ਸਮੱਗਰੀ 'ਤੇ ਜਾਓ

ਆਚਾਰੀਆ ਜਗਨਨਾਥ ਦਾ ਗ੍ੰਥ ਰਸਗੰਗਾਧਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਾਣ -ਪਛਾਣ : ਪੰਡਿਤਰਾਜ ਜਗਨਨਾਥ ਸੰਸਕ੍ਰਿਤ ਕਾਵਿਸਾਸਤਰ ਦੀ ਅਤਿਅੰਤ ਪ੍ਰਾਚੀਨ ਅਤੇ ਅਖੰਡ ਚਿੰਤਨ ਪਰੰਪਰਾ ਦੇ ਅੰਤਿਮ ਮੌਲਿਕ ਚਿੰਤਕ ਅਤੇ ਮੱਧਕਾਲੀਨ ਸੰਵੇਦਨਸੀ਼ਲਤਾ ਦੇ ਪ੍ਰਮੁੱਖ ਸੰਸਕ੍ਰਿਤ ਕਵੀ ਸਨ ਉਹ ਮੁਗਲ ਸਮ੍ਰਾਟ ਸਾਹਜਹਾਂ ਦੇ ਸਨਮਾਨ ਪ੍ਰਾਪਤ ਦਰਬਾਰੀ ਕਵੀ ਵੀ ਸਨ[1] ਪ੍ਰਮੁੱਖ ਰਚਨਾ :ਰਸ- ਗੰਗਾਧਰ ਅਚਾਰੀਆ ਜਗਨਨਾਥ ਦੀ ਕੀਰਤ ਦਾ ਇੱਕ ਅਤਿਅੰਤ ਤੇਜਮਈ ਚਾਨਣ ਮੁਨਾਰਾ ਹੈ। ਇਹ ਇੱੱਕ ਕਾਵਿਸਾਸਤਰੀਅ ਗ੍ਰੰਥ ਹੈ।ਜੋ ਸੰਸਕ੍ਰਿਤ ਕਾਵਿਸ਼ਾਸਤਰ ਦੇ ਮੋਲਿਕ ਚਿੰਤਨ ਦੀ ਪਰੰਪਰਾ ਦਾ ਸਭ ਤੋ ਅੰਤਿਮ,ਪਰ ਸਭ ਤੋਂ ਮਹਾਨ ਮੀਲਪੱਥਰ ਮੰਨਿਆ ਜਾਂਦਾ ਹੈ।ਰਸ-ਗੰਗਾਧਰ ਗ੍ਰੰਥ ਦੋ ਖੰਡਾਂ ਵਿੱਚ ਵਿਭਕਤ ਹੈ।ਪਹਿਲੇ ਖੰਡ ਵਿੱਚ ਕਵਿਤਾ ਦਾ ਲਕਸ਼ਣ;ਕਾਵਿ ਦਰਜਾਬੰਦੀ; ਰਸ ; ਰਸ ਦੇ ਭੇਦ,ਦੋਸ਼ ;ਸ਼ਬਦ-ਗੁਣ ; ਅਰਥ-ਗੁਣ: ਭਾਵ -ਧਵਨੀ ; ਭਾਵਾ ਦੇ ਲਕਸ਼ਣ ; ਆਦਿ ਦਾ ਨਿਰੂਪਣ ਕੀਤਾ ਗਿਆ ਹੈ, ਅਤੇ ਦੂਜੇ ਆਨਨ ਵਿੱਚ ਸ਼ਬਦਸ਼ਕਤੀ - ਮੂਲਕ ਧਵਨੀ ; ਅਭਿਧਾ ; ਅਰਥਸ਼ਕਤੀ ਮੂਲਕ ਧਵਨੀ ; ਲਕਸ਼ਣਾਮੂਲਕ ਧਵਨੀ ; ਅਤੇ ਅਲੰਕਾਰਧਵਨੀ ਦੇ ਅੰਤਰਗਤ ਉਪਮਾ,ਰੂਪਕ ਉਤਪ੍ਰੇਕਸ਼ਾ ਆਦਿ। ਸੱਤਰ ਅਲੰਕਾਰਾਂ ਦਾ ਵਿਵੇਚਨ ਪ੍ਰਸਤੁਤ ਕੀਤਾ ਗਿਆ ਹੈ।[2] ਭਾਰਤੀ ਕਾਵਿ - ਸਾਸ਼ਤਰ ਦੇ ਸਮੀਖਿਆਕਾਰਾਂ ਦਾ ਮੰਨਣਾ ਹੈ ਕਿ ਇਹਨਾਂਂ ਦੇ ਗ੍ਰੰਥ ਰਸਗੰਗਾਧਰ ਚ ਕਾਵਿਸਾਸ਼ਤਰੀ ਤੱਤਾਂਂ ਨੂੰ ਤਰਕ ਦੀ ਕਸੌਟੀ ਤੇ ਰੱਖ ਕੇ ਉਸੇ ਰੂਪ ਚ ਉਹਨਾ ਤੱਤਾਂ ਦੀ ਪਰਖ ਅਤੇ ਸਮਾਲੋਚਨਾ ਹੋਈ ਹੈ। ਅਸਲ ਵਿੱਚ, ਆਪਣੇ ਪੂਰਵਵਰਤੀ ਆਚਾਰੀਆ ਦੁਆਰਾ ਪ੍ਰਤਿਪਾਦਿਤ ਵਿਸ਼ਿਆ ਦੀ ਹਰੇਕ ਪੱਖੋਂਂ ਨਵ੍ਰਯਨਿਆਇ ਦੀ ਸ਼ੈਲੀ ਚ ਪਰੀਖਿਆ ਕਰਕੇ ਹੀ ਜਗਨਨਾਥ ਨੇ ਆਪਣੇ ਮਤਾਂ ਨੂੰ ਸਥਾਪਿਤ ਕੀਤਾ ਹੈ।ਭਾਰਤੀ ਸਮੀਖਿਆਕਾਰ ਜਗਨਨਾਥ ਦੀ ਵਿਸ਼ੇ - ਪ੍ਰਤਿਪਾਦਨ ਦੀ ਸ਼ੈਲੀ, ਪ੍ਰਤਿਭਾ ਅਤੇ ਮੌਲਿਕ ਚਿੰਤਨ ਦੇ ਕਾਇਲ ਅਤੇ ਪ੍ਰਸ਼ੰਸਕ ਹਨ।ਆਚਾਰੀਆ ਜਗਨਨਾਥ ਸਿਰਫ਼ ਇੱਕ ਕਾਵਿਸਾਸ਼ਤਰੀ ਆਚਾਰੀਆ ਹੀ ਨਹੀਂ ਹਨ ਬਲਕਿ ਇੱਕ ਵਿਦਗੱਦ ਕਵੀ ਵੀ ਹਨ। ਜਗਨਨਾਥ ਨੇ ਰਸ ਗੰਗਾਧਰ ਲਈ ਨਵੇਂ - ਨਵੇਂ ਸਵੈ - ਰਚਿਤ ਉਦਾਹਰਣਾਂ ਦੀ ਘੋਸ਼ਣਾ ਕੀਤੀ। ਇਹਨਾਂ ਨੇ ਚਿਤ੍ਰਮੀਮਾਂਸਾਖੰਡਨ, ਰਸਗੰਗਾਧਰ ਦੋ ਸੁਪ੍ਰਸਿੱਧ ਕਾਵਿ ਸਾਸ਼ਤਰੀ ਗ੍ਰੰਥਾਂਂ ਤੋ ਇਲਾਵਾ ਇੱਕ ਵਿਆਕਰਣਸੰਬੰਧੀ ਮਨੋਰਮਾਕੁਚਮਰਦਨ ਦੇ ਨਾਲ ਸਰਸ ਅਤੇ ਸਹ੍ਰਿਦਯਾਂਂ ਦੇ ਹਿਰਦੇ ਨੂੰ ਆਨੰਦਿਤ ਕਰਨ ਵਾਲੀਆਂ ਨੌਂ ਕਾਵਿ ਰਚਨਾਵਾਂ ਦੀ ਵੀ ਰਚਨਾ ਕੀਤੀ ਹੈ। ਰਸਗੰਗਾਧਰ ਵਿੱਚ ਸਾਰੇ ਉਦਾਹਰਣ ਜਗਨਨਾਥ ਦੇ ਸ੍ਵੈ - ਰਚਿਤ ਹਨ। ਇਸ ਗ੍ਰੰਥ ਦੀ ਪੂਰਣਤਾ - ਅਪੂਰਣਤਾ ਬਾਰੇ ਭਾਰਤੀ ਸਮੀਖਿਆਕਾਰਾਂ ਦੇ ਦੋ ਮਤ ਹਨ। ਪਹਿਲਾ ਕਿ ਇਹਨਾਂ ਨੇ ਉੱਤਰ ਅਲੰਕਾਰ ਦੇ ਵਿਵੇਚਨ ਤੋਂ ਅੱਗੇ ਵੀ ਗ੍ਰੰਥ ਲਿਖਿਆ ਹੋਵੇਗਾ ਪਰ ਕਾਰਣਵਸ਼ ਅੱਗੇ ਦਾ ਹਿੱਸਾ ਨਸ਼ਟ ਹੋ ਗਿਆ ਹੋਵੇਗਾ। ਦੂਜਾ ਕਿ ਉੱਤਰ ਅਲੰਕਾਰ ਤੱਕ ਰਚਨਾ ਕਰਕੇ ਜਗਨਨਾਥ ਦੂਜੇ ਗ੍ਰੰਥ ਚਿਤ੍ਰਮੀਮਾਂਸਾ ਦੀ ਰਚਨਾ ਕਰਨ ਚ ਵਿਅਸਥ ਹੋ ਗਏ।[3] : ਰਸ ਗੰਗਾਧਰ ਦਾ ਅਰਥ : ਰਸ ਗੰਗਾਧਰ ਦਾ ਪਹਿਲਾ ਸਿੱਧਾ ਅਰਥ ਇਹ ਹੀ ਹੋ ਸਕਦਾ ਹੈ ਕਿ ਰਸ, ਅਰਥਾਤ, ਕਾਵਿਰਸ - ਰੂਪੀ ਗੰਗਾ ਨੂੰ ਧਾਰਨ ਕਰਨ ਵਾਲਾ ਗ੍ਰੰਥ। ਇਸ ਤਰ੍ਹਾ ਵਿਆਕਰਣ ਅਨੁਸਾਰ ਅਰਥ ਕਰਨ ਤੇ ਰਸਗੰਗਾਧਰ ਸ਼ਬਦ ਦੇ ਪਹਿਲੇ ਹਿੱਸੇ, ਅਰਥਾਤ ਰਸਗੰਗਾ ਦਾ ਰਸ - ਰੂਪੀ ਗੰਗਾ ਦੇ ਰੂਪ ਵਿੱਚ ਵਿਗ੍ਰਹ ਕਰਨ ਵਜੋਂ ਕਰਮਧਾਰਯ ਤਤਪੁਰਸ਼ ਸਮਾਸ ਨਿਸ਼ਪੰਨ ਹੁੰਦਾ ਹੈ, ਅਤੇ ਸਮੁੱਚੇ ਰਸਗੰਗਾਧਰ ਸ਼ਬਦ ਦਾ ਰਸਰੂਪੀ ਗੰਗਾ ਨੂੰ ਧਾਰਨ ਕਰਨ ਵਾਲਾ ਵਿਗ੍ਰਹ ਕਰਨ ਵਜੋ ਬਹੁਬ੍ਰੀਹੀ ਸਮਾਸ ਸਿੱਧ ਹੁੰਦਾ ਹੈ। ਇਸ ਤਰ੍ਹਾ ਵਿਸ਼ਲੇਸ਼ਣ ਕਰਨ ਤੇ ਇਸ ਦਾ ਸਪਸ਼ਟ ਅਰਥ ਹੋਵੇਗਾ - ਅਜਿਹਾ ਗ੍ਰੰਥ ਜਿਸ ਵਿੱਚ ਰਸ - ਰੂਪੀ ਗੰਗਾ ਵਗਦੀ ਹੈ। ਪ੍ਰੰਤੂ ਗੰਗਾਧਰ ਸ਼ਬਦ ਤੋਂ ਇੱਕ ਦੂਜੇ ਅਰਥ ਦਾ ਸੰਕੇਤ ਵੀ ਮਿਲਦਾ ਹੈ। ਗੰਗਾਧਰ ਭਗਵਾਨ ਸ਼ਿਵ ਨੂੰ ਵੀ ਆਖਦੇ ਹਨ। ਸਗੋਂ ਇਹ ਸ਼ਬਦ ਸ਼ਿਵਜੀ ਦੇ ਰੂਪ ਵਿੱਚ ਅਧਿਕ ਪ੍ਰਸਿਧ ਹੈ। ਉਨ੍ਹਾਂ ਦੇ ਮਨ ਵਿੱਚ ਇਹ ਗੱਲ ਸਾਫ਼ ਸੀ ਕਿ ਕਾਵਿਸ਼ਾਸਤਰ - ਜਿਹੀ ਵਿਵੇਚਨਾਤਮਕ ਵਿਦਿਆ ਲਈ ਢੁਕਵਾਂ ਅਤੇ ਸਹੀ ਮਾਧਿਅਮ ਵਾਰਤਿਕ ਹੀ ਹੋ ਸਕਦਾ ਹੈ। ਉਨ੍ਹਾਂਂ ਨੇ ਸ਼ਲੋਕ - ਸ਼ੈਲੀ ਤਜ ਕੇ ਵਾਰਤਿਕ ਸ਼ੈਲੀ ਅਪਣਾਈ। ਰਸ ਗੰਗਾਧਰ ਵਿੱਚ ਪੰਡਿਤਰਾਜ ਨੇ ਜਿਸ ਗੱਦ - ਸ਼ੈਲੀ ਦਾ ਰੂਪ ਪ੍ਰਸਤੁਤ ਕੀਤਾ ਹੈ, ਉਹ ਬੜੀ ਗੰਭੀਰ, ਪਰਿਪੱਕ, ਉਤਕਿਸ਼ਟ, ਸਵੱਛ ਅਤੇ ਸਪਸ਼ਟ ਹੈ। ਸੰਸਕ੍ਰਿਤ ਗੱਦ - ਸਾਹਿਤ ਦੇ ਵਿਕਾਸ ਵਿੱਚ ਉਨ੍ਹਾ ਦੀ ਇਹ ਦੇਣ ਅਦੁੱਤੀ ਹੈ ਰਸ ਗੰਗਾਧਰ ਦਾ ਅਰਥ ਹੈ : ਕਾਵਿ - ਰਸ - ਰੂਪੀ - ਗੰਗਾ ਨੂੰ ਧਾਰਨ ਵਾਲਾ ਗ੍ਰੰਥ।[4] ਰਸ : ਰਸ - ਤਤੱਵ ਦੇ ਆਵਿਸ਼ਕਾਰਕ ਆਚਾਰਯ ਭਰਤ ਹਨ ਉਨ੍ਹਾਂ ਨੇ ਨਾਟ੍ਯਸਾਸ਼ਤ੍ਰ ਵਿੱਚ ਨਾਟਕ ਲੲਈ ਚਾਰ ਤੱਤਵ ਜ਼ਰੂਰੀ ਮੰਨੇ ਹਨ - ਕਥਾਵਸਤੂ, ਅਭਿਨੈ, ਸੰਗੀਤ ਅਤੇ ਰਸ। ਸਗੋਂ ਉਹ ਕਹਿੰਦੇ ਹਨ ਕਿ ਵਿੱਚ ਪਹਿਲੇ ਤਿੰਨ ਤੱਤਵਾ ਦਾ ਉਦੇਸ਼ ਹੀ ਰਸ ਉਤਪੰਨ ਕਰਨਾ ਹੈ। ਭਾਰਤੀ ਕਾਵਿ ਸਾਸ਼ਤਰ ਵਿੱਚ ' ਰਸ ' ਸ਼ਬਦ ਦਾ ਪ੍ਰਯੋਗ ਹੁੰਦਾ ਆਇਆ ਹੈ ਅਤੇ ਅਜਿਹੇ ਰਸ - ਪ੍ਰਧਾਨ ਕਾਵਿ ਨੂੰ ਉੱਤਮ ਕਾਵਿ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾ ਨੇ 'ਰਸ ' ਦਾ ਲਕਸ਼ਣ ਪ੍ਰਸਿੱਧ ਸੂਤਰ ਦੁਆਰਾ ਪ੍ਰਸਤੁਤ ਕੀਤਾ ਹੈ - 'ਤਤ੍ ਵਿਭਾਵਾਨੁਭਾਵਵ੍ਯਭਿਚਾਰਿਸੰਯੋਗਾਦ੍ਰਸਨਿਸ਼ਧੱਤਿ :।' ਪਹਿਲਾ ਸਥਾਈ ਭਾਵ, ਵਿਭਾਵ, ਅਨੁਭਾਵ ਅਤੇ ਵਿਅਭਿਚਾਰੀ ਭਾਵਾ ਦੀ ਸੰਖਿਪਤ ਜਾਣਕਾਰੀ ਦੇਣਾ ਉਚਿਤ ਹੈ। ਆਚਾਰਯ ਭਰਤ ਇਹ ਮੰਨਦੇ ਸਨ ਕਿ ਮਨੁੱਖ ਦੇ ਅੰਦਰ ਕੁਝ ਇੱਕ ਮਨੋਵ੍ਰਿੱਤੀਆਂ, ਜਿਵੇਂ ਕਿ ਪਿਆਰ, ਘ੍ਰਿਣਾ, ਡਰ, ਉਤਸਾਹ, ਕ੍ਰੋਧ, ਵਿਸਮੈ, ਹਾਸ ਆਦਿ ਸਥਾਈ ਹਨ ਅਤੇ ਮਨੁੱਖੀ ਸਭਿਅਤਾ ਦੇ ਵਿਕਾਸ ਨਾਲ ਵੀ ਇਨ੍ਹਾਂ ਵਿੱਚ ਕੋਈ ਫ਼ਰਕ ਨਹੀਂ ਆਉਂਦਾ। ਆਚਾਰਯ ਦੇ ਅਨੁਸਾਰ ਅਜਿਹੀਆ ਮਨੋਵ੍ਰਿੱਤੀਆ ਅੱਠ ਹਨ - ਰਤੀ, ਉਤਸਾਹ, ਕ੍ਰੋਧ, ਘ੍ਰਿਣਾ, ਹਾਸ, ਸ਼ੋਕ,ਭੈ ਅਤੇ ਵਿਸਮੈ। ਇੰਨ੍ਹਾ ਨੂੰ ਸਥਾਈ - ਭਾਵ ਆਖਿਆ ਹੈ। ਨਿਰਵੇਦ ਨੂੰ ਤਾ ਸਥਾਈ ਭਾਵਾਂ ਵਿੱਚ ਸਾਮਿਲ ਕਰ ਲਿਆ ਗਿਆ। ਇਸ ਲਈ ਰਸ ਨੌ ਹੀ ਹਨ।[5]

ਭਾਰਤੀ ਕਾਵਿ - ਸਾਸ਼ਤਰ ਦੇ ਇਤਿਹਾਸ ਵਿੱਚ ਆਚਾਰੀਆ ਪੰਡਿਤਰਾਜ ਜਗਨਨਾਥ ਕਾਵਿਸ਼ਾਸਤਰੀ ਵਿਸ਼ਿਆਂ ਦੇ ਤੱਤਾਂ ਦੇ ਸਪਸ਼ਟ, ਸਪ੍ਰਮਾਣ, ਸੁਤੰਤਰ, ਵਿਦਵੱਤਾਪੂਰਣ, ਮੌਲਿਕ ਅਤੇ ਕਾਵਿ - ਤੱਤਾ ਦੇ ਨਿਰਭੀਕ ਵਿਸ਼ਲੇਸ਼ਣ ਲਈ ਪ੍ਰਸਿੱਧ ਹਨ। ਆਚਾਰੀਆ ਮੰਮਟ ਆਪਣੇ ਗ੍ਰੰਥ ' ਚ ਰਸ - ਨਿਸ਼ਪੱਤੀ ਦੇ ਚਾਰ ਆਚਾਰੀਆ ਦੇ ਮੱਤਾ ਨੂੰ ਸਪਸ਼ਟ ਰੂਪ ਨਾਲ ਵਿਵੇਚਿਤ ਨਹੀਂ ਕਰ ਸਕੇ,ਪਰ ਜਗਨਨਾਥ ਨੇ ਚਾਰਾਂ ਦੇ ਮਤਾਂ ਦੀ ਪੁਨਰ - ਵਿਆਖਿਆ ਰਾਹੀ ਵਿਸਤ੍ਰਿਤ ਵਿਸ਼ਲੇਸ਼ਣ ਕਰਦੇ ਹੋਏ ਦੂਜੇ ਹੋਰ ਆਚਾਰੀਆ ਦੇ ਮਤਾਂ ਦੀ ਵੀ ਸਮੀਖਿਆ ਕੀਤੀ ਹੈ। ਧੁਨੀਵਾਦੀ ਆਚਾਰੀਆ ਕਾਵਿਗਤ ਗੁਣਾਂ ਨੂੰ ਸਿਰਫ਼ 'ਰਸ ' ਦਾ ਧਰਮ ਮੰਨਦੇ ਹਨ, ਪਰ ਜਗਨਨਾਥ ਨੇ ਗੁਣਾਂ ਨੂੰ ਸ਼ਬਦ, ਅਰਥ,ਰਚਨਾ ਅਤੇ ਰਸ - ਸਾਰਿਆ ਦਾ ਧਰਮ ਮੰਨਿਆ ਹੈ। ਇਹ ਉੱਚ ਕੋਟੀ ਦੇ ਕਵੀ ਵੀ ਹਨ ਕਿ ਸਮੀਖਿਆ ਦੇ ਦ੍ਰਿਸ਼ਟੀਕੋਣ ਤੋਂ ਜਗਨਨਾਥ ਦਾ ਗ੍ਰੰਥ ' ਰਸ ਗੰਗਾਧਰ ',ਆਨੰਦਵਰਧਨ ਅਤੇ ਮੰਮਟ ਦੇ ਕਾਵਿ ਸ਼ਾਸਤਰੀ ਗ੍ਰੰਥਾਂ ਤੋਂ, ਕਿਤੇ ਉੱਚ,ਪ੍ਰੌੜ੍ਹ ਅਤੇ ਵਿਦਵੱਤਾਪੂਰਣ ਹੈ ਇਸ ਗ੍ਰੰਥ ਦੀ ਸ਼ਭ ਤੋ ਵੱਡੀ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਪ੍ਰਤਿਪਾਦਿਤ ਹਰੇਕ ਤੱਥ ਨੂੰ ਤਰਕ ਦੀ ਕਸੌਟੀ 'ਤੇ ਪਰਖ ਕੇ ਉਸੇ ਰੂਪ 'ਚ ਉਸਦੀ ਸਮੀਖਿਆ ਕੀਤੀ ਗਈ ਹੈ।[6] ਕਾਵਿ ਦੇ ਭੇਦ : - ਰਸ ਗੰਗਾਧਰ ਵਿੱਚ ਪੰਡਿਤਰਾਜ ਕਾਵਿ ਦੇ ਭੇਦਾਂ ਦੇ ਪ੍ਰਕਾਸ਼ ਪਾਉਂਦੇ ਹਨ : ਕਾਵਿ ਦੇ ਚਾਰ ਭੇਦ ਹੁੰਦੇ ਹਨ। 1(ਉੱਤਮੋਤੱਮ), 2 (ਉਤੱਮ),3( ਮਾਧਿਅਮ),4(ਅਧਮ)।ਉਤੱਮੋਤੱਮ ਕਾਵਿ ਜਿੱਥੇ ਸ਼ਬਦ ਅਤੇ ਅਰਥ ਦੋਵੇਂ ਆ ਪਣੇ ਆਪ ਨੂੰ ਗੌਣ ਬਣਾ ਕੇ ਕਿਸੇ ਮੁੱਖ ਚਮਤਕਾਰੀ ਅਰਥ ਨੂੰ ਪ੍ਰਗਟ ਕਰਨ ਉੱਥੇ ਉਤੱਮੋਤੱਮ ਕਾਵਿ ਹੁੰਦਾ ਹੈ। (2) ਉੱਤਮ ਕਾਵਿ ਜਿਸ ਕਾਵਿ ਵਿੱਚ ਵਿਅੰਗ ਗੌਣ ਹੋ ਕੇ ਵੀ ਚਮਤਕਾਰ ਉਤਪੰਨ ਕਰੇ ਉਸ ਨੂੰ ਉੱਤਮ ਕਾਵਿ ਕਹਿੰਦੇ ਹਨ। (3) ਮਾਧਿਅਮ ਕਾਵਿ ਜਿੱਥੇ ਵਾਚਿ ਅਰਥ ( ਮੁੱਖ ਅਰਥ ) ਦਾ ਚਮਤਕਾਰ ਵਿਅੰਗ ਅਰਥ ਦੇ ਚਮਤਕਾਰ ਤੋਂ ਉੱਚੇ ਪੱਧਰ ਦਾ ਹੋਵੇ ਉੱਥੇ ਮਾਧਿਅਮ ਕਾਵਿ ਹੁੰਦਾ ਹੈ। (4) ਅਧਮ ਕਾਵਿ ਜਿਸ ਵਿੱਚ ਵਾਚਿ ਅਰਥ ਦੇ ਚਮਤਕਾਰ ਨਾਲ ਸਮਰਥਿਤ ਹੋ ਕੇ ਸ਼ਬਦ ਦਾ ਚਮਤਕਾਰ ਪ੍ਰਧਾਨ ਹੋ ਜਾਵੇ ਉਸ ਵਿੱਚ ਅਧਮ ਕਾਵਿ ਹੁੰਦਾ ਹੈ। ਕਾਵਿ - ਭੇਦਾਂ ਵਿੱਚ ਧਵਨੀ ਨਾਮ ਦਾ ਜੋ ਉੱਤਮੋਤੱਮ ਕਾਵਿ ਹੈ ਉਸ ਦੇ ਅਣਗਣਿਤ ਭੇਦ ਹੋ ਸਕਦੇ ਹਨ। ਪਰ ਫਿਰ ਵੀ ਕੁਝ ਭੇਦਾਂ ਦਾ ਨਿਰੂਪਣ ਕੀਤਾ ਜਾ ਸਕਦਾ ਹੈ। ਧਵਨੀ ਕਾਵਿ ਦੇ ਭੇਦ : ਧਵਨੀ ਦੋ ਤਰ੍ਹਾਂ ਦੀ ਹੁੰਦੀ ਹੈ। (1) ਅਭਿਧਾਮੂਲਕ।(2) ਲਕਸ਼ਣਾਮੂਲਕ। ਕਾਵਿ ਦੀ ਪਰਿਭਾਸ਼ਾ :- " ਰਮਣੀਕ ਅਰਥ ਦਾ ਬੋਧ ਕਰਾਉਣ ਵਾਲਾ ਸ਼ਬਦ ਕਾਵਿ ਹੈ। " ਇਸ ' ਰਸਗੰਗਾਧਰ ' ਨਾਮਕ ਗ੍ਰੰਥ ਦੀ ਰਚਨਾ ਕੀਤੀ ਗਈ ਹੈ ਜਿਸ ਵਿੱਚ ਕਾਵਿ ਦੇ ਸਭ ਰੂਪਾ ਦਾ ਵੇਰਵਾ ਦਿੱਤਾ ਗਿਆ ਹੈ। ਜਿਸ ਵਿੱਚ ਕਾਵਿ ਦੇ ਅਨੇਕਾ ਪ੍ਰਯੋਜਨ ਹੁੰਦੇ ਹਨ।[7] ਕਾਵਿ ਦੇ ਪ੍ਰਯੋਜਨ : - ਪੰਡਿਤ ਜਗਨਨਾਥ ਨੇ ਰਸ ਗੰਗਾਧਰ ਵਿੱਚ ਕਾਵਿ ਦੇ ਲੱਛਣ ਪੇਸ਼ ਕਰਦਿਆ ਕਿਹਾ ਹੈ ਕਿ ਰਮਣੀਕ ਅਰਥ ਨੂੰ ਪ੍ਰਗਟਾਉਣ ਵਾਲਾ ਸ਼ਬਦ ਹੀ ਕਾਵਿ ਹੈ। ( ਰਮਣੀਯਾਰਖਪਤਿਦਾਕ : ਸ਼ਬਦ ਕਾਵਯੰ - ਰਸਗੰਗਾਧਰ ) ਇੱਥੇ ਰਮਣੀਕਤਾ ਤੋਂ ਭਾਵ ਉਹ ਅਰਥ ਹੈ ਜਿਸ ਦੇ ਗਿਆਨ ਨਾਲ ਅਲੋਲਿਕ ਆਨੰਦ ਦੀ ਪ੍ਰਾਪਤੀ ਹੋਵੇ। ਅਰਥਾਤ ਜਿਸ ਅਰਥ ਨੂੰ ਸੁਣ ਕੇ ਸੁਹਿਰਦ ਵਿਅਕਤੀ ਅਚੰਭੇ ਵਾਲੀ ਜਾ ਵਿਸਮਾਦੀ ਅਵਸਥਾ ਵਿੱਚ ਪਹੁੰਚ ਜਾਵੇ। ਉਹ ਅਰਥ ਰਮਣੀਕ ਹੋਵੇਗਾ। ਇਸ ਪ੍ਰੀਭਾਸ਼ਾ ਵਿੱਚ ਕਾਵਿਦੇ ਅੰਦਰਲ਼ੇ ਅਤੇ ਬਾਹਰਲੇ ਦੋਹਾਂ ਪੱਖਾ ਨੂੰ ਸਮੇਟਿਆ ਗਿਆ ਹੈ। ਇੱਥੇ ਸ਼ਬਦ ਨੂੰ ਰਮਣੀਕ ਅਰਥ ਦਾ ਪ੍ਰਤਿਪਾਦਕ ਮੰਨ ਕੇ ਅਰਥ ਦੀ ਸਮਾਈ ਸ਼ਬਦ ਵਿੱਚ ਹੀ ਕਰ ਦਿੱਤੀ ਗਈ ਹੈ।[8]

ਹਵਾਲੇ

[ਸੋਧੋ]
  1. ਭਾਰਦਵਾਜ, ਡਾ ਼਼ ਓਮਪ੍ਕਾਸ਼ ਭਾਰਦਵਾਜ. ਰਸ ਗੰਗਾਧਰ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 5. ISBN 81-7380-325-0.
  2. ਓਮ, ਡਾ ਼਼ ਓਮ ਪ੍ਰਕਾਸ਼ ਭਾਰਦਵਾਜ (1997). ਰਸ ਗੰਗਾਧਰ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 18. ISBN 81-7380-325-0.{{cite book}}: CS1 maint: location missing publisher (link)
  3. ਸ਼ਰਮਾ, ਪ੍ਰੋ ਼਼ ਸ਼ੁਕਦੇਵ ਸ਼ਰਮਾ (2017). ਭਾਰਤੀ ਕਾਵਿ - ਸਾਸ਼ਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 419. ISBN 978-81-302-0462-8.
  4. ਭਾਰਦਵਾਜ, ਡਾ ਼਼ ਓਮ ਪ੍ਰਕਾਸ਼ ਭਾਰਦਵਾਜ (1997). ਰਸ ਗੰਗਾਧਰ. ਪਟਿਆਲਾ. p. 21. ISBN 81 - 7380 - 325 - 0.{{cite book}}: CS1 maint: location missing publisher (link)
  5. ਭਾਰਦਵਾਜ, ਡਾ ਼਼ ਓਮ ਪ੍ਰਕਾਸ਼ ਭਾਰਦਵਾਜ (1997). ਰਸ ਗੰਗਾਧਰ. ਪਟਿਆਲਾ: ਪਬਲੀਕੇਸ਼ਨ ਬਿਊਰੋ. pp. 30–31. ISBN 81 -7380 - 325 -0.
  6. ਸ਼ਰਮਾ, ਪ੍ਰੋ ਼਼ ਸ਼ੁਕਦੇਵ ਸ਼ਰਮਾ (2017). ਭਾਰਤੀ ਕਾਵਿ - ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ. pp. 420–421. ISBN 978-81-302 -0462 -8.
  7. ਭਾਰਦਵਾਜ, ਡਾ ਼਼ ਓਮ ਪ੍ਰਕਾਸ਼ ਭਾਰਦਵਾਜ (1997). ਰਸ ਗੰਗਾਧਰ. ਪਟਿਆਲਾ: ਪਬਲ਼ੀਕੇਸ਼ਨ ਬਿਊਰੋ. pp. 14–33. ISBN 81-7380-325-0.
  8. ਜੱਗੀ, ਗੁਰਸ਼ਰਨ ਕੌਰ ਜੱਗੀ. ਭਾਰਤੀ ਕਾਵਿ - ਸ਼ਾਸਤਰ : ਸਰੂਪ ਤੇ ਸਿਧਾਂਤ.