ਆਇਚੀ ਪ੍ਰੀਫ਼ੈਕਚਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਇਚੀ ਪ੍ਰੀਫੇਕਚਰ, ਜਪਾਨ ਦਾ ਇੱਕ ਪ੍ਰੀਫੇਕਚਰ ਹੈ ਜੋ ਚੂਬੂ ਖੇਤਰ ਦੇ ਤੋਕਾਇ ਖੇਤਰ ਵਿੱਚ ਸਥਿਤ ਹੈ। ਇਸਦੀ ਰਾਜਧਾਨੀ ਨਗੋਆ ਹੈ। ਇਹ ਚੂਕਯੋ ਮਹਾਨਗਰੀ ਖੇਤਰ ਦਾ ਮੁੱਖ ਖੇਤਰ ਹੈ।

ਇਤਿਹਾਸ[ਸੋਧੋ]

ਮੂਲ ਰੂਪ ਤੋਂ ਇਹ ਖੇਤਰ ਤਿੰਨ ਪ੍ਰਾਂਤਾ ਵਿੱਚ ਵੰਡਿਆ ਹੋਇਆ ਸੀ ਓਵਾਰੀ, ਮਿਕਾਵਾ ਅਤੇ ਹੋ। ਨੋਉਸਾਮਾ ਕਾਲ ਦੇ ਬਾਅਦ, ਮਿਕਾਵਾ ਅਤੇ ਹੋ ਦਾ ਏਕੀਕਰਣ ਕਰ ਦਿੱਤਾ ਗਿਆ। 1871 ਵਿੱਚ, ਹਾਨ ਵਿਵਸਥਾ ਦੇ ਢਹਿਣ ਦੇ ਬਾਅਦ, ਓਵਾਰੀ ਨੂੰ, ਚਿਟਾ ਪ੍ਰਾਇਦੀਪ ਨੂੰ ਛੱਡ ਕੇ, ਨਗੋਆ ਪ੍ਰੀਫੇਕਚਰ ਵਿੱਚ ਰਲਾ ਦਿੱਤਾ ਗਿਆ, ਜਦੋਂ ਕਿ ਮਿਕਾਵਾ ਨੂੰ ਚਿਟਾ ਪ੍ਰਾਇਦੀਪ ਤੋਂ ਮਿਲਾ ਕੇ, ਨੂਕਾਤਾ ਪ੍ਰੀਫੇਕਚਰ ਬਣਾਇਆ ਗਿਆ। ਅਪ੍ਰੈਲ 1872 ਵਿੱਚ, ਨਗੋਆ ਪ੍ਰੀਫੇਕਚਰ ਨੂੰ ਆਇਚੀ ਪ੍ਰੀਫੇਕਚਰ ਦਾ ਨਾਂਅ ਦੇ ਦਿੱਤਾ ਗਿਆ ਅਤੇ ਉਸੀ ਸਾਲ 27 ਨਵੰਬਰ ਨੂੰ ਨੁਕਾਤਾ ਪ੍ਰੀਫੇਕਚਰ ਤੋਂ ਬੁਲਾਇਆ ਜਾਣ ਲੱਗ ਪਿਆ।

ਭੂਗੋਲ[ਸੋਧੋ]

ਆਇਚੀ ਜਪਾਨ ਦੇ ਮੁੱਖ ਟਾਪੂ ਹੋਂਸ਼ੂ ਦੇ ਮੱਧ ਭਾਗ ਵਿੱਚ ਸਥਿਤ ਹੈ। ਦੱਖਣੀ ਭਾਗ ਵੱਲੋਂ ਇਸਦੀ ਹੱਦ ਇਸੇ ਤੇ ਮਿਕਾਵਾ ਖਾੜੀ ਨਾਲ, ਪੂਰਬੀ ਹੱਦ ਸ਼ਿਜ਼ੂਓਕਾ ਪ੍ਰੀਫੇਕਚਰ ਨਾਲ, ਉੱਤਰ-ਪੂਰਬੀ ਨਾਗਾਨੋ ਪ੍ਰੀਫੇਕਚਰ ਨਾਲ, ਉੱਤਰੀ ਹੱਦ ਗਿਫ਼ੂ ਪ੍ਰੀਫੇਕਚਰਨਾਲ ਅਤੇ ਪੱਛਮੀ ਹੱਦ ਮਿਈ ਪ੍ਰੀਫੇਕਚਰ ਨਾਲ ਲਗਦੀ ਹੈ।

ਸ਼ਹਿਰ[ਸੋਧੋ]

ਜਨਸੰਖਿਆ[ਸੋਧੋ]

2001 ਦੀ ਤੱਕ, ਆਇਚੀ ਪ੍ਰੀਫੇਕਚਰ ਦੀ ਜਨਸੰਖਿਆ ਵਿੱਚ 50.03% ਮਰਦ ਅਤੇ 49.97% ਔਰਤਾਂ ਸਨ। 1,39,540 ਨਿਵਾਸੀ ਵਿਦੇਸ਼ੀ ਸਨ ਜੋ ਜਨਸੰਖਿਆ ਦਾ ਲਗਭਗ 2% ਹੈ।

ਦਰਸ਼ਨੀ ਥਾਵਾਂ[ਸੋਧੋ]

ਮੇਇਜੀ ਮੂਰਾ ਇਨੁਯਾਮਾ ਵਿੱਚ ਸਥਿਤ ਇੱਕ ਅਜਾਇਬ-ਘਰ ਹੈ। ਜਿਸ ਵਿੱਚ ਮੇਇਜੀ ਅਤੇ ਤਾਈਸ਼ੋ ਕਾਲ ਦੀਆਂ ਇਤਿਹਾਸਕ ਇਮਾਰਤਾਂ ਦਾ ਨਿਰਮਾਣ ਕੀਤਾ ਗਿਆ ਹੈ। ਇਸ ਵਿੱਚ ਫਰੈਂਕ ਲਲਾਇਡ ਦੇ ਪੁਰਾਣੇ ਇੰਪੀਰਲ ਹੋਟਲ ਦੀ ਲਾਬੀ (ਜੋ ਕਿ 1923 ਤੋਂ 1967 ਤੱਕ ਟੋਕੀਓ ਵਿੱਚ ਰਿਹਾ) ਦਾ ਨਿਰਮਾਣ ਵੀ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਟੋਇਟਾ ਦੀ ਕਾਰ ਫੈਕਟਰੀ ਵੀ ਦਰਸ਼ਨੀ ਥਾਵਾਂ ਦੀ ਸੂਚੀ 'ਚ ਸ਼ੁਮਾਰ ਹੁੰਦੀ ਹੈ। ਇਨੁਯਾਮਾ ਵਿਚਲੀ ਬਾਂਦਰ ਪਾਰਕ (ਮੌਂਕੀ ਪਾਰਕ) ਅਤੇ ਨਾਗੋਯਾ, ਓਕਾਜ਼ਾਕੀ, ਤੋਯੋਹਾਸ਼ੀ ਤੇ ਇਨੁਯਾਮਾ ਦੇ ਕਿਲ੍ਹੇ ਵੀ ਦੇਖਣਯੋਗ ਥਾਵਾਂ ਹਨ। ਪੂਰਬੀ ਤਟ 'ਤੇ ਸਥਿਤ ਹੋਣ ਕਾਰਨ ਇੱਥੇ ਕਾਫੀ ਦਰਸ਼ਨੀ ਥਾਵਾਂ ਹਨ ਪਰ ਅਤਸਿਮ ਪੈਨਿਨਸੂਲਾ ਸਰਫ ਬੀਚ ਤੋਂ ਇਲਾਵਾ ਇੱਥੇ ਹੋਰ ਕੋਈ ਵੀ ਵਧੀਆ ਬੀਚ ਨਹੀਂ ਹੈ ਜਦਕਿ ਸ਼ਿਜ਼ਊਓਕਾ ਪ੍ਰੀਫੇਕਚਰ ਵਿੱਚ ਬੀਚਾਂ ਵਧੀਆ ਹਨ। ਇੱਥੋਂ ਦੀਆਂ ਜ਼ਿਆਦਾਤਰ ਦਰਸ਼ਨੀ ਥਾਵਾਂ ਮਨੁੱਖ-ਨਿਰਮਿਤ ਹਨ।

ਸਮਾਗਮ-ਤਿਉਹਾਰ[ਸੋਧੋ]