ਸਮੱਗਰੀ 'ਤੇ ਜਾਓ

ਆਥਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਰਾਮਬੀਕਕੁਲਮ, ਕੇਰਲ (ਭਾਰਤ) ਦੇ ਇੱਕ ਪਿੰਡ ਦੀ ਸ਼ਾਮ

ਆਥਣ ਜਾਂ ਸ਼ਾਮ ਆਪਣੇ ਮੁਢਲੇ ਅਰਥਾਂ ਵਿੱਚ ਬਾਅਦ ਦੁਪਹਿਰ ਅਤੇ ਰਾਤ ਦੇ ਵਿੱਚਕਾਰ ਦਿਨ ਦੀ ਮਿਆਦ ਹੈ। ਹਾਲਾਂਕਿ ਇਹ ਵਿਅਕਤੀਪਰਕ ਨਿਰਣਾ ਹੈ, ਆਮ ਤੌਰ ਉੱਤੇ ਸ਼ਾਮ ਨੂੰ ਉਸ ਸਮੇਂ ਤੋਂ ਸ਼ੁਰੂ ਸਮਝਿਆ ਜਾਂਦਾ ਹੈ ਜਦੋਂ ਸੂਰਜ ਡੁੱਬਣ ਲੱਗਦਾ ਹੈ, ਤਾਪਮਾਨ ਡਿੱਗਣ ਲੱਗਦਾ ਹੈ ਅਤੇ ਮੂੰਹ ਹਨੇਰਾ ਜਿਹਾ ਹੋਣ ਲੱਗਦਾ ਹੈ। ਪੂਰੀ ਤਰ੍ਹਾਂ ਰਾਤ ਹੋਣ ਤੱਕ, ਜਦੋਂ ਪੂਰੀ ਤਰ੍ਹਾਂ ਹਨੇਰਾ ਛਾ ਜਾਂਦਾ ਹੈ, ਸ਼ਾਮ ਦਾ ਸਮਾਂ ਰਹਿੰਦਾ ਹੈ।[1]

ਆਥਣ ਸ਼ਬਦ ਦੀ ਉਤਪਤੀ

[ਸੋਧੋ]

ਆਥਣ ਸ਼ਬਦ ਸਂਸਕ੍ਰਿਤ ਭਾਸ਼ਾ ਦੇ ਸ਼ਬਦ 'अस्तमन' (ਗੁਰਮੁਖੀ:ਅਸਤਮਨ) ਤੋਂ ਬਣਿਆ ਹੈ।[2]

ਹਵਾਲੇ

[ਸੋਧੋ]