ਆਤਸ਼ੀ ਚਟਾਨ
Jump to navigation
Jump to search

ਦੁਨੀਆਂ ਦੇ ਭੂ-ਵਿਗਿਆਨਕ ਸੂਬੇ (USGS)
ਢਾਲ ਥੜ੍ਹਾ ਓਰੋਜੈਨ ਚਿਲਮਚੀ ਵੱਡਾ ਆਤਸ਼ੀ ਸੂਬਾ ਫੈਲੀ ਹੋਈ ਪੇਪੜੀ | ਮਹਾਂਸਾਗਰੀ ਪਰਤ: ੦–੨੦ Ma ੨੦–੬੫ Ma >੬੫ Ma |
ਆਤਸ਼ੀ ਚਟਾਨ ਤਿੰਨ ਪ੍ਰਮੁੱਖ ਚਟਾਨ ਕਿਸਮਾਂ ਵਿੱਚੋਂ ਇੱਕ ਹੈ; ਬਾਕੀ ਦੋ ਗਾਦ-ਭਰੀ ਚਟਾਨਾਂ ਅਤੇ ਰੂਪਾਂਤਰਕ ਚਟਾਨਾਂ ਹਨ। ਇਹ ਚਟਾਨਾਂ ਤਰਲ ਮਾਦੇ ਜਾਂ ਲਾਵਾ ਦੇ ਠੰਡੇ ਹੋਣ ਅਤੇ ਬਾਅਦ ਵਿੱਚ ਜੰਮਣ ਕਰ ਕੇ ਬਣਦੇ ਹਨ। ਇਹ ਰਵੇਦਾਰ ਜਾਂ ਗ਼ੈਰ-ਰਵੇਦਾਰ ਹੋ ਸਕਦੇ ਹਨ; ਜਾਂ ਤਾ ਇਹ ਸਤ੍ਹਾ ਦੇ ਉੱਤੇ ਦਖ਼ਲੀ (ਪਲੂਟੋਨੀ) ਚਟਾਨਾਂ ਹੁੰਦੀਆਂ ਹਨ ਜਾਂ ਸਤ੍ਹਾ ਦੇ ਹੇਠਾਂ ਨਿਕਾਸੀ (ਜਵਾਲਾਮੁਖੀ) ਕਿਸਮ ਦੀਆਂ। ਇਹ ਲਾਵਾ ਜਾਂ ਮਾਦਾ ਕਿਸੇ ਗ੍ਰਹਿ ਦੇ ਮੈਂਟਲ ਜਾਂ ਪੇਪੜੀ ਵਿਚਲੀਆਂ ਪਹਿਲੋਂ ਮੌਜੂਦ ਚਟਾਨਾਂ ਦੇ ਅੰਸ਼ਕ ਪਿਘਲਾਅ ਤੋਂ ਬਣਦਾ ਹੈ। ਆਮ ਤੌਰ ਉੱਤੇ ਪਿਘਲਾਉਣ ਦਾ ਕੰਮ ਇਹਨਾਂ ਤਿੰਨਾਂ ਵਿੱਚੋਂ ਇੱਕ ਜਾਂ ਇੱਕ ਤੋਂ ਵੱਧ ਪ੍ਰਨਾਲੀਆਂ ਕਰਦੀਆਂ ਹਨ: ਤਾਪਮਾਨ ਵਿੱਚ ਵਾਧਾ, ਦਬਾਅ ਵਿੱਚ ਘਾਟਾ ਜਾਂ ਬਣਤਰ ਵਿੱਚ ਤਬਦੀਲੀ। 700 ਤੋਂ ਵੱਧ ਕਿਸਮਾਂ ਦੀਆਂ ਆਤਸ਼ੀ ਚਟਾਨਾਂ ਦਾ ਵੇਰਵਾ ਦਿੱਤਾ ਜਾ ਚੁੱਕਾ ਹੈ ਜਿਹਨਾਂ ਵਿੱਚੋਂ ਬਹੁਤੀਆਂ ਧਰਤੀ ਦੀ ਪਰਤ ਹੇਠ ਬਣੀਆਂ ਹੋਈਆਂ ਹਨ।