ਅੱਖ ਸਲਾਈ
ਦਿੱਖ
ਅੱਖ ਸਾਡੇ ਸਰੀਰ ਦਾ ਉਹ ਅੰਗ ਹੈ ਜਿਸ ਨਾਲ ਅਸੀਂ ਵੇਖਦੇ ਹਾਂ। ਲੋਹੇ ਜਾਂ ਜਿਸਤ ਜਾਂ ਪਿੱਤਲ ਆਦਿ ਦੀ ਪਤਲੀ ਸੀਖ ਨੂੰ ਸਲਾਈ ਕਹਿੰਦੇ ਹਨ ਜਿਸ ਨਾਲ ਅੱਖਾਂ ਵਿਚ ਸੁਰਮਾ ਪਾਇਆ ਜਾਂਦਾ ਹੈ। ਸਲਾਈ ਨੂੰ ਸੁਰਮਚੂ ਵੀ ਕਹਿੰਦੇ ਹਨ। ਅੱਖ ਸਲਾਈ ਉਹ ਰਸਮ ਹੈ ਜੋ ਇਸਤਰੀ ਦੇ ਗਰਭ ਧਾਰਨ ਕਰਨ ਦੇ ਤੀਜੇ ਮਹੀਨੇ ਕੀਤੀ ਜਾਂਦੀ ਹੈ। ਇਸ ਰਸਮ ਸਮੇਂ ਗਰਭਵਤੀ ਇਸਤਰੀ ਦੀਆਂ ਅੱਖਾਂ ਵਿਚ ਸੁਰਮਾ ਪਾਇਆ ਜਾਂਦਾ ਹੈ। ਸੁਰਮਾ ਆਮ ਤੌਰ ਤੇ ਨਣਦ ਪਾਉਂਦੀ ਹੈ। ਇਸ ਰਸਮ ਪਿੱਛੋਂ ਬੱਚੇ ਦੇ ਜਨਮ ਤੱਕ ਫੇਰ ਗਰਭਵਤੀ ਇਸਤਰੀ ਆਪਣੀਆਂ ਅੱਖਾਂ ਵਿਚ ਸੁਰਮਾ ਨਹੀਂ ਪਾਉਂਦੀ। ਇਸ ਰਸਮ ਪਿੱਛੇ ਧਾਰਨਾ ਹੈ ਕਿ ਗਰਭਵਤੀ ਇਸਤਰੀ ਦੀ ਸੋਹਣੀ ਅੱਖ ਵੇਖ ਕੇ ਕੋਈ ਵੀ ਮਾੜੀ ਰੂਹ ਉਸ ਦਾ ਪਿੱਛਾ ਨਾ ਕਰੇ।
ਹੁਣ ਇਸ ਰਸਮ ਪਿੱਛੇ ਕੋਈ ਤਰਕ ਨਜ਼ਰ ਨਹੀਂ ਆਉਂਦਾ। ਇਹ ਰਸਮ ਅੰਧ ਵਿਸ਼ਵਾਸ ਦੀ ਉਪਜ ਸੀ। ਇਸ ਕਰਕੇ ਅੱਖ ਸਲਾਈ ਰਸਮ ਹੁਣ ਕੋਈ ਵੀ ਨਹੀਂ ਕਰਦਾ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.