ਸਮੱਗਰੀ 'ਤੇ ਜਾਓ

ਆਜੀਵਿਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਖੱਬੇ) ਮਹਾਕਾਸ਼ਿਅਪ ਇੱਕ ਆਜੀਵਿਕ ਨੂੰ ਮਿਲ ਰਹੇ ਹਨ ਅਤੇ ਨਿਰਵਾਣ ਦੇ ਬਾਰੇ ਵਿੱਚ ਗਿਆਨ ਪ੍ਰਾਪਤ ਕਰ ਰਹੇ ਹਨ।

ਆਜੀਵਿਕ ਇੱਕ ਪ੍ਰਾਚੀਨ ਭਾਰਤੀ ਸੰਪ੍ਰਦਾਏ ਸੀ। ਇਸ ਦੀਆਂ ਪ੍ਰਮੁੱਖ ਹਸਤੀਆਂ ਵਿੱਚ ਮੱਖਾਲੀ ਗੋਸਾਲ ਅਤੇ ਸੰਜੇ ਬੇਲੱਠ ਪੁੱਤਰ[1] ਸਨ। ਆਜੀਵਿਕ ਸ਼ਬਦ ਦੇ ਮਤਲਬ ਬਾਰੇ ਵਿਦਵਾਨਾਂ ਵਿੱਚ ਵਿਵਾਦ ਰਿਹਾ ਹੈ ਪਰ ਆਜੀਵਿਕ ਦੇ ਵਿਚਾਰ ਰੱਖਣ ਵਾਲੇ ਸ਼ਰਮਣਾਂ ਦੇ ਵਰਗ ਨੂੰ ਇਹ ਵਿਸ਼ੇਸ਼ ਆਦਰ ਮਿਲਦਾ ਰਿਹਾ ਹੈ। ਵੈਦਿਕ ਮਾਨਤਾਵਾਂ ਦੇ ਵਿਰੋਧ ਵਿੱਚ ਜਿਹਨਾਂ ਅਨੇਕ ਸ਼ਰਮਣ ਸੰਪ੍ਰਦਾਵਾਂ ਦਾ ਜਨਮ ਬੁੱਧ ਪੂਰਵ-ਕਾਲ ਵਿੱਚ ਹੋਇਆ ਉਹਨਾਂ ਵਿੱਚ ਆਜੀਵਿਕ ਸੰਪ੍ਰਦਾਏ ਵੀ ਸੀ। ਇਸ ਸੰਪ੍ਰਦਾਏ ਦਾ ਸਾਹਿਤ ਮਿਲਦਾ ਨਹੀਂ ਹੈ, ਪਰ ਬੋਧੀ ਅਤੇ ਜੈਨ ਸਾਹਿਤ ਅਤੇ ਸ਼ਿਲਾਲੇਖਾਂ ਦੇ ਆਧਾਰ ਉੱਤੇ ਹੀ ਇਸ ਸੰਪ੍ਰਦਾਏ ਦਾ ਇਤਿਹਾਸ ਜਾਣਿਆ ਜਾ ਸਕਦਾ ਹੈ।

ਹਵਾਲੇ

[ਸੋਧੋ]