਸਕਾਰ।