ਸਮੱਗਰੀ 'ਤੇ ਜਾਓ

ਆਦਮਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਦਮਪੁਰ ਇੱਕ ਸ਼ਹਿਰ ਹੈ ਅਤੇ ਭਾਰਤ ਦੇ ਪੰਜਾਬ ਰਾਜ ਵਿੱਚ ਜਲੰਧਰ ਜ਼ਿਲ੍ਹੇ 'ਚ ਇੱਕ ਨਗਰ ਪਰਿਸ਼ਦ ਹੈ।

ਭੂਗੋਲ

[ਸੋਧੋ]

ਆਦਮਪੁਰ ਦੋਆਬਾ 'ਤੇ ਸਥਿਤ 31°26′N 75°43′E / 31.43°N 75.72°E / 31.43; 75.72.[1] ਤੇ ਸਥਿਤ ਹੈ। ਇਹ 233 ਮੀਟਰ (764 ਫੁੱਟ) ਦੀ ਔਸਤ ਉਚਾਈ ਤੇ ਹੈ। ਇਸਦੇ ਸਭ ਤੋਂ ਨੇੜੇ ਦਾ ਪਹਾੜੀ ਸਟੇਸ਼ਨ ਧਰਮਸ਼ਾਲਾ ਹੈ ਜਿਥੇ ਦਲਾਈ ਲਾਮਾ ਦਾ ਮੁੱਖ ਦਫ਼ਤਰ ਹੈ। ਆਦਮਪੁਰ ਦੇ ਆਲੇ-ਦੁਆਲੇ ਇੱਕ ਹੋਰ ਪਹਾੜੀ-ਸਟੇਸ਼ਨ ਮੈਕਲੋਡਗੰਜ ਹੈ। ਸਦਰ ਬਾਜ਼ਾਰ ਮੁੱਖ ਮਾਰਕੀਟ ਅਤੇ ਸ਼ਹਿਰ ਦੇ ਆਲੇ-ਦੁਆਲੇ ਰਹਿਣ ਲਈ ਵਧੀਆ ਖੇਤਰਾਂ ਵਿੱਚੋਂ ਇੱਕ ਹੈ।

ਇਹ ਪੰਜਾਬ ਦੇ ਅਤੇ ਇਸ ਦੇ ਦੋ ਮੁੱਖ ਸ਼ਹਿਰਾਂ, ਅਰਥਾਤ, ਜਲੰਧਰ ਅਤੇ ਹੁਸ਼ਿਆਰਪੁਰ ਦੇ ਕੇਂਦਰ ਵਿੱਚ ਸਥਿਤ ਹੈ।

ਆਦਮਪੁਰ ਦਾ ਕਲਾਕ ਟਾਵਰ ਅਤੇ ਪੰਜਾਬ ਖਾਦੀ ਮੰਡਲ ਇਸ ਸ਼ਹਿਰ ਦੀਆਂ ਸਭ ਤੋਂ  ਪੁਰਾਣੀਆਂ ਇਮਾਰਤਾਂ ਵਿੱਚੋਂ ਹਨ। ਆਦਮਪੁਰ ਦੋਆਬਾ ਵਿਖੇ ਆਦਮਪੁਰ ਏਅਰ ਫੋਰਸ ਬੇਸ ਭਾਰਤ ਦਾ ਸਭ ਤੋਂ ਵੱਡਾ ਏਅਰ-ਫੋਰਸ ਬੇਸ ਹੈ ਅਤੇ ਹੁਣ ਇਹ ਘਰੇਲੂ ਏਅਰਪੋਰਟ ਲਈ ਤਜਵੀਜ਼ ਕੀਤੀ ਗਈ ਸਾਈਟ ਹੈ। ਇਥੇ ਇੱਕ ਖਾਦੀ ਭੰਡਾਰ ਹੈ ਜਿਸਦਾ  ਉਦਘਾਟਨ ਮਹਾਤਮਾ ਗਾਂਧੀ ਨੇ ਕੀਤਾ ਸੀ।

ਸਿੱਖਿਆ

[ਸੋਧੋ]

ਆਦਮਪੁਰ ਵਿੱਚ ਬਹੁਤ ਸਾਰੇ ਸਕੂਲ ਅਤੇ ਕਾਲਜ ਹਨ, ਜਿਹਨਾਂ ਵਿੱਚ  ਕੇ'ਦਰੀ ਵਿਦਿਆਲਿਆ ਨੰਬਰ 1 ਅਤੇ ਨੰਬਰ 2 (ਸੀ.ਬੀ.ਐਸ.ਈ. ਸਬੰਧਤ), ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਸੇਂਟ ਐਂਟਨੀ ਕਾਨਵੈਂਟ ਸਕੂਲ (ICSE ਸਬੰਧਤ), ਈਐਮਐਮ ਏਏਆਰ ਇੰਟਰਨੈਸ਼ਨਲ ਸਕੂਲ (ਸੀ.ਬੀ.ਐਸ.ਈ. ਸਬੰਧਤ) ਪ੍ਰਮੁੱਖ ਹਨ। ਇਨ੍ਹਾਂ ਦੇ ਇਲਾਵਾ, ਰਾਮਗੜ੍ਹੀਆ ਗਰਲਜ਼ ਕਾਲਜ, ਆਰ.ਐਸ. ਪਬਲਿਕ ਸਕੂਲ, ਅਸ਼ੋਕ ਬਲ ਫੁੱਲਵਾੜੀ ਸਕੂਲ, ਐਸ ਡੀ ਪਬਲਿਕ ਸਕੂਲ, ਸਰਕਾਰੀ ਗਰਲਜ਼ ਹਾਈ ਸਕੂਲ, ਬੀਵੀਐਨ ਸਕੂਲ, ਗੁਲਮੋਹਰ ਅਕੈਡਮੀ, ਰੰਧਾਵਾ ਇੰਸਟੀਚਿਊਟ ਐਂਡ ਅਦਰਜ਼.123 ਸ਼ਾਮਲ ਹਨ।

ਜਨਸੰਖਿਆ

[ਸੋਧੋ]

2001 ਵਾਲੀ ਭਾਰਤ ਦੀ ਮਰਦਮਸ਼ੁਮਾਰੀ ਅਨੁਸਾਰ[2] ਆਦਮਪੁਰ ਦੀ ਆਬਾਦੀ 16.620 ਸੀ। ਪੁਰਸ਼ ਆਬਾਦੀ 52% ਅਤੇ ਮਹਿਲਾ 48% ਸੀ।ਆਦਮਪੁਰ ਦਾ ਔਸਤ ਸਾਖਰਤਾ ਦਰ 76%  ਹੈ ਜੋ ਰਾਸ਼ਟਰੀ ਔਸਤ 59,5% ਤੋਂ ਵੱਧ  ਹੈ। ਆਬਾਦੀ ਦਾ 12% 6 ਦੀ ਉਮਰ ਤੋਂ ਘੱਟ ਹੈ। ਪਵਨ ਕੁਮਾਰ ਟੀਨੂੰ  ਆਦਮਪੁਰ ਤੋਂ ਵਿਧਾਇਕ ਹੈ।

ਅਨੁਸੂਚਿਤ ਜਾਤੀ ਆਬਾਦੀ 47.30% ਹੈ।[3]

ਹਵਾਲੇ

[ਸੋਧੋ]