ਆਰਥਿਕਤਾਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਰਥਿਕਤਾਵਾਦ ਸਾਰੇ ਸਮਾਜਿਕ ਤੱਥ ਆਰਥਿਕ ਆਯਾਮਾਂ ਤੱਕ ਘਟਾ ਦੇਣ ਨੂੰ ਕਹਿੰਦੇ ਹਨ। ਇਸ ਪਦ ਨੂੰ ਅਕਸਰ ਇੱਕ ਵਿਚਾਰਧਾਰਾ ਦੇ ਤੌਰ ਤੇ ਅਰਥਸ਼ਾਸਤਰ ਦੀ ਆਲੋਚਨਾ ਕਰਨ ਲਈ ਵਰਤਿਆ ਗਿਆ ਹੈ, ਜਿਸ ਵਿੱਚ ਸਪਲਾਈ ਅਤੇ ਮੰਗ ਹੀ ਫ਼ੈਸਲੇ ਲੈਣ ਵਿੱਚ ਮਹੱਤਵਪੂਰਨ ਕਾਰਕ ਹੁੰਦੇ ਹਨ ਅਤੇ ਹੋਰ ਸਾਰੇ ਕਾਰਕਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।

ਮਾਰਕਸਵਾਦ ਵਿੱਚ ਇਸਤੇਮਾਲ[ਸੋਧੋ]

ਇਹ ਸ਼ਬਦ ਕਾਰਲ ਕੌਟਸਕੀ ਅਤੇ 19ਵੀਂ ਸਦੇ ਦੇ ਅੰਤ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਜਰਮਨੀ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਤੇ ਹਮਲਿਆਂ ਵਿੱਚ ਲੈਨਿਨ ਨੇ ਆਪਣੇ ਮਾਰਕਸਵਾਦੀ ਡਿਸਕੋਰਸ ਵਿੱਚ ਵਰਤਿਆ ਸੀ।

ਰੂਸੀ ਸਮਾਜਕ-ਜਮਹੂਰੀਅਤ ਵਿੱਚ ਇਸ ਮੌਕਾਪ੍ਰਸਤ ਰੁਝਾਨ ਦੇ ਹਮਾਇਤੀ ਮਜ਼ਦੂਰ ਲਹਿਰ ਦੇ ਕੰਮਾਂ ਨੂੰ ਸਿਰਫ਼ ਆਰਥਿਕ ਜਦੋਜਹਿਦਾਂ (ਕੰਮ ਦੀਆਂ ਹਾਲਤਾਂ ਵਿੱਚ ਸੁਧਾਰ, ਵੱਧ ਤਨਖਾਹਾਂ ਆਦਿ) ਤੱਕ ਸੀਮਤ ਰੱਖਣਾ ਚਾਹੁੰਦੇ ਸਨ। ਉਹ ਇਹ ਮੰਨਦੇ ਸਨ ਕਿ ਸਿਆਸੀ ਸੰਘਰਸ਼ ਸਿਰਫ ਉਦਾਰਵਾਦੀ ਸਰਮਾਏਦਾਰ ਧੜਿਆਂ ਵੱਲੋਂ ਕੀਤਾ ਜਾਣਾ ਚਾਹੀਦਾ ਹੈ। ਆਰਥਿਕਤਾਵਾਦੀ ਮਜ਼ਦੂਰ ਜਮਾਤ ਦੀ ਪਾਰਟੀ, ਉਸਦੇ ਇਨਕਲਾਬੀ ਸਿਧਾਂਤ ਦੀ ਆਗੂ ਭੂਮਿਕਾ ਨੂੰ ਨਹੀਂ ਮੰਨਦੇ ਸਨ ਅਤੇ ਮਜ਼ਦੂਰ ਲਹਿਰ ਵਿੱਚ ਆਪਮੁਹਾਰਤਾ ਦਾ ਪ੍ਰਚਾਰ ਕਰਦੇ ਸਨ। ਆਰਥਿਕਤਾਵਾਦ ਨੇ ਮਜ਼ਦੂਰ ਜਮਾਤ ਵਿੱਚ ਸਰਮਾਏਦਾਰੀ ਦੇ ਪ੍ਰਭਾਵ ਦੇ ਵਾਹਕ ਦਾ ਕੰਮ ਕੀਤਾ। ਆਰਥਿਕਤਾਵਾਦ ਦੇ ਫੈਲਾਅ ਲਈ ਕੇਂਦਰੀਕ੍ਰਿਤ ਮਜ਼ਦੂਰ ਪਾਰਟੀ ਦੀ ਉਸਾਰੀ ਦੇ ਰਾਹ ਵਿੱਚ ਰੋਕਾਂ ਖੜੀਆਂ ਕੀਤੀਆਂ। ਲੈਨਿਨ ਦੇ ਅਖ਼ਬਾਰ ‘ਇਸਕਰਾ’ ਨੇ ਆਰਥਿਕਤਾਵਾਦ ਦੇ ਦੀਵਾਲੀਏਪਣ ਨੂੰ ਪ੍ਰਗਟ ਕੀਤਾ। ਲੈਨਿਨ ਦੀਆਂ ਰਚਨਾਵਾਂ ਨੇ, ਖਾਸ ਕਰਕੇ ‘ਕੀ ਕਰਨਾ ਲੋੜੀਏ?’ (1902) ਸਿਰਲੇਖ ਹੇਠ ਛਪੀ ਕਿਤਾਬ ਨੇ ਇਸਨੂੰ ਵਿਚਾਰਧਾਰਕ ਤੌਰ ਤੇ ਨਕਾਰਾ ਕਰ ਦਿੱਤਾ।[1]

ਹਵਾਲੇ[ਸੋਧੋ]