ਆਚਾਰੀਆ ਮੰਮਟ ਅਨੁਸਾਰ ਰਸ ਸਿਧਾਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਸ ਸਿਧਾਂਤ ਭਾਰਤੀ ਕਾਵਿ ਸ਼ਾਸਤਰ ਦਾ ਅਤਿ ਮਹੱਤਵਪੂਰਨ ਸਿਧਾਂਤ ਹੈ। ਰਚਨਾ-ਕਾਲ ਪੱਖੋਂ ਵੀ, ਇਹ ਸਿਧਾਂਤ ਭਾਰਤੀ ਕਾਵਿ ਸ਼ਾਸਤਰ ਵਿਚਲੇ ਪਹਿਲੇ ਕਾਵਿ ਸਿਧਾਂਤਾਂ ਵਿੱਚ ਸ਼ਾਮਲ ਹੈ। ਰਸ ਸਿਧਾਂਤ ਦੀ ਸਥਾਪਨਾ ਅਚਾਰੀਆ ਭਰਤਮੁਨੀ ਨੇ ਆਪਣੇ ਗ੍ਰੰਥ 'ਨਾਟਯ ਸ਼ਾਸਤਰ' ਵਿੱਚ, ਤੀਜੀ ਸਦੀ ਦੇ ਨੇੜੇ-ਤੇੜੇ ਕੀਤੀ। ਪਿੱਛੋਂ ਧਨੰਜਯ, ਅਭਿਨਵ ਗੁਪਤ, ਰੁਦ੍ਰਟ, ਮੰਮਟ, ਵਿਸ਼ਵਨਾਥ ਅਤੇ ਜਗਨਨਾਥ ਨੇ ਇਸ ਦਾ ਵਿਕਾਸ ਅਤੇ ਵਿਸਤਾਰ ਕੀਤਾ।[1]

ਭਾਰਤੀ ਕਾਵਿ ਸ਼ਾਸ਼ਤਰੀਆਂ ਵਿੱਚ ਕਾਵਿ ਦੀ ਆਤਮਾ ਬਾਰੇ ਸ਼ੁਰੂ ਤੋਂ ਹੀ ਵਿਵਾਦ ਚੱਲਦਾ ਰਿਹਾ ਹੈ। ਰਸ ਸੰਪਰਦਾਇ ਅਨੁਸਾਰ ਰਸ ਨੂੰ ਕਾਵਿ ਦੀ ਆਤਮਾ ਮੰਨਿਆਂ ਗਿਆ ਹੈ। ਭਰਤ ਮੁਨੀ ਇਸਦਾ ਮੋਢੀ ਸੀ। ਰਸ ਬਾਰੇ ਉਸ ਤੋਂ ਬਾਅਦ ਦੇ ਆਚਾਰੀਆ ਨੇ ਆਪਣੇ - ਆਪਣੇ ਵਿਚਾਰ ਪੇਸ਼ ਕੀਤੇ ਹਨ।

ਆਚਾਰੀਆ ਮੰਮਟ ਦਾ ਭਾਰਤੀ ਕਾਵਿ ਸ਼ਾਸਤਰੀਆ ਵਿੱਚ ਪ੍ਰਮੁੱਖ ਸਥਾਨ ਹੈ। ਇਹਨਾਂ ਦੇ ਗ੍ਰੰਥ 'ਕਾਵਿ ਪ੍ਰਕਾਸ਼' ਇੱਕ ਅਦੁੱਤੀ ਗ੍ਰੰਥ ਮੰਨਿਆ ਜਾਂਦਾ ਹੈ। ਇਹਨਾਂ ਨੇ ਵੀ ਰਸ ਸਿਧਾਂਤ ਬਾਰੇ ਆਪਣੇ ਵੱਖਰੇ ਵਿਚਾਰ ਦਿੱਤੇ ਹਨ।

ਮੰਮਟ ਦਾ ਕਹਿਣਾ ਹੈ ਕਿ ਜਦੋਂ ਲੋਕ ਵਿੱਚ 'ਰਤੀ' (ਪ੍ਰੇਮ) ਆਦਿ ਭਾਵਾਂ ਜਿਹੜੇ ਕਾਰਣ, ਕਾਰਯ ਅਤੇ ਸਹਿਕਾਰੀ (ਭਾਵ) ਹਨ। ਇਹਨਾਂ (ਭਾਵਾਂ) ਦੀ ਜਦੋਂ ਕਾਵਿ ਜਾਂ ਨਾਟਕ ਵਿੱਚ ਇੱਕ ਥਾਂ ਇਕੱਠੀ ਰਚਨਾ ਕੀਤੀ ਜਾਂਦੀ ਹੈ ਤਾਂ ਉਹ ਵਿਭਾਵ, ਅਨੁਭਾਵ, ਵਿਆਭਿਚਾਰੀ (ਸੰਚਾਰਿ) ਭਾਵ ਕਹਾਉਂਦੇ ਹਨ ਅਤੇ ਇਹਨਾਂ ਤਿੰਨਾਂ ਦੁਆਰਾ ਪ੍ਰਗਟ ਕੀਤਾ ਗਿਆ ਸਥਾਈ ਭਾਵ ਹੀ 'ਰਸ' ਕਹਾਉਂਦਾ ਹੈ।[2]

ਰਸ ਸੂਤ੍ਰ ਦੀ ਨਿਸ਼ਪੱਤੀ ਜਾਂ ਰਸ ਸੂਤ੍ਰ ਦੀ ਵਿਆਖਿਆ ਬਾਰੇ ਆਚਾਰੀਆ ਮੰਮਟ ਨੇ ਅਭਿਨਵਗੁਪਤ ਦੀ ਵਿਆਖਿਆ ਤੇ ਭਲੀਭਾਂਤ ਵਿਚਾਰ ਕਰਦੇ ਹੋਏ ਅਭਿਨਵਗੁਪਤ ਦੇ ਮਤ ਦਾ ਸਮਰਥਨ ਕੀਤਾ ਅਤੇ ਇਸੇ ਨੂੰ ਸਭ ਤੋਂ ਜਿਆਦਾ ਢੁਕਵੀਂ ਵਿਆਖਿਆ ਸਵੀਕਾਰ ਕੀਤਾ ਹੈ।

ਰਸ ਸੂਤ੍ਰ ਵਿੱਚ ਆਚਾਰੀਆ ਮੰਮਟ ਵਿਭਾਵ, ਅਨੁਭਵ ਸਹਿਕਾਰੀ ਭਾਵ ਹੁੰਦੇ ਹਨ ਉਹਨਾਂ ਦਾ ਜੇ ਨਾਟਕ ਅਤੇ ਕਾਵਿ ਵਿੱਚ ਵਰਨਣ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਕ੍ਰਮਵਾਰ ਵਿਭਾਵ, ਅਨੁਭਵ ਅਤੇ ਸੰਚਾਰੀ ਭਾਵ ਕਿਹਾ ਜਾਂਦਾ ਹੈ। ਉਹਨਾਂ ਵਿਭਾਵ ਆਦਿ ਰਾਹੀ ਵਿਅਕਤ ਕੀਤੇ ਹੋਏ, ਉਸ ਸਥਾਈ ਭਾਵ ਨੂੰ ਰਸ ਕਹਿੰਦੇ ਹਨ।[3]

ਆਚਾਰੀਆ ਮੰਮਟ ਉਪਰੋਕਤ ਪੰਕਤੀਆਂ ਰਾਹੀ ਇਸ ਸ਼ੰਕਾ ਦਾ ਜਵਾਬ ਦੇਂਦੇ ਹੋਏ ਹਨ ਕਹਿੰਦੇ ਹਨ ਕਿ ਕੋਈ ਵੀ ਵਿਭਾਵ ਆਦਿ ਕਿਸੇ ਇੱਕ ਰਸ ਦਾ ਹੀ ਵਿਭਾਵ ਆਦਿ ਨਹੀਂ ਹੁੰਦਾ, ਜੇ ਵਿਆਘਰ ਭਿਆਨਕ ਰਸ ਦਾ ਵਿਭਾਵ ਹੋ ਸਕਦਾ ਹੈ ਤਾਂ ਉਸੇ ਤਰ੍ਹਾ ਉਹ ਵੀਰ ਰਸ ਦਾ ਵੀ ਵਿਭਾਵ ਹੋ ਸਕਦਾ ਹੈ। ਇਹੋ ਗੱਲ ਅਨੁਭਵ ਅਤੇ ਸੰਚਾਰੀ ਭਾਵਾਂ ਲਈ ਵੀ ਲਾਗੂ ਕੀਤੀ ਜਾ ਸਕਦੀ ਹੈ।ਉਹਨਾਂ ਦਾ ਕਿਸੇ ਇੱਕ ਸਥਾਈ ਦੇ ਨਾਲ ਹੀ ਸੰਬੰਧ ਨਹੀਂ ਹੁੰਦਾ। ਉਦੋਂ ਜੇ 'ਵਿਭਾਵ ਦੇ ਸੰਯੋਗ ਨਾਲ' ਆਦਿ ਇਸ ਤਰ੍ਹਾਂ ਨਾਲ ਰਸ ਦੀ ਅਭਿਵਿਅਕਤੀ ਦਾ ਕਾਰਣ ਮੰਨਿਆ ਜਾਂਦਾ ਤਾਂ ਇਹ ਕਹਿਣਾ ਵਿਅਭੀਚਾਰ ਦੋਸ਼ ਹੋ ਜਾਂਦਾ। ਕੋਈ ਵਿਭਾਵ ਆਦਿ ਨਿਯਮ ਤੋਂ ਕਿਸੇ ਇੱਕ ਰਸ ਦੀ ਅਭਿਵਿਅਕਤੀ ਦਾ ਕਾਰਣ ਨਹੀਂ ਹੁੰਦਾ।[4]

ਆਚਾਰੀਆ ਮੰਮਟ ਦਾ ਕੁੱਝ ਇਹੋ ਜਿਹਾ ਭਾਵ ਹੈ ਕਿ ਇਹ ਰਸ ਜਿਉਂ ਹੀ ਫੁੱਟ ਨਿਕਲਦਾ ਹੈ, ਸਾਡੇ ਧੁਰ ਅੰਦਰ ਨੂੰ ਹੀ ਜਾ ਹਿਲੋਰਦਾ ਹੈ ਇਹ ਜਿਵੇਂ ਸਾਨੂੰ ਚੁਤਰਫਿਓ ਆਪਣੇ ਪਿਆਰ ਦੀ ਗੱਲਵਕੜੀ ਵਿੱਚ ਕਸ ਲੈਂਦਾ ਹੈ। ਉਦੋਂ ਜਿਵੇਂ ਹੋਰ ਸਾਰੇ ਸੰਕਲਪ -ਵਿਕਲਪ, ਤਰਕ -ਵਿਤਰਕ, ਹਿਰਖ-ਦਵੈਤ, ਗੁੱਸੇ - ਗਿਲੇ, ਲਾਂਭੇ ਹੋ ਜਾਂਦੇ ਹਨ।[5]

ਕਾਵਿ ਪ੍ਰਕਾਸ਼ ਵਿੱਚ ਆਚਾਰੀਆ ਮੰਮਟ ਨੇ ਰਸ ਨਿਸ਼ਪਤੀ ਬਾਰੇ ਚਾਰ ਆਚਾਰੀਆਂ ਦੇ ਮਤ ਹੀ ਪਰਦਰਸ਼ਿਤ ਕੀਤੇ ਹਨ ਪਰੰਤੂ ਪੰਡਿਤ ਜਗਨਨਾਥ ਨੇ ਇਸ ਸੰਬੰਧ ਵਿੱਚ ਗਿਆਰਾਂ ਮਤ ਦੱਸੇ ਹਨ। ਕਾਵਿ ਪ੍ਰਕਾਸ਼ ਵਿੱਚ ਆਚਾਰੀਆ ਮੰਮਟ ਨੇ ਭੱਟਨਾਇਕ ਦੇ सत्त्वोद्रेक ਦੇ ਕਾਰਨ    प्रकाशानन्दसंकित् ਤੇ ਅਭਿਨਵਗੁਪਤ ਦੇ वासनारूप ਵਿੱਚ ਸਥਿਤ ਸਥਾਈ ਭਾਵ ਦੀ ਅਭਿਵਿਅਕਤੀ ਨੂੰ ਹੀ ਰਸ ਦੱਸਿਆ ਹੈ। ਮੰਮਟ ਨੇ 8 ਰਸ ਮੰਨੇ ਹਨ।[6]

ਹਵਾਲੇ[ਸੋਧੋ]

  1. ਸੇਖੋਂ, ਡਾ. ਰਾਜਿੰਦਰ ਸਿੰਘ (2013). ਭਾਰਤੀ ਕਾਵਿ ਸ਼ਾਸਤਰ (ਸਰੂਪ, ਸਿਧਾਂਤ ਅਤੇ ਸੰਪ੍ਰਦਾਇ). ਲੁਧਿਆਣਾ: ਲਾਹੌਰ ਬੁੱਕਸ, ਲੁਧਿਆਣਾ. p. 152. 
  2. ਸ਼ੁਕਦੇਵ ਸ਼ਰਮਾ, ਸ਼ਰਮਾ (2017). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. pp. 154, 155. ISBN 978-81-302-0462-8. 
  3. ਆਚਾਰੀਆ ਮੰਮਟ (1981). ਕਾਵਿਪ੍ਰਕਾਸ਼ (ਪੰਜਾਬੀ ਅਨੁਵਾਦ). ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 126. 
  4. ਆਚਾਰੀਆ ਮੰਮਟ (1981). ਕਾਵਿ ਪ੍ਰਕਾਸ਼ (ਪੰਜਾਬੀ ਅਨੁਵਾਦ). ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 145. 
  5. ਧਾਲੀਵਾਲ, ਡਾ.ਪ੍ਰੇਮ ਪ੍ਰਕਾਸ਼ (1998). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਸ਼ਬਦ ਪ੍ਰਕਾਸ਼ਨ,ਧਾਲੀਵਾਲ ਹਾਊਸ,ਰਘਵੀਰ ਨਗਰ ਪਟਿਆਲਾ. p. 50. 
  6. मलिक, श्रीमती शकुन्तला (1996). संस्कृत साहित्य को कश्मीर का योगदान. दिल्ली: परिमल पब्लिकेशन्स. p. 131.