ਅੱਖ ਦੁਖਣੀ ਆਉਣੀ (Conjunctivitis)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Conjunctivitis
ਵਰਗੀਕਰਨ ਅਤੇ ਬਾਹਰਲੇ ਸਰੋਤ
An eye with viral conjunctivitis
ਆਈ.ਸੀ.ਡੀ. (ICD)-10H10
ਆਈ.ਸੀ.ਡੀ. (ICD)-9372.0
ਰੋਗ ਡੇਟਾਬੇਸ (DiseasesDB)3067
ਮੈੱਡਲਾਈਨ ਪਲੱਸ (MedlinePlus)001010
ਈ-ਮੈਡੀਸਨ (eMedicine)emerg/110
MeSHD003231

ਅੱਖ ਦੇ ਸਫ਼ੈਦ ਹਿੱਸੇ (ਸਕਲੇਰਾ) ਨੂੰ ਢੱਕਣ ਵਾਲੀ ਪਤਲੀ ਝਿੱਲੀ (ਕੰਨਜਕਟਾਈਵਾ) ਦੀ ਸੋਜ਼ਸ਼ ਨੂੰ ਅੱਖ ਦੁੱਖਣੀ ਆਉਣੀ ਜਾਂ ਅੰਗ੍ਰੇਜ਼ੀ ਵਿੱਚ ਪਿੰਕ ਆਈ ਵੀ ਕਹਿੰਦੇ ਹਨ। ਇਨ੍ਹਾਂ ਹਲਾਤਾਂ ਵਿੱਚ ਅੱਖ ਦੀ ਝਿੱਲੀ ਗੁਲਾਬੀ ਜਾਂ ਲਾਲ ਰੰਗ ਦੀ ਹੋ ਜਾਂਦੀ ਹੈ। ਇਹ ਆਮ ਤੌਰ 'ਤੇ ਵਾਇਰਸ ਕਾਰਨ ਹੁੰਦੀ ਹੈ ਅਤੇ ਜਰਾਸੀਮੀ ਲਾਗ ਜਾਂ ਐਲਰਜੀ ਕਾਰਨ ਵੀ ਹੋ ਸਕਦੀ ਹੈ।

ਨਿਸ਼ਾਨੀਆਂ ਅਤੇ ਲੱਛਣ[ਸੋਧੋ]

  • ਅੱਖ ਅਤੇ ਅੱਖ ਦੇ ਢੱਕਣ ਦੇ ਅੰਦਰਲੇ ਪਾਸੇ ਲਾਲੀ
  • ਪਲਕਾਂ ਦੀ ਹਲਕੀ ਸੋਜਸ਼
  • ਅੱਖਾਂ ਵਿੱਚ ਰੜਕ ਪੈਣੀ
  • ਅੱਖ ਵਿੱਚੋਂ ਸਾਫ਼ ਜਾਂ ਪੀਲੇ-ਹਰੇ ਰੰਗ ਦਾ ਤਰਲ ਵਗਣਾ

ਇਲਾਜ[ਸੋਧੋ]

  • ਵਾਇਰਸ ਨਾਲ ਹੋਣ ਤਕਲੀਫ਼ 1 ਤੋਂ 2 ਹਫ਼ਤੇ ਤੱਕ ਰਹਿ ਸਕਦੀ ਹੈ ਅਤੇ ਇਸ ਲਈ ਡਾਕਟਰੀ ਇਲਾਜ ਦੀ ਲੋੜ ਨਹੀਂ ਹੁੰਦੀ। ਇਹ ਆਪਣੇ ਆਪ ਠੀਕ ਹੋਣੀ ਚਾਹੀਦੀ ਹੈ।
  • ਜਰਾਸੀਮ ਨਾਲ ਹੋਣ ਵਾਲੀ ਤਕਲੀਫ਼ ਦਾ ਇਲਾਜ ਅੱਖਾਂ ਵਿੱਚ ਪਾਉਣ ਵਾਲੇ ਰੋਗਾਣੂਨਾਸ਼ਕ ਤੁਪਕੇ ਪਾ ਕੇ ਜਾਂ ਮੱਲ੍ਹਮ ਲਾਅ ਕੇ ਕੀਤਾ ਜਾ ਸਕਦਾ ਹੈ।
  • ਮੂੰਹ ਰਾਹੀਂ ਲੈਣ ਵਾਲੀ ਐਲਰਜੀ ਦੀ ਦਵਾਈ ਦੇ ਕੇ ਵੀ ਇਸ ਤੋਂ ਰਾਹਤ ਪਾਈ ਜਾ ਸਕਦੀ ਹੈ।
Conjunctivitis due to a viral infection resulting in some bleeding
An eye with allergic conjunctivitis showing conjunctival edema
An eye with bacterial conjunctivitis
An eye with chlamydial conjunctivitis