ਆਚਾਰੀਆ ਉਦਭੱਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭਾਰਤੀ ਕਾਵਿ-ਸ਼ਾਸ਼ਤਰ ਦੇ ਇਤਿਹਾਸ ਵਿਚ ਆਚਾਰੀਆ ਉਦਭੱਟ ਦਾ ਸਥਾਨ ਬਹੁਤ ਮਹੱਤਵਪੂਰਨ ਅਤੇ ਆਦਰਯੋਗ ਹੈ। ਇਨਾਂ ਦੁਆਰਾ ਰਚੀਆਂ ਦੋ ਕਿਰਤਾਂ ਦਾ ਜਿਕਰ ਸਾਨੂੰ ਮਿਲਦਾ ਹੈ ਜਿਨਾਂ ਦੇ ਨਾਮ ਕੁਮਾਰਸੰਭਵ ਅਤੇ ਕਵਿ ਅਲੰਕਾਰ ਸਾਰ ਸੰਗ੍ਰਹਿ ਹਨ। ਇਨਾਂ ਦੋਵਾਂ ਕਿਰਤਾਂ ਵਿਚੋਂ ਕੁਮਾਰਸੰਭਵ ਇਕ ਕਾਵਿ ਕਿਰਤ ਹੈ, ਪਰੰਤੂ ਇਸਦੀ ਸਾਨੂੰ ਕੋਈ ਲਿਖਤ ਪ੍ਰਾਪਤ ਨਹੀਂ ਹੁੰਦੀ, ਇਨਾ ਦੁਆਰਾ ਰਚਿਆ ਇਕ ਹੋਰ ਗ੍ਰੰਥ ਭਾਮਹਵਿਵਰਣ ਵੀ ਸਾਨੂੰ ਮਿਲਦਾ ਹੈ ਜੋ ਕੇ ਪ੍ਰਸਿੱਧ ਆਚਾਰੀਆ ਭਾਮਹ ਦੇ ਪ੍ਰਸਿੱਧ ਗ੍ਰੰਥ ਕਾਵਿਆਲੰਕਾਰ ਦਾ ਟੀਕਾ ਸੰਗ੍ਰਹਿ ਹੈ। ਉਦਭੱਟ ਦੇ ਇਨ੍ਹਾਂ ਦੋਹਾਂ ਅਲੰਕਾਰ ਗ੍ਰੰਥਾਂ ਨੇ ਪ੍ਰਸਿੱਧੀ ਦੇ ਮਾਮਲੇ ਵਿੱਚ ਭਾਹਮ ਦੇ ਕਾਵਿਆਲੰਕਾਰ ਨੂੰ ਕਾਫੀ ਪਿੱਛੇ ਛੱਡ ਦਿੱਤਾ ਚਾਹੇ ਇਨਾਂ ਦੇ ਅਲੰਕਾਰ - ਚਿੰਤਨ ਵਿੱਚ ਮੌਲਿਕਤਾ ਦੀ ਘਾਟ ਹੈ ਪਰੰਤੂ ਫਿਰ ਵੀ ਇਨਾਂ ਨੂੰ ਕੱਟੜ ਅਲੰਕਾਰਵਾਦੀ ਕਿਹਾ ਜਾਂਦਾ ਹੈ। ਧੁਨੀਵਾਦੀ ਆਚਾਰੀਆ ਨੇ ਵੀ ਇਨਾਂ ਨੂੰ ਆਪਣੇ ਗ੍ਰੰਥ 'ਚ ਬੜੇ ਆਦਰ ਨਾਲ ਉਧਰਿਤ ਕੀਤਾ ਹੈ।[1]

ਜੀਵਨ ਬਾਰੇ ਜਾਣਕਾਰੀ[ਸੋਧੋ]

ਆਚਾਰੀਆ ਉਦਭੱਟ ਦੇ ਜੀਵਨ ਅਤੇ ਸਮੇਂ ਬਾਰੇ ਕੋਈ ਵਿਸਤ੍ਰਿਤ ਜਾਣਕਾਰੀ ਤਾਂ ਪ੍ਰਾਪਤ ਨਹੀਂ ਪਰ 'ਕੱਲਹਣ' ਦੇ ਇਤਿਹਾਸਿਕ ਗ੍ਰੰਥ 'ਰਾਜਤਰੰਗਿਣੀ' (ਸੰਸਕ੍ਰਿਤ ਵਿੱਚ ਕਸ਼ਮੀਰੀ ਰਾਜਿਆਂ ਦਾ ਇਤਿਹਾਸ) ਵਿੱਚ ਇੱਕ ਭੱਟ-ਉਦ੍ਭਟ ਦਾ ਉੱਲੇਖ ਜ਼ਰੂਰ ਹੈ। ਉਦਭ੍ਟ ਕਸ਼ਮੀਰ ਦੇ ਰਾਜਾ ਜਯਾਪੀਡ (779 ਈ -813ਈ:) ਦੇ ਸਭਾਪਤੀ ਸਨ। (ਦੋ ,ਰਾਜਤਰੰਗਿਨੀ 4-495) ਇਨ੍ਹਾਂ ਨੂੰ ਭੱਟੋਦਭੋਟ, ਉਦਤਟਭੱਟ ਜਾਂ ਉਦਭਟ ਆਚਾਰਯ ਵੀ ਆਖਦੇ ਹਨ। ਆਚਾਰੀਆ ਉਦ੍ਭਟ  ਦੀ ਰੋਜ਼ਾਨਾ ਦੀ ਤਨਖਾਹ ਇੱਕ ਲੱਖ ਦੀਨਾਰ ਸੀ।  ਜੇ ਇਸ ਭੱਟ-ਉਦ੍ਭਟ ਨੂੰ  'ਕਾਵਿ ਆਲੰਕਾਰਸਾਰਸੰਗ੍ਹਹਿ' ਦਾ ਰਚਯਤਾ ਉਦ੍ਭਟ' ਮੰਨ ਲਿਆ ਜਾਵੇ ਤਾਂ ਇਹਨਾਂ ਦਾ ਸਮਾਂ ਵੀ 800 ਈਸਾਈ ਸਦੀ ਦੇ ਨੇੜੇ-ਤੇੜੇ ਨਿਸ਼ਚਿਤ ਕੀਤਾ ਜਾ ਸਕਦਾ ਹੈ।[2]

ਰਚਨਾ[ਸੋਧੋ]

ਇਨ੍ਹਾ ਦੀ ਪ੍ਰਸਿੱਧ ਪੁਸਤਕ "ਕਾਵਿ ਆਲੰਕਾਰ ਸਾਰ ਸੰਗ੍ਹਹਿ" ਸਾਨੂੰ ਮਿਲੀਦੀ  ਹੈ। ਇਸ ਵਿੱਚ (41) ਅਲੰਕਾਰ ਦਾ ਵਰਣਨ (79) ਕਾਰਿਕਾਵਾਂ  ਰਾਹੀਂ ਕੀਤਾ ਗਿਆ ਹੈ। ਉਦਭੱਟ ਦੇ ਅਨੁਸਾਰ ਰਸ ਹੀ ਕਾਵਿ ਦੀ ਆਤਮਾ ਹੈ। ਇਸ ਸਿਧਾਂਤ ਨੂੰ ਸਨਮੁਖ ਰੱਖਕੇ ਧੁਨੀਕਾਰ ਨੇ ਅਲੰਕਾਰ -ਸ਼ਾਸਤ੍ਰ ਤੇ 120 ਕਾਰਿਕਾਵਾਂ ਬਣਾਈਆਂ। ਆਚਾਰੀਆ ਉਦਭੱਟ ਦਾ ਤੀਜਾ ਗ੍ਰੰਥ '"ਕਾਵਿ- ਆਲੰਕਾਰ ਸਾਰ ਸੰਗ੍ਹਹਿ" ਹੈ ਜਿਸਦਾ ਪਤਾ ਸੱਭ  ਤੋਂ ਪਹਿਲਾਂ ਡਾ.ਵਿਉਲਰ ਨੂੰ ਕਸ਼ਮੀਰ ਤੋਂ  ਲੱਗਿਆ। ਇਹ ਗ੍ਰੰਥ ਛੇ ਵਰਗਾਂ ਵਿੱਚ ਵੰਡਿਆ ਹੋਇਆ ਹੈ। ਪ੍ਤਿਹਾਰਿੰਦੂਰਾਜ ਦੇ ਅਨੁਸਾਰ ਇਸ ਗ੍ਰੰਥ ਵਿਚਲੇ ਸਾਰੇ ਉਦਾਹਰਣ ਇਹਨਾਂ ਨੇ ਆਪਣੀ ਕਾਵਿ ਰਚਨਾ 'ਕੁਮਾਰਸੰਭਵ '(ਅਪ੍ਰਾਪਤ ) ਤੋਂ ਹੀ ਲਏ ਹਨ। ਇਨ੍ਹਾਂ ਸਾਰੇ ਗ੍ਰੰਥ ਦਾ ਨੂੰ ਮੁੱਖ ਛੇ ਵਰਗਾਂ ਰੂਪਾਂ ਵਿੱਚ ਵੰਡਿਆ ਗਿਆ ਹੈ।

  • ਵਰਗ-1.ਵਿੱਚ ਅੱਠ ਅਲੰਕਾਰੁਨਰੁਕਤਵਦਾਭਾਸ, ਛੇ ਕਾਨੁਪਾ੍ਸ , ਤਿੰਨ ਤਰਾਂ ਦਾ ਹੋਰ ਅਨੁਪ੍ਰਾਸ , ਲਾਟਾਨੁਪਾ੍, ਚਾਰ ਪ੍ਰਕਾਰ ਦਾ ਰੂਪਕ ,ਉਪਮਾ ,ਦੀਪਕ (ਆਦਿ-ਮਧ-ਅੰਤ)ਅਤੇ ਪ੍ਰਤਿਵਸਤੁਪਮਾ ਦਾ ਪ੍ਰਤਿਪਾਦਨ।
  • ਵਰਗ -2.ਵਿੱਚ ਛੇ ਅਲੰਕਾਰਕ੍ਸ਼ੇਪ,ਅਰਥਾਂਤਰਨਿਆਸ,ਵਿਅਤਿਰਕ , ਵਿਤਵਨਾ ਸਮਾਸੋਕਤੀ ਅਤੇ ਅਤਿਸ਼ਯੋਕਤੀ ਦਾ ਵਿਵੇਚਨ।
  • ਵਰਗ -3.ਵਿੱਚ ਤਿੰਨ ਅਲੰਕਾਰ -ਯਥਾਸੰਖਯ ਉਤਪੇਖਿਆ ਅਤੇ ਸੁਭਾਵੋਕਤੀ ਦਾ ਪ੍ਰਤਿਪਾਨ।
  • ਵਰਗ-4.ਵਿੱਚ ਗਿਆਰਾ ਅਲੰਕਾਰ-ਪ੍ਰੇਯਮ ,ਰਸਵਤ੍ਰ ,ਊਰਜਸਵੀ , ਪਰਯਾਯੋਕਤ ,ਸਮਾਹਿਤ , ਉਦਾਤ(ਦੋਭ ਭੇਦ) ਅਤੇ ਸ੍ਰਲਿਸ਼ਟ (ਦੋ ਭੇਦ) ਹਨ।
  • ਵਰਗ-5.ਵਿੱਚ ਗਿਆਰਾ ਅਲੰਕਾਰ-ਅਪਹਨੁਤੀ,ਵਿਸ਼ੇਸ਼ੋਕਤੀ,ਵਿਰੋਧ,ਤੁੱਲਯੋਗਿਤਾ,ਅਪ੍ਰਸਤੁਤ-ਪ੍ਰਸ਼ੰਸਾ,ਵਿਆਜਸਤੁਤੀ, ਨਿਦਰਸ਼ਨਾ,ਉਪਮੇਯੋਪਮਾ,ਸਹੋਕਤੀ,ਸੰਕਰ(ਚਾਰ ਭੇਦ) ਅਤੇ ਪਰਿਵਿ੍ੱਤੀ।
  • ਵਰਗ-6.ਵਿੱਚ ਛੇ ਅਲੰਕਾਰ-ਅਨੁਨਵੇ,ਸਸੰਦੇਹ,ਸੰਸਿ੍ਸ਼ਟੀ,ਭਾਵਿਕ,ਕਾਵਿਲਿੰਗ ਅਤੇ ਦਿ੍ਸ਼ਟਾਂਤ ਦਾ ਪੂਰਾ ਵਿਵੇਚਨ ਹੈ।[3]

ਕਾਵਿਅਲੰਕਾਰ ਸਾਰ ਸੰਗ੍ਰਹਿ ਵਿੱਚ ਉਦਾਹਰਣ ਉਦ੍ਭਟ ਦੇ ਆਪਣੇ ਹੀ ਰਚੇ ਹੋਏ ਹਨ। ਉਦ੍ਭਟ ਦੀ ਨਿਰੂਪਣ-ਸ਼ੈਲੀ ਸਮਤੋਲਵੀ ਹੈ, ਜਿਸ ਵਿਚ ਨਾ ਵੱਧ ਹੈ,ਨਾ ਘੱਟ । ਮੰਮਟ ਨੇ ਇਸੇ ਸ਼ੈਲੀ ਦੀ ਨਕਲ ਕੀਤੀ ਹੈ।

ਉਦਭੱਟ ਦੇ ਖਾਸ ਸਿਧਾਂਤ[ਸੋਧੋ]

  1. ਸ਼ਬਦ ਦਾ ਭੇਦ ਅਰਥ ਭੇਦ ਕਰਕੇ ਹੁੰਦਾ ਹੈ।
  2. ਸ਼ਲੇਸ਼ ਦੋ ਪ੍ਰਕਾਰ ਦਾ ਹੈ-ਸ਼ਬਦ-ਸ਼ਲੇਸ਼  ਅਤੇ ਅਰਥ ਸ਼ਲੇਸ਼ ; ਪਰ ਇਹ ਦੋਵੇਂ ਅਰਥ-ਅਲੰਕਾਰ ਹੀ ਹਨ।
  3. ਦੂਜੇ ਅਲੰਕਾਰ ਨਾਲ ਜਦ ਮੇਲ ਹੁੰਦਾ ਹੈ,ਤਦ ਵੀ ਸ਼ਲੇਸ਼ ਪ੍ਰਬਲ ਹੁੰਦਾ ਹੈ।
  4. ਵਾਕ ਦਾ ਅਭਿਧਾ ਵਿਆਪਾਰ  ਤਿੰਨ ਤਰ੍ਹਾਂ ਦਾ ਹੁੰਦਾ ਹੈ।
  5. ਦੋ ਤਰ੍ਹਾਂ ਦਾ ਅਰਥ ਵਿਚਰਿਤ ਸ਼ਸਖ ਅਤੇ ਅਵਿਚਾਰਿਤ -ਰਮਣੀਜਯ ਹੁੰਦੇ ਹਨ।
  6. ਗੁਣਾਂ ਦਾ ਇਕੱਠੇ ਹੋਣਾ ਉਨ੍ਹਾਂ ਦਾ ਧਰਮ ਹੈ।[4]

ਸੰਦਰਭ[ਸੋਧੋ]

  1. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 300. ISBN 978-81-302-0462-8. 
  2. ਚੰਦ, ਦੁਨੀ (1972). ਸਾਹਿਤਯ ਦਰਪਣ. ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ. 
  3. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ-ਸ਼ਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਉਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 301. ISBN 978-81-302-0462-8. 
  4. ਚੰਦ, ਦੁਨੀ (1972). ਸਹਿਤਯ ਦਰਪਣ. ਚੰਡੀਗੜ੍ਹ: ਪਬਲੀਕੇਸ਼ਨ ਬਿਉਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।. p. 05.