ਆਰੀਆ ਵਿਆਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਦ ਆਰੀਆ ਲੋਕ ਪੰਜਾਬ ਵਿਚ ਆਏ, ਉਸ ਸਮੇਂ ਉਨ੍ਹਾਂ ਨੇ ਹੋਣ ਵਾਲੇ ਲਾੜੇ ਤੋਂ ਦੋ ਬਲਦ ਲੈ ਕੇ ਵੱਟੇ ਵਿਚ ਕੰਨਿਆ/ਲੜਕੀ ਦੇ ਕੇ ਵਿਆਹ ਕਰਨ ਦੀ ਰੀਤ ਚਾਲੂ ਕੀਤੀ। ਇਸ ਵਿਆਹ ਨੂੰ ਆਰੀਆ ਵਿਆਹ ਕਹਿੰਦੇ ਸਨ। ਆਰੀਆ ਜਾਤੀ ਵਿਚ ਇਸ ਵਿਆਹ ਦਾ ਆਮ ਰਿਵਾਜ ਸੀ। ਇਹ ਸਾਡੇ ਪੁਰਸ਼ ਪ੍ਰਧਾਨ ਸਮਾਜ ਦੀ ਇਕ ਘਿਰਣਤ ਰਸਮ ਸੀ ਜਿਸ ਵਿਚ ਲੜਕੀ ਨੂੰ ਪਸ਼ੂ ਸਮਾਨ ਹੀ ਸਮਝਿਆ ਜਾਂਦਾ ਸੀ। ਜਿਸ ਤਰ੍ਹਾਂ ਪਸ਼ੂ ਖਰੀਦੇ ਜਾਂਦੇ ਸਨ, ਉਸੇ ਤਰ੍ਹਾਂ ਹੀ ਪਸ਼ੂਆਂ ਦੇ ਇਵਜ਼ ਵਿਚ ਲੜਕੀਆਂ ਖਰੀਦ ਲਈਆਂ ਜਾਂਦੀਆਂ ਸਨ। ਇਹ ਸਾਡੀ ਇਸਤਰੀ ਜਾਤੀ ਨਾਲ ਇਕ ਘੋਰ ਅਨਿਆਂ ਸੀ। ਹੁਣ ਆਰੀਆ ਵਿਆਹ ਕੋਈ ਨਹੀਂ ਕਰਦਾ। ਪਰ ਲੜਕੀ ਵਾਲੇ ਗਰੀਬ ਪਰਿਵਾਰ ਪੈਸੇ ਲੈ ਕੇ ਅਜੇ ਵੀ ਵਿਆਹ ਕਰ ਦਿੰਦੇ ਹਨ ਜਿਸ ਨੂੰ ਹੁਣ ਮੁੱਲ ਦਾ ਵਿਆਹ ਕਹਿੰਦੇ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.