ਅੱਧ-ਗਭ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਦੋਂ ਗਰਭਵਤੀ ਇਸਤਰੀ ਗਰਭ ਦੇ ਅੱਧੇ/ਵਿਚਕਾਰ ਦੀ ਅਵਸਥਾ ਵਿਚ ਹੁੰਦੀ ਹੈ। ਗਰਭ ਦੀ ਇਹ ਵਿਚਕਾਰਲੀ ਅਵਸਥਾ 5 ਕੁ ਮਹੀਨੇ ਦੇ ਸਮੇਂ ਦੀ ਹੁੰਦੀ ਹੈ। ਅੱਧ-ਗਭ ਦੀ ਰਸਮ ਗਰਭ ਦੀ ਰੱਖਿਆ ਲਈ ਕੀਤੀ ਜਾਂਦੀ ਹੈ। ਇਸ ਰੀਤ ਸਮੇਂ ਗਰਭਵਤੀ ਇਸਤਰੀ ਨੂੰ ਕੇਸ਼ੀ ਇਸ਼ਨਾਨ ਕਰਵਾਇਆ ਜਾਂਦਾ ਹੈ। ਪੇਕਿਆਂ ਵੱਲੋਂ ਭੇਜੇ ਕਪੜੇ ਪਵਾਏ ਜਾਂਦੇ ਹਨ। ਪੂਰਾ ਸਿੰਗਾਰ ਕੀਤਾ ਜਾਂਦਾ ਹੈ। ਇਸਤਰੀਆਂ ਇਸ ਸਮੇਂ ਸੋਹਿਲੜੇ ਅਤੇ ਵਧਾਈਆਂ ਦੇ ਗੀਤ ਗਾਉਂਦੀਆਂ ਹਨ। ਮਿੱਠੇ ਚੌਲ ਭਾਈਚਾਰੇ ਵਿਚ ਵੰਡੇ ਜਾਂਦੇ ਹਨ।

ਹੁਣ ਦੀ ਪੀੜ੍ਹੀ ਅੱਧ-ਗਭ ਕੀ ਰਸਮ ਹੁੰਦੀ ਹੈ, ਨਾ ਹੀ ਜਾਣਦੀ ਹੈ ਅਤੇ ਨਾ ਹੀ ਹੁਣ ਕੋਈ ਅੱਧ-ਗੱਭ ਦੀ ਰਸਮ ਕਰਦਾ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.