ਅੱਧ ਚਾਨਣੀ ਰਾਤ (ਫ਼ਿਲਮ)
ਅੱਧ ਚਾਨਣੀ ਰਾਤ | |
---|---|
ਨਿਰਦੇਸ਼ਕ | ਗੁਰਵਿੰਦਰ ਸਿੰਘ |
ਲੇਖਕ | ਗੁਰਦਿਆਲ ਸਿੰਘ ਗੁਰਵਿੰਦਰ ਸਿੰਘ, ਜਸਦੀਪ ਸਿੰਘ |
ਸਿਨੇਮਾਕਾਰ | ਸੱਤਿਆ ਰਾਏ ਨਾਗਪਾਲ |
ਸੰਪਾਦਕ | ਅਵਨੀਸ਼ ਛਾਬੜਾ |
ਸੰਗੀਤਕਾਰ | ਮਾਰਕ ਮਾਰਡਰ |
ਰਿਲੀਜ਼ ਮਿਤੀ | 2022 |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਅੱਧ ਚਾਨਣੀ ਰਾਤ ਗੁਰਵਿੰਦਰ ਸਿੰਘ ਦੀ ਤੀਜੀ ਪੰਜਾਬੀ ਫ਼ਿਲਮ ਹੈ ਅਤੇ ਗਿਆਨਪੀਠ ਜੇਤੂ ਗੁਰਦਿਆਲ ਸਿੰਘ ਦੇ ਲਿਖੇ ਇਸੇ ਨਾਂ ਦੇ ਨਾਵਲ ਤੇ ਅਧਾਰਿਤ ਹੈ[1]।
ਇਸ ਫ਼ਿਲਮ ਵਿੱਚ ਪੰਜਾਬ ਦੇ ਪਿੰਡਾਂ ਦੀ ਕਹਾਣੀ ਨੂੰ ਗ਼ੈਰ-ਰਵਾਇਤੀ ਕਲਾਤਮਿਕ ਜੁਗਤਾਂ ਨਾਲ਼ ਚਿਤਰਿਆ ਗਿਆ ਹੈ। ਮੁੱਖ ਪਾਤਰ ਮੋਦਨ ਦੀ ਭੂਮਿਕਾ ਜਤਿੰਦਰ ਮੌਹਰ ਨੇ ਅਤੇ ਨਾਇਕਾ ਸੁੱਖੀ ਦਾ ਕਿਰਦਾਰ ਮੌਲੀ ਸਿੰਘ ਨੇ ਨਿਭਾਇਆ ਹੈ। ਸੈਮੂਅਲ ਜੌਹਨ ਨੇ ਰੁਲਦੂ, ਰਾਜ ਸਿੰਘ ਜਿੰਝਰ ਨੇ ਗੇਜਾ ਅਤੇ ਧਰਮਿੰਦਰ ਕੌਰ ਨੇ ਮੋਦਨ ਦੀ ਮਾਂ ਦੇ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਸਿਨਮੈਟੋਗ੍ਰਾਫੀ ਰਾਸ਼ਟਰੀ ਫ਼ਿਲਮ ਐਵਾਰਡੀ ਸਤਿਆ ਰਾਏ ਨਾਗਪਾਲ ਨੇ ਕੀਤੀ ਹੈ। ਸੰਗੀਤ ਪੈਰਿਸ ਵਾਸੀ ਮਾਰਕ ਮਾਰਡਰ ਦਾ ਅਤੇ ਐਡੀਟਿੰਗ ਅਵਨੀਸ਼ ਛਾਬੜਾ ਨੇ ਕੀਤੀ ਹੈ। ਪਹਿਨਾਵਾ ਨਵਜੀਤ ਕੌਰ ਨੇ ਚੁਣਿਆ ਅਤੇ ਸੰਵਾਦ ਲੇਖਕ ਜਸਦੀਪ ਸਿੰਘ ਹੈ।
ਪਲਾਟ
[ਸੋਧੋ]ਜ਼ਮੀਨ ਦੇ ਝਗੜੇ ਕਾਰਨ ਆਪਣੇ ਪਿਉ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਕੀਤੇ ਕਤਲ ਦੀ ਕੈਦ ਕੱਟ ਕੇ ਮੋਦਨ ਪਿੰਡ ਮੁੜਦਾ ਹੈ। ਉਸ ਦੀ ਗ਼ੈਰਹਾਜ਼ਰੀ ਵਿੱਚ ਉਹਦੇ ਭਰਾ, ਉਨ੍ਹਾਂ ਦੇ ਦੁਸ਼ਮਣਾਂ ਨਾਲ ਮਿਲ਼ ਕੇ ‘ਤਰੱਕੀ’ ਕਰ ਗਏ ਹਨ। ਇਹ ਸਾਂਝ ਮੋਦਨ ਨੂੰ ਚੰਗੀ ਨਹੀਂ ਲੱਗਦੀ ਅਤੇ ਭਰਾਵਾਂ ਨਾਲੋਂ ਅੱਡ ਹੋ ਕੇ ਉਹ ਪੁਰਾਣੇ ਵਿਹਲੇ ਪਏ ਪੁਸ਼ਤੈਨੀ ਘਰ ਦੀ ਮੁਰੰਮਤ ਕਰਾ ਕੇ ਆਬਾਦ ਕਰ ਲੈਂਦਾ ਹੈ। ਆਪਣੀ ਮਾਂ ਨੂੰ ਆਪਣੇ ਨਾਲ਼ ਰੱਖ ਲੈਂਦਾ ਹੈ ਅਤੇ ਆਪਣੇ ਜਿਗਰੀ ਯਾਰ ਰੁਲਦੂ ਦੀ ਮਦਦ ਨਾਲ ਵਿਆਹ ਕਰਾ ਕੇ ਸੁੱਖੀ ਨਾਲ਼ ਘਰ ਵਸਾ ਲੈਂਦਾ ਹੈ। ਸੁੱਖੀ ਦਾ ਇਹ ਦੂਜਾ ਵਿਆਹ ਹੈ ਅਤੇ ਪਿਛਲੇ ਵਿਆਹ ਤੋਂ ਇੱਕ ਬੱਚਾ ਵੀ ਉਹਦੇ ਨਾਲ਼ ਹੈ। ਮੋਦਨ ਅਤੀਤ ਤੇ ਮਿੱਟੀ ਪਾ ਕੇ ਨਵੇਂ ਸਿਰਿਉਂ ਜ਼ਿੰਦਗੀ ਸ਼ੁਰੂ ਕਰਨ ਲਈ ਜੱਦੋਜਹਿਦ ਕਰਦਾ ਹੈ। ਪਰ ਉਸ ਦਾ ਛੋਟਾ ਭਰਾ ਮੋਦਨ ਦੇ ਸੁਭਾ ਦਾ ਫ਼ਾਇਦਾ ਉਠਾਦਿਆਂ ਉਸ ਨੂੰ ਦੁਸ਼ਮਣਾਂ ਦੇ ਖਿਲਾਫ਼ ਭਰਨ ਲੱਗਦਾ ਹੈ। ਇੱਕ ਦਿਨ ਅੱਧੀ ਰਾਤ ਨੂੰ ਸ਼ਰਾਬ ਦੀ ਲੋਰ ਵਿੱਚ ਉਹ ਵਿਰੋਧੀਆਂ ਦੇ ਘਰ ਦੇ ਅੱਗੇ ਜਾ ਕੇ ਲਲਕਾਰਾ ਮਾਰਨ ਲੱਗਦਾ ਹੈ। ਨਤੀਜੇ ਵਜੋਂ ਹੋਈ ਲੜਾਈ ਵਿੱਚ ਉਸ ਨੂੰ ਘਾਤਕ ਸੱਟ ਵੱਜ ਜਾਂਦੀ ਹੈ।
ਹਵਾਲੇ
[ਸੋਧੋ]- ↑ Service, Tribune News. "'ਅੱਧ ਚਾਨਣੀ ਰਾਤ' ਹੁਣ ਫ਼ਿਲਮੀ ਪਰਦੇ 'ਤੇ". Tribuneindia News Service. Retrieved 2022-03-22.