ਆਇਤਨ
Jump to navigation
Jump to search
ਗਣਿਤ ਦੀ ਵਿਦਿਆ ਵਿੱਚ ਤਿੰਨ-ਪਸਾਰੀ ਸਥਾਨ ਦੀ ਮਾਤਰਾ ਦੇ ਮਾਪ ਨੂੰ ਆਇਤਨ ਕਹਿੰਦੇ ਹਨ। ਇੱਕ-ਪਸਾਰੀ ਸ਼ਕਲਾਂ (ਜਿਵੇਂ ਰੇਖਾ) ਅਤੇ ਦੋ-ਪਸਾਰੀ ਸ਼ਕਲਾਂ (ਜਿਵੇਂ ਤ੍ਰਿਭੁਜ, ਚਤੁਰਭੁਜ, ਵਰਗ ਆਦਿ) ਦਾ ਆਇਤਨ ਸਿਫ਼ਰ ਹੁੰਦਾ ਹੈ। ਆਇਤਨ ਦੇ ਮਾਪ ਦੀ ਅੰਤਰਰਾਸ਼ਟਰੀ ਪ੍ਰਣਾਲੀ ਦੀ ਇਕਾਈ ਘਣ ਮੀਟਰ ਹੈ। ਕਈ ਵਾਰ ਲੀਟਰ ਅਤੇ ਗੈਲਨ ਵਿੱਚ ਇਸ ਦੀ ਪੈਮਾਇਸ਼ ਕੀਤੀ ਜਾਂਦੀ ਹੈ।