ਸਮੱਗਰੀ 'ਤੇ ਜਾਓ

ਆਰਕਸ ਸੈਨੀਲਿਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਆਰ੍ਕਸ ਸੈਨੀਲਿਸ ਤੋਂ ਮੋੜਿਆ ਗਿਆ)
ਆਰਕਸ ਸੈਨੀਲਿਸ
ਵਰਗੀਕਰਨ ਅਤੇ ਬਾਹਰਲੇ ਸਰੋਤ
Four representative slides of corneal arcus - arcus deposits tend to start at 6 and 12 o'clock and fill in until becoming completely circumferential. There is a thin, clear section separating the arcus from the limbus, known as the lucid interval of Vogt. Image from Zech and Hoeg, 2008.[1]
ਆਈ.ਸੀ.ਡੀ. (ICD)-10H18.4
ਆਈ.ਸੀ.ਡੀ. (ICD)-9371.41
ਓ.ਐਮ.ਆਈ. ਐਮ. (OMIM)107800
ਰੋਗ ਡੇਟਾਬੇਸ (DiseasesDB)17120
MeSHD001112

ਆਰਕਸ ਸੈਨੀਲਿਸ ਪਾਰਦਰਸ਼ੀ ਝਿੱਲੀ ਦੇ ਹਾਸ਼ੀਏ ਵਿੱਚ ਇੱਕ ਚਿੱਟੇ, ਸਲੇਟੀ, ਜਾਂ ਧੁੰਦਲੇ ਨੀਲੇ ਰੰਗ ਦੇ ਚੱਕਰ ਵਰਗਾ ਹੁੰਦਾ ਹੈ ਅਤੇ ਕਈ ਵਾਰ ਝਰੀਤ ਦੀ ਫਿਰਨੀ ਦੇ ਸਾਹਮਣੇ ਚਿੱਟੇ ਰਿੰਗ ਦੇ ਚੱਕਰ ਵਰਗਾ ਹੁੰਦਾ ਹੈ। ਇਹ ਜਨਮ ਵੇਲੇ ਮੌਜੂਦ ਹੁੰਦਾ ਹੈ ਅਤੇ ਸਮੇਂ ਨਾਲ ਫਿੱਕਾ ਪਾਈ ਜਾਂਦਾ ਹੈ ਪਰ ਬੁੱਢ਼ਿਆਂ ਵਿੱਚ ਇਹ ਆਮ ਤੌਰ 'ਤੇ ਨਜ਼ਰ ਆਉਂਦਾ ਹੈ। ਕਈ ਵਾਰ ਅਜਿਹੇ ਹਲਾਤਾਂ ਵਿੱਚ ਜਿੱਥੇ ਖੂਨ ਵਿੱਚ ਕੌਲੈਸਟ੍ਰੌਲ ਦੀ ਮਾਤਰਾ ਵਧ ਗਈ ਹੋਵੇ ਤਾਂ ਇਹ ਜਲਦੀ ਵੀ ਨਜ਼ਰ ਆ ਜਾਂਦਾ ਹੈ। ਕਈ ਵਾਰ ਆਰ੍ਕਸ ਸੈਨੀਲਿਸ ਨੂੰ ਲਿੰਮਬਸ ਨਿਸ਼ਾਨ ਦੇ ਨਾਲ ਵੀ ਉਲਝਾਇਆ ਜਾ ਸਕਦਾ ਹੈ, ਜੋ ਕਿ ਵਸਾ ਜਾਂ ਲਿਪਿਡ ਦੀ ਬਜਾਏ ਕੈਲਸ਼ੀਅਮ ਦੇ ਜਮ੍ਹਾ ਹੋਣ ਨੂੰ ਪ੍ਰਗਟ ਕਰਦਾ ਹੈ।

ਵਿਕਲਪਕ ਨਾਮ

[ਸੋਧੋ]

ਇਸਨੂੰ ਆਰਕਸ ਐਡੀਪੋਸਸ, ਆਰਕਸ ਜੁਵੀਨੀਲਿਸ (ਜਦੋਂ ਇਹ ਜਵਾਨਾਂ ਵਿੱਚ ਹੋ ਜਾਵੇ), ਆਰਕਸ ਕੌਰਨੀਏਲਿਸ ਅਤੇ ਕਈ ਵਾਰ ਗੈਰੋਂਟੌਕਸੋਂ ਵਜੋਂ ਵੀ ਜਾਣਿਆ ਜਾਂਦਾ ਹੈ।

ਕਾਰਨ

[ਸੋਧੋ]

ਇਹ ਹਲਾਤ ਜਾਂ ਤਾਂ ਕੌਲੈਸਟ੍ਰੌਲ ਦੇ ਜਮ੍ਹਾਂ ਹੋਣ ਨਾਲ ਅਤੇ ਜਾਂ ਪਾਰਦਰਸ਼ੀ ਝਿੱਲੀ ਵਿੱਚ ਮੌਜੂਦ ਸਟੋਮਾ (pores) ਦੀ ਕਾਰਜਕਾਰੀ ਦੇ ਵਿਗੜਨ ਨਾਲ ਹੋ ਸਕਦੇ ਹਨ। ਇਹ ਹਲਾਤ ਅੱਖ ਦੇ ਕਿਸੇ ਨੁਕਸ ਨਾਲ ਸੰਬੰਧਿਤ ਵੀ ਹੋ ਸਕਦਾ ਹੈ ਅਤੇ ਪਰਿਵਾਰਕ ਤੌਰ 'ਤੇ ਵਸਾ ਦੇ ਵਧ ਹੋਣ ਕਰ ਕੇ ਵੀ ਹੋ ਸਕਦਾ ਹੈ।

ਫੌਰੈਂਸਿਕ ਮਹੱਤਵ

[ਸੋਧੋ]

ਅਜਿਹੇ ਹਲਾਤਾਂ ਵਿੱਚ ਜਿੱਥੇ ਮੌਕੇ ਤੇ ਪਾਈ ਗਈ ਲਾਸ਼ ਜਾਂ ਅਧਮੋਏ ਇਨਸਾਨ ਬਾਰੇ ਕੋਈ ਜਾਣਕਾਰੀ ਨਾਂ ਹੋਵੇ ਤਾਂ ਉਹਨਾਂ ਹਲਾਤਾਂ ਵਿੱਚ ਆਰਕਸ ਸੈਨੀਲਿਸ ਨੂੰ ਵੇਖ ਕੇ ਉਮਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਹਵਾਲੇ

[ਸੋਧੋ]
  1. Zech Jr, LA; Hoeg, JM (2008). "Correlating corneal arcus with atherosclerosis in familial hypercholesterolemia". Lipids in health and disease. 7: 7. doi:10.1186/1476-511X-7-7. PMC 2279133. PMID 18331643.{{cite journal}}: CS1 maint: unflagged free DOI (link)