ਆਚਾਰੀਆਂ ਰਾਮਚੰਦ੍ਰ ਗੁਣਚੰਦ੍ਰ ਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫਰਮਾ:Draft other

ਆਚਾਰੀਆਂ ਰਾਮਚੰਦ੍ਰ ਗੁਣਚੰਦ੍ਰ[1] ਆਚਾਰੀਆਂ ਰਾਮਚੰਦ੍ਰ ਰਾਮਚੰਦ੍ਰ-ਗੁਣਚੰਦ੍ਰ (1100 ਈ.ਤੋਂ 1175 ਈ.ਸਦੀ ਤੱਕ) ਭਾਰਤੀ ਕਾਵਿ‌‌ ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆਂ ਰਾਮਚੰਦ੍ਰ - ਗੁਣਚੰਦ੍ਰ ਦਾ ਨਾਮ ਇੱਕ ਨਾਟਯਸ਼ਾਸਤੀ ਰੂਪ ਵਿੱਚ ਬਹੁਤ ਪ੍ਰਸਿੱਧ ਹੈ। ਆਚਾਰੀਆਂ ਭਰਤ ਦੇ 'ਨਾਟਯਸਾ਼ਸਤ੍ਰ ' ਅਤੇ ਧਨੰਜਯ ਦੇ ਦਸ਼ਰੂਪਕ ਗ੍ਰੰਥ ਤੋਂ ਬਾਅਦ ਆਚਾਰੀਆਂ ਦੇ ਗ੍ਰੰਥ ਨੂੰ ਪ੍ਰਮਾਣਿਕ ਨਾਟਯਸਾ਼ਤਰੀ ਗ੍ਰੰਥ ਮੰਨਿਆ ਹੈ।[ਸੋਧੋ]

ਪ੍ਰੋਫ਼ੈਸਰ ਸੁਕਦੇਵ ਸ਼ਰਮਾ ਦੇ ਅਨੁਸਾਰ : ਦੋਹਾਂ ਆਚਾਰੀਆਂ ਦੇ ਜੀਵਨ ਅਤੇ ਸਮੇਂ ਬਾਰੇ ਕਿਹਾ ਜਾ ਸਕਦਾ ਹੈ ਕਿ ਦੋਨੋਂ ਹੀ ਆਚਾਰੀਆ ਹੇਮਚੰਦ੍ਰ (1088 ਤੋਂ 1173 ਈ.ਸਦੀ ਤੱਕ )ਦੇ ਚੇਲੇ ਅਤੇ ਬਹੁਤ ਪ੍ਰਸਿੱਧ ਜੈਨ ਵਿਦਵਾਨ ਸਨ। ਆਚਾਰੀਆਂ ਰਾਮਚੰਦ੍ਰ ਗੁਜਰਾਤ ਦੇ ਰਾਜਾ ਸਿੱਧਰਾਜ ਜਯਸਿੰਘ (1093 ਤੋਂ 1143 ਈ.ਸਦੀ ਤੱਕ )ਦੇ ਸਮਕਾਲੀ ਸਨ। ਰਾਮਚੰਦ੍ਰ ਦੇ ਸਹਯੋਗੀ ਗੁਣਚੰਦ੍ਰ ਦੇ ਬਾਰੇ ਕੋਈ ਵਰਣਨ ਪ੍ਰਾਪਤ ਨਹੀਂ ਹੁੰਦਾ। ਸਿਰਫ਼ ਇੰਨੀ ਹੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਕਿ ਇਹ ਵੀ ਆਚਾਰੀਆ ਹੇਮਚੰਦ੍ਰ ਦੇ ਚੇਲੇ ਅਤੇ ਰਾਮਚੰਦ੍ਰ ਦੇ ਸਹਿਪਾਠੀ ਸਨ। ਉਪਰੋਕਤ ਵਿਵਰਣ ਦੇ ਆਧਾਰ ਤੇ ਆਚਾਰੀਆ ਰਾਮਚੰਦ੍ਰ -ਗੁਣਚੰਦ  ਦਾ ਸਮਾਂ 1100 ਈ. ਸਦੀ ਤੋਂ 1175 ਈ.ਸਦੀ ਤੱਕ ਮੰਨਿਆਂ ਜਾਂ ਸਕਦਾ ਹੈ।[ਸੋਧੋ]

: ਅਨੇਕ ਅਪ੍ਰਾਪਤ[2] ਕਿਰਤਾਂ ਦੇ ਕਥਿਤ /ਉਧਰਿਤ ਉਦਾਹਰਣ ਕਰਕੇ ਵੀ ਇਹਨਾਂ ਦੀ ਰਚਨਾ ਨੂੰ ਸੰਸਕ੍ਰਿਤ ਸਾਹਿਤ ਦੇ ਇਤਿਹਾਸ ਦੀ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਕਿਹਾ ਗਿਆ ਹੈ। ਟਯਟ੍ਯਦਰਪਣ' ਉਕਤ ਆਚਾਰੀਆਂ ਦੀ ਸੰਮਲਿਤ ਰਚਨਾ ਹੈ, ਕਿਤੇ-ਕਿਤੇ ਇਸਨੂੰ 'ਨਾਟਕਦਰਪਣ' ਵੀ ਨਾਮ ਮਿਲਦਾ ਹੈ।

                 ਆਚਾਰੀਆਂ ਗੁਣਚੰਦ੍ਰ ਦੀ ਰਾਮਚੰਦ੍ਰ ਨਾਲ ਇੱਕੋ ਸਾਂਝੀ ਰਚਨਾ 'ਨਾਟਯਦਰਪਣ' ਤੋਂ ਇਲਾਵਾ ਹੋਰ ਸਾਂਝੀ ਰਚਨਾ ਦੀ ਸੂਚਨਾ ਨਹੀਂ ਮਿਲਦੀ ਹੈ, ਪਰ ਆਚਾਰੀਆਂ ਰਾਮਚੰਦ੍ਰ ਉੱਘੇ ਵਿਦਵਾਨ ਅਤੇ ਪ੍ਰਤਿਭਾਸ਼ਾਲੀ ਲੇਖਕ ਸਨ। ਉਕਤ ਰਚਨਾ ਦੇ ਸੰਕਲਨ ਨਾਲ ਇਹਨਾਂ ਨੇ ਅਨੇਕ ਨਾਟਕ-ਕਿਰਤਾਂ ਦੀ ਰਚਨਾ ਕੀਤੀ ਹੈ। ਜੈਨ-ਸਾਹਿਤ 'ਚ ਇਹ ਸੌ ਪ੍ਰਬੰਧਾਂ /ਸ਼ਿਲਪ ਵਿਗਿਆਨ ਦੇ ਰਚਯਤਾ ਦੇ ਰੂਪ 'ਚ ਪ੍ਰਸਿੱਧ ਹਨ। 'ਨਾਟਦਰਪਣ' 'ਚ ਆਚਾਰੀਆਂ ਰਾਮਚੰਦ੍ਰਰਚਿਤ 12 ਨਾਟਕਾਂ ਦਾ ਉਲੇਖ ਮਿਲਦਾ ਹੈ।

ਨਾਟਯਦਰਪਣ- ਮੂਲ ਰੂਪ 'ਚ ਕਾਰਿਕਾਵਾਂ ਵਿੱਚ ਲਿਖਿਆਂ ਗਿਆ ਅਤੇ  ਦੋਹਾਂ ਨੇ ਇਸ ਉੱਤੇ ਸ਼ਵੈ-ਰਚਿਤ 'ਵਿਵਰਣ' ਨਾਮ ਦੀ ਵਿ੍ਤੀ ਵੀ‌ ਲਿਖੀ ਹੈ। ਇਹ ਗ੍ਰੰਥ ਚਾਰ ਵਿਵੇਕਾਂ (ਅਧਿਆਵਾਂ) 'ਚ ਵੰਡਿਆਂ ਹੋਇਆਂ ਹੈ ਅਤੇ ਇਸ 'ਚ ਵਿਸ਼ੇਸ਼/ਵਿਲੱਖਣ ਵਿਸ਼ਾ -ਵਸਤੂ ਦਾ ਕ੍ਰਮ ਹੇਠ ਲਿਖੇ ਅਨੁਸਾਰ ਹੈ:-

      1 ਵਿਵੇਕ- ਇਸਦਾ ਨਾਮ 'ਨਾਟਕਨਿਰਣਯਵਿਵੇਕ' ਹੈ ਅਤੇ ਇਸ ਦੇ ਰੂਪਕ (ਨਾਟਕ) ਦੇ ਪਹਿਲੇ ਭੇਦ , ਨਾਟਕ ਦਾ ਵਿਸਤ੍ਰਿਤ ਵਿਵੇਚਨ।     

2 ਵਿਵੇਕ- ਇਸਦਾ ਨਾਮ 'ਪ੍ਰਕਰਣਾਦਿਏਕਾਦਸ਼ਰੂਪਕਨਿਰਣਯ-ਵਿਵੇਕ' ਹੈ ; ਰੂਪਕ ਦੇ 'ਪ੍ਰਕਰਣ' ਆਦਿ 11 ਭੇਦਾਂ ਦੀ ਵਿਆਖਿਆ ਕੀਤੀ ਗਈ ਹੈ।

3 ਵਿਵੇਕ- ਇਸਦਾ ਨਾਮ 'ਵਿ੍ੱਤੀਭਾਵਾ ਭਿਨੈ-ਵਿਚਾਰ' ਹੈ ; ਕੈਸਿਕੀ ਆਦਿ ਵਿ੍ੱਤੀਆਂ ; ਰਸ ਭਾਵ ਅਭਿਨੈ ਦਾ ਪੂਰਾ ਪ੍ਰਗਟਾਵਾ ਕੀਤਾ ਹੈ।

4 ਵਿਵੇਕ- ਇਸਦਾ ਨਾਮ ਸਰਵਰੂਪਕਸਾਧਾਰਣਲਕ੍ਸ਼ਣ ਨਿਰਣਯ' ਹੈ; ਨਾਇਕ-ਨਾਇਕਾ ਭੇਦ ; ਵਿਵੇਚਨ ਕੀਤਾ ਗਿਆ ਹੈ।

                        ਆਚਾਰੀਆ ਮੰਮਟ ਦੇ ਅਨੁਸਾਰ : "ਆਚਾਰੀਆਂ ਮੰਮਟ ਵੀ ਆਪਣੇ ਗ੍ਰੰਥ ਕਾਵਿ ਪ੍ਰਕਾਸ਼ ਵਿੱਚ ਜ਼ਿਕਰ ਕਰਦੇ ਹਨ। ਕਿ ਆਚਾਰੀਆਂ ਹੇਮਚੰਦ੍ਰ ਤੋਂ ਬਾਅਦ ਉਹਨਾਂ ਦੇ ਮੁੱਖ ਸ਼ਿਸ਼ ਰਾਮਚੰਦ੍ਰ ਅਤੇ ਗੁਣਚੰਦ੍ਰ ਦਾ ਸਥਾਨ ਆਉਂਦਾ ਹੈ। ਇਹਨਾਂ  ਦੋਨਾਂ ਨੇ ਮਿਲਕੇ ਨਾਟਿ੍ਅਦਰਪਣ ਨਾਂ ਦੀ ਇਕ ਨਾਟ ਸੰਬੰਧੀ ਪੁਸਤਕ ਲਿਖੀ ਹੈ। ਇਸ ਦੀ ਰਚਨਾ ਵੀ ਕਾਰਿਕਾ ਸ਼ੈਲੀ ਵਿੱਚ ਹੋੲੀ ਹੈ। ਉਸ ਤੇ ਵਿ੍ਤੀ ਵੀ ਇਨ੍ਹਾਂ ਨੇ ਖੁਦ ਹੀ ਲਿਖੀ ਹੈ। ਇਸ ਵਿਚ ਚਾਰ ਵਿਵੇਕ ਹਨ, ਜਿੰਨ੍ਹਾਂ ਵਿੱਚ ਕ੍ਰਮਵਾਰ , ਨਾਟਕ ਪ੍ਰਕਰਣ ਆਦਿ ਰੂਪਕਾਂ , ਰਸ , ਭਾਵ-ਅਭਿਨੈ, ਰੂਪਕ ਸੰਬੰਧੀ ਹੋਰ ਗੱਲਾਂ ਦਾ ਵਰਣਨ ਕੀਤਾ ਗਿਆ ਹੈ। ਇਨ੍ਹਾਂ ਨੇ ਰਸ ਨੂੰ ਕੇਵਲ ਸੁਖ ਆਤਮਕ ਨਾ ਮੰਨ ਕੇ ਦੁਖ ਆਤਮਕ ਵੀ ਮੰਨਿਆਂ ਹੈ।"

                 ਹਿੰਦੀ ਸਾਹਿਤ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਕਿਹਾ ਜਾਂਦਾ ਹੈ ਕਿ ਰਾਮਚੰਦ੍ਰ ਨੇ ਲਗਭਗ 190 ਗ੍ਰੰਥਾਂ ਦੀ ਰਚਨਾ ਕੀਤੀ। ਇਹਨਾਂ ਦੁਆਰਾ 11 ਨਾਟਕਾਂ ਦਾ ਉਲੇਖ ਨਾਟ੍ਯਦਰਪਣ ਵਿੱਚ ਦੇਖਣ ਨੂੰ ਮਿਲਦਾ । ਇਸ ਤੋਂ ਇਲਾਵਾ ਨਾਟਯ ਸ਼ਾਸਤਰ ਵਿੱਚ ਕੲੀ ਦੁਰਲੱਭ ਨਾਟਕਾਂ ਬਾਰੇ ਵੀ ਮਿਲਦਾ ਹੈ। 'ਨਾਟਚੰਦ੍ਰਪਣ' ਦੀ ਰਚਨਾ ਕਾਰਕ ਸ਼ੈਲੀ ਵਿੱਚ ਕੀਤੀ ਗੲੀ । ਇਸਦੀ ਵਿ੍ਤੀ ਵੀ ਇਹਨਾਂ ਦੋਨੋਂ ਆਚਾਰੀਆਂ ਦੁਆਰਾ ਕੀਤੀ ਗਈ । ਇਹ ਗ੍ਰੰਥ ਚਾਰ ਵਿਵੇਕਾਂ ਵਿਚੋਂ ਹੈ। ਇਸ  ਵਿੱਚ ਨਾਟਕਾਂ , ਪ੍ਰਕਰਣ ਆਦਿ ਰੂਪਕ, ਰਸ ,ਅਭਿਨਵ ਤੇ ਰੂਪਕ ਨਾਲ਼ ਸੰਬੰਧਿਤ ਹੋਰ ਵਿਸ਼ਿਆਂ ਦਾ ਵੀ ਵਿਵਰਣ ਕੀਤਾ ਗਿਆ।

  1. ਮੰਮਟ, ਆਚਾਰੀਆ ਂ. ਕਾਵਿ ਪ੍ਰਕਾਸ਼. p. 24.
  2. ਸ਼ਰਮਾ, ਪ੍ਰੋ.ਸੁਕਦੇਵ. ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ. p. 378.