ਅੰਸ਼ਕ ਕਸ਼ੀਦਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਸ਼ਕ ਕਸ਼ੀਦਣ ਟਾਵਰ

ਅੰਸ਼ਕ ਕਸ਼ੀਦਣ ਇੱਕ ਕਿਰਿਆ ਹੈ ਜਿਸ ਨਾਲ ਮਿਸ਼ਰਣ ਵਿੱਚੋਂ ਉਤਪਾਦ ਨੂੰ ਉਬਾਲ ਕੇ ਅੱਡ ਕੀਤਾ ਜਾਂਦਾ ਹੈ। ਤੇਲ ਸੋਧਕ ਕਾਰਖਾਨੇ ਵਿੱਚ ਕੱਚੇ ਤੇਲ ਨੂੰ ਉਤਨੀ ਦੇਰ ਤੱਕ ਗਰਮ ਕੀਤਾ ਜਾਂਦਾ ਹੈ ਕਿ ਉਹ ਯੋਗਿਕ ਨੂੰ 340oC ਤੇ ਗੈਸ ਬਣ ਜਾਵੇ। ਗੈਸ ਨੂੰ ਪਾਇਪਾਂ ਰਾਹੀ ਇੱਕ ਮੀਨਾਰ ਵਿੱਚ ਪਾਇਆ ਜਾਂਦਾ ਹੈ ਜਿਸਨੂੰ ਅੰਸ਼ਕ ਕਸ਼ੀਦਣ ਕਿਹਾ ਜਾਂਦਾ ਹੈ। ਇਸ ਗੈਸਾਂ ਜਿਵੇਂ ਇਸ ਟਾਵਨ ਵਿੱਚ ਉੱਪਰ ਨੂੰ ਚੱਲਦੀਆਂ ਹਨ ਤਾਂ ਠੰਡੀਆਂ ਹੋ ਕਿ ਫਿਰ ਤਰਲ ਬਣਦੀਆਂ ਹਨ ਜੋ ਇਕੱਠੇ ਕਰ ਲਿਆ ਜਾਂਦਾ ਹੈ। ਇਹਨਾਂ ਯੋਗਿਕਾਂ ਦੇ ਅਣੂ ਵੱਡੇ ਤੇ ਭਾਰੇ ਹੁੰਦੇ ਹਨ ਉਹਨਾਂ ਦਾ ਉਬਾਲ ਦਰਜਾ ਵੱਧ ਹੁੰਦਾ ਹੈ ਤੇ ਉਹ ਸਭ ਤੋਂ ਪਹਿਲਾਂ ਗਾੜ੍ਹੇ ਹੁੰਦੇ ਹਨ ਤੇ ਟਾਵਰ ਦੇ ਹੇਠਲੇ ਹਿੱਸੇ ਵਿੱਚ ਇਕੱਠੇ ਹੋ ਜਾਂਦੇ ਹਨ। ਜਿਹਨਾਂ ਯੋਗਿਕਾਂ ਦੇ ਅਣੂ ਛੋਟੇ ਤੇ ਹਲਕੇ ਹੁੰਦੇ ਹਨ ਉਹਨਾਂ ਦਾ ਉਬਾਲ ਦਰਜਾ ਘੱਟ ਹੁੰਦਾ ਹੈ। ਇਸ ਲਈ ਉਹ ਗਾੜ੍ਹੇ ਹੋਣ ਤੋਂ ਪਹਿਲਾਂ ਟਾਵਰ ਵਿੱਚ ਹੋਰ ਉੱਪਰ ਚਲੇ ਜਾਂਦੇ ਹਨ। ਯੋਗਿਕਾਂ ਦੇ ਮਿਸ਼ਰਣ ਜਿਹੜੇ ਅੱਡ ਪੱਧਰ ਉੱਪਰ ਗਾੜੇ ਹੁੰਦੇ ਹਨ, ਉਹਨਾਂ ਨੂੰ ਅੰਸ਼ ਜਾਂ ਨਿਖੇੜ ਕਿਹਾ ਜਾਂਦਾ ਹੈ।[1]

ਹਵਾਲੇ[ਸੋਧੋ]

  1. Kister, Henry Z. (1992). Distillation Design (1st ed.). McGraw-Hill. ISBN 0-07-034909-6.