ਆਲੋਕ ਧਨਵਾ
ਦਿੱਖ
ਆਲੋਕ ਧਨਵਾ (ਜਨਮ 1948) ਹਿੰਦੀ ਦੇ ਉਹਨਾਂ ਵੱਡੇ ਕਵੀਆਂ ਵਿੱਚ ਹੈ, ਜਿਸ ਨੇ 70 ਦੇ ਦਹਾਕੇ ਵਿੱਚ ਕਵਿਤਾ ਨੂੰ ਇੱਕ ਨਵੀਂ ਪਹਿਚਾਣ ਦਿੱਤੀ।[ਹਵਾਲਾ ਲੋੜੀਂਦਾ]
ਜੀਵਨ ਵੇਰਵੇ
[ਸੋਧੋ]ਆਲੋਕ ਧਨਵਾ ਦਾ ਜਨਮ 1948 ਵਿੱਚ ਮੁੰਗੇਰ (ਬਿਹਾਰ) ਵਿੱਚ ਹੋਇਆ। ਉਸ ਦਾ ਪਹਿਲਾ ਸੰਗ੍ਰਿਹ ਹੈ - ਦੁਨੀਆ ਰੋਜ ਬਣਦੀ ਹੈ। 'ਜਨਤਾ ਦਾ ਆਦਮੀ’, ’ਗੋਲੀ ਦਾਗੋ ਪੋਸਟਰ’, ’ਕੱਪੜੇ ਕੇ ਜੂੱਤੇ’ ਅਤੇ ’ਬਰੂਨੋਂ ਕੀ ਬੇਟੀਆਂ’ ਹਿੰਦੀ ਦੀ ਪ੍ਰਸਿੱਧ ਕਵਿਤਾਵਾਂ ਹਨ।[1] ਅੰਗਰੇਜ਼ੀ ਅਤੇ ਰੂਸੀ ਵਿੱਚ ਕਵਿਤਾਵਾਂ ਦੇ ਅਨੁਵਾਦ ਹੋਏ ਹਨ। ਉਸ ਨੂੰ ਪਹਿਲ ਸਨਮਾਨ, ਨਾਗਾਰਜੁਨ ਸਨਮਾਨ, ਫਿਰਾਕ ਗੋਰਖਪੁਰੀ ਸਨਮਾਨ, ਗਿਰਿਜਾ ਕੁਮਾਰ ਮਾਥੁਰ ਸਨਮਾਨ, ਭਵਾਨੀ ਪ੍ਰਸਾਦ ਮਿਸ਼੍ਰਾ ਸਿਮਰਤੀ ਸਨਮਾਨ ਮਿਲੇ ਹਨ। ਪਟਨਾ ਨਿਵਾਸੀ ਆਲੋਕ ਧਨਵਾ ਅੱਜਕੱਲ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ, ਵਰਧਾ ਵਿੱਚ ਹੈ।