ਸਮੱਗਰੀ 'ਤੇ ਜਾਓ

ਅੱਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅੱਕ ਇੱਕ ਪ੍ਰਸਿੱਧ ਬੂਟਾ ਹੈ, ਜਿਸਦਾ ਦੁੱਧ ਵਿਹੁਲਾ ਹੁੰਦਾ ਹੈ ਤੇ ਕਈਆਂ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਇਹ ਅੱਕ, ਪਹਾੜੀ ਅੱਕ ਤੋਂ ਵੱਖਰਾ ਪੌਦਾ ਹੈ।

ਅੱਕ ਇਕ ਜੰਗਲੀ ਬੂਟਾ ਹੈ। ਇਹ ਗੈਰ ਆਬਾਦ ਜ਼ਮੀਨਾਂ ਵਿਚ ਆਮ ਹੁੰਦਾ ਹੈ। ਇਸ ਦਾ ਦੁੱਧ ਜ਼ਹਿਰੀਲਾ ਹੁੰਦਾ ਹੈ। ਕਈ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਇਸ ਦੇ ਪੱਤੇ ਚੌੜੇ ਹੁੰਦੇ ਹਨ।ਪਹਿਲੇ ਸਮਿਆਂ ਵਿਚ ਜਦ ਦੁਸਹਿਰੇ ਲਈ ਪਹਿਲੇ ਨਰਾਤੇ ਵਿਚ ਮਿੱਟੀ ਦੇ ਕਿਸੇ ਭਾਂਡੇ ਵਿਚ ਜੌਂ ਬੀਜਣੇ ਹੁੰਦੇ ਸਨ ਤਾਂ ਉਨ੍ਹਾਂ ਜੌਆਂ ਨੂੰ ਪਹਿਲਾਂ ਪਹਿਲਾਂ ਅੱਕ ਦੇ ਪੱਤਿਆਂ ਨਾਲ ਢੱਕ ਕੇ ਗਰਮਾਇਸ਼ ਦਿੱਤੀ ਜਾਂਦੀ ਸੀ ਤਾਂ ਜੋ ਜੌਂ ਛੇਤੀ ਉੱਗ ਆਉਣ।ਅੱਕ ਦੇ ਫੁੱਲ ਚਿੱਟੇ ਹੁੰਦੇ ਹਨ। ਇਹ ਦਵਾਈਆਂ ਵਿਚ ਵਰਤੇ ਜਾਂਦੇ ਹਨ। ਅੱਕ ਦੇ ਫਲ ਨੂੰ ਕੁੱਕੜੀ ਕਹਿੰਦੇ ਹਨ। ਅੰਬਾਖੜੀ ਵੀ ਕਹਿੰਦੇ ਹਨ। ਬੱਚੇ ਕੁੱਕੜੀਆਂ ਵਿਚ ਡੱਕੇ ਪਾ ਕੇ ਰੇਲ ਬਣਾ ਕੇ ਖੇਡਦੇ ਹਨ। ਅੱਕ ਦੇ ਬੂਟੇ 'ਤੇ ਇਕ ਟਿੱਡਾ ਹੁੰਦਾ ਹੈ ਜਿਸ ਦਾ ਰੰਗ ਹਰਾ ਪੀਲਾ ਹੁੰਦਾ ਹੈ।

ਚੂਹੜੇ ਜਾਤੀ ਵਾਲੇ ਲੋਕ ਬੱਚੇ ਦੇ ਜਨਮ ਤੇ ਅੱਕ ਦੇ ਪੱਤੇ ਦਰਵਾਜ਼ੇ ਉਪਰ ਬੰਨ੍ਹਦੇ ਸਨ। ਜਣੇਪੇ ਵਾਲੇ ਕਮਰੇ ਦੀ ਛੱਤ ਉਪਰ ਵੀ ਅੱਕ ਦੇ ਪੱਤੇ ਰੱਖਦੇ ਸਨ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਅਜਿਹਾ ਕਰਨ ਨਾਲ ਬੱਚੇ ਨੂੰ ਮਾੜੀਆਂ ਰੂਹਾਂ ਤੰਗ ਨਹੀਂ ਕਰ ਸਕਦੀਆਂ। ਇਕ ਧਾਰਨਾ ਇਹ ਵੀ ਸੀ ਕਿ ਜੇ ਚੌਥੇ ਦੇ ਬੁਖਾਰ ਵੇਲੇ ਅੱਕ ਦਾ ਟੂਣਾ ਕੀਤਾ ਜਾਵੇ ਤਾਂ ਬੁਖਾਰ ਉਤਰ ਜਾਂਦਾ ਹੈ। ਕਈ ਜਾਤੀ ਵਾਲੇ ਅੱਕ ਦੀ ਪੂਜਾ ਵੀ ਕਰਦੇ ਸਨ। ਹੁਣ ਪੰਜਾਬ ਦੀ ਸਾਰੀ ਨਿੱਜੀ ਜ਼ਮੀਨ ਆਬਾਦ ਹੈ। ਹੁਣ ਸਰਕਾਰੀ ਗੈਰ ਆਬਾਦ ਜ਼ਮੀਨਾਂ ਅਤੇ ਜੰਗਲਾਂ ਵਿਚ ਹੀ ਕਿਤੇ ਕਿਤੇ ਅੱਕ ਦਾ ਬੂਟਾ ਮਿਲਦਾ ਹੈ।[1]

ਅੱਕ ਦਾ ਬੂਟਾ ਉੱਗਿਆ ਹੋਇਆ
ਅੱਕ ਦਾ ਬੂਟਾ

ਹਵਾਲੇ

[ਸੋਧੋ]
  1. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link) CS1 maint: year (link)