ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਰਮੀਨੀਆ ਦਾ ਕੌਮੀ ਝੰਡਾ, ਅਰਮੀਨੀਆਈ ਤਿਰੰਗਾ, ਵਿੱਚ ਤਿੰਨ ਇੱਕੋ ਚੌੜਾਈ ਦੀਆਂ ਲੇਟਵੀਆਂ ਪੱਟੀਆਂ ਹਨ, ਉੱਤੇ ਲਾਲ, ਮੱਧ ਵਿੱਚ ਨੀਲਾ, ਅਤੇ ਹੇਠ ਤੇ ਨਾਰੰਗੀ। ਅਰਮੀਨੀਆਈ ਸੁਪਰੀਮ ਪ੍ਰੀਸ਼ਦ ਨੇ ਮੌਜੂਦਾ ਝੰਡੇ ਨੂੰ 24 ਅਗਸਤ 1990 ਨੂੰਅਪਣਾਇਆ ਸੀ। 15 ਜੂਨ 2006 ਨੂੰ ਆਰਮੀਨੀਆ ਦੇ ਕੌਮੀ ਝੰਡੇ ਦਾ ਕਾਨੂੰਨ ਅਰਮੀਨੀਆਈ ਸੰਸਦ ਵੱਲੋਂ ਪਾਸ ਕੀਤਾ ਗਿਆ ਸੀ।