ਆਰ ਡੀ ਲੈਂਗ
ਰੋਨਾਲਡ ਡੈਵਿਡ ਲੈਂਗ | |
---|---|
ਜਨਮ | |
ਮੌਤ | 23 ਅਗਸਤ 1989 ਸੇਂਟ-ਟਰੋਪੇਜ਼, ਫ਼ਰਾਂਸ | (ਉਮਰ 61)
ਮੌਤ ਦਾ ਕਾਰਨ | ਦਿਲ ਦਾ ਦੌਰਾ |
ਪੇਸ਼ਾ | ਮਨੋਚਕਿਤਸਕ |
ਲਈ ਪ੍ਰਸਿੱਧ | ਮਨੋਚਕਿਤਸ ਕਿਤਾਬਾਂ ਦਾ ਲੇਖਕ |
'ਰੋਨਾਲਡ ਡੈਵਿਡ ਲੈਂਗ (7 ਅਕਤੂਬਰ 1927– 23 ਅਗਸਤ 1989), ਆਮ ਤੌਰ 'ਤੇ ਆਰ ਡੀ ਲੈਂਗ, ਸਕਾਟ ਮਨੋਚਕਿਤਸਕ ਸੀ ਜਿਸ ਨੇ ਮਨੋਰੋਗਾਂ ਬਾਰੇ, ਖਾਸ ਕਰ ਪਾਗਲਪਣ ਬਾਰੇ ਖੂਬ ਲਿਖਿਆ ਹੈ। ਮਨ ਸੰਬੰਧੀ ਲੈਂਗ ਦੇ ਵਿਚਾਰਾਂ ਨੇ ਹੋਂਦਵਾਦੀ ਦਰਸ਼ਨ ਨੂੰ ਤਕੜਾ ਪ੍ਰਭਾਵਿਤ ਕੀਤਾ। ਉਸਨੇ ਸਮੇਂ ਦੀ ਕੱਟੜਤਾ ਨਾਲ ਟੱਕਰ ਲਈ ਜਿਸ ਅਨੁਸਾਰ ਕਿਸੇ ਮਰੀਜ਼ ਦੇ ਪ੍ਰਗਟਾਏ ਵਲਵਲਿਆਂ ਨੂੰ ਕਿਸੇ ਅੱਡਰੀ ਬਿਮਾਰੀ ਦੇ ਲਛਣਾਂ ਦੀ ਬਜਾਏ ਹੰਢਾਏ ਅਨੁਭਵ ਦੇ ਢੁਕਵੇਂ ਵੇਰਵੇ ਸਮਝ ਲਿਆ ਜਾਂਦਾ ਸੀ। ਲੈਂਗ ਮਨੋਚਕਿਤਸਾ-ਵਿਰੋਧੀ ਅੰਦੋਲਨ ਨਾਲ ਜੁੜਿਆ ਹੋਇਆ ਸੀ, ਭਾਵੇਂ ਉਹ ਇਸ ਲੇਬਲ ਨੂੰ ਨਹੀਂ ਸੀ ਮੰਨਦਾ।[1] ਰਾਜਨੀਤਕ ਤੌਰ 'ਤੇ ਉਸਨੂੰ ਨਿਊ ਲੈਫਟ ਦਾ ਸਿਧਾਂਤਕਾਰ ਮੰਨਿਆ ਜਾਂਦਾ ਸੀ।[2]
ਲੈਂਗ ਅਤੇ ਮਨੋਚਕਿਤਸਾ-ਵਿਰੋਧੀ ਅੰਦੋਲਨ
[ਸੋਧੋ]ਡੇਵਿਡ ਕੂਪਰ ਦੇ ਨਾਲ ਲੈਂਗ ਨੂੰ ਮਨੋਚਕਿਤਸਾ-ਵਿਰੋਧੀ ਅੰਦੋਲਨ ਵਿੱਚ ਇੱਕ ਅਹਿਮ ਹਸਤੀ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ, ਭਾਵੇਂ ਉਹ ਮਾਨਸਿਕ ਰੋਗ ਦੇ ਇਲਾਜ ਦੇ ਮਹੱਤਵ ਤੋਂ ਇਨਕਾਰੀ ਕਦੇ ਨਹੀਂ ਸੀ। ਉਸ ਨੇ ਮਨੋਚਕਿਤਸਾ ਦੇ ਅਭਿਆਸ ਦੇ ਬੁਨਿਆਦੀ ਮੁੱਲਾਂ ਨੂੰ ਚੁਣੌਤੀ ਦਿੱਤੀ,ਜਿਹੜੇ ਮਨੋਰੋਗਾਂ ਨੂੰ ਸਮਾਜਿਕ, ਬੌਧਿਕ ਅਤੇ ਸੱਭਿਆਚਾਰਕ ਪਾਸਾਰਾਂ ਨਾਲ ਸੰਬੰਧਾਂ ਤੋਂ ਰਹਿਤ ਕੋਰੇ ਜੈਵਿਕ ਵਰਤਾਰੇ ਦੇ ਤੌਰ 'ਤੇ ਲੈਂਦੇ ਸਨ।
ਹਵਾਲੇ
[ਸੋਧੋ]- ↑ Kotowicz, Zbigniew (1997), R.D. Laing and the paths of anti-psychiatry, Routledge
- ↑ "R. D. Laing," in The New Left, edited by Maurice Cranston, The Library Press, 1971, pp. 179-208. "Ronald Laing must be accounted one of the main contributors to the theoretical and rhetorical armoury of the contemporary Left."