ਆਰਟੇਮਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਰਟੇਮਿਸ ਜਾਂ ਆਰਤੇਮਸ (/ˈɑːrtɪmɪs/; ਯੂਨਾਨੀ: Ἄρτεμις) ਇੱਕ ਯੂਨਾਨੀ ਮਿਥਿਹਾਸਿਕ ਦੇਵੀ ਹੈ। ਰੋਮਨ ਧਰਮ ਵਿੱਚ ਭੀ ਇਸ ਨੂੰ ਦੇਵੀ ਡਿਆਨਾ ਨਾਲ਼ ਜੋੜਿਆ ਜਾਂਦਾ ਹੈ। ਯੂਨਾਨੀ ਦੇਵਮਾਲਾ ਦੇ ਕਲਾਸਿਕੀ ਦੌਰ ਵਿੱਚ ਆਰਤੇਮਸ, ਅਕਸਰ ਜ਼ੀਅਸ ਤੇ ਲੇਟੋ ਦੀ ਧੀ ਤੇ ਅਪਾਲੋ ਦੀ ਜੁੜਵਾਂ ਭੈਣ ਦੱਸੀ ਜਾਂਦੀ ਸੀ। ਇਹ ਯੂਨਾਨੀਆਂ ਦੀ ਸ਼ਿਕਾਰ, ਜੰਗਲ਼ੀ ਜਾਨਵਰਾਂ, ਪੈਦਾਇਸ਼, ਕੰਵਾਰਪਨ, ਜ਼ਰਖ਼ੇਜ਼ੀ, ਨੌਜਵਾਨ ਕੁੜੀਆਂ ਤੇ ਬਿਮਾਰੀ ਦੀ ਦੇਵੀ ਸੀ ਤੇ ਅਕਸਰ ਤੀਰ ਕਮਾਨ ਚੁੱਕੀ ਇਕ ਸ਼ਿਕਾਰਨ ਦੇ ਰੂਪ ਵਿੱਚ ਦਿਖਾਈ ਜਾਂਦੀ ਸੀ ।