ਆਸਕਰ ਪਿਸਟੋਰੀਅਸ
ਆਸਕਰ ਪਿਸਟੋਰੀਅਸ | |
---|---|
ਜਨਮ | ਆਸਕਰ ਪੀਸਟੋਰੀਅਸ 22 ਨਵੰਬਰ 1986 |
ਰਾਸ਼ਟਰੀਅਤਾ | ਦੱਖਣੀ ਅਫਰੀਕਾ |
ਸਿੱਖਿਆ | ਯੂਨੀਵਰਸਿਟੀ ਆਪ ਪ੍ਰੀਟੋਰੀਆ |
ਪੇਸ਼ਾ | ਖਿਡਾਰੀ |
ਵੈੱਬਸਾਈਟ | www.oscarpistorius.com |
ਆਸਕਰ ਪਿਸਟੋਰੀਅਸ 22 ਨਵੰਬਰ 1986 ਹੋਰ ਨਾਮ ‘ਬਲੇਡ ਰੱਨਰ’ ਦਾ ਜਨਮ ਨੂੰ ਜੋਹਾਨਿਸਬਰਗ (ਦੱਖਣੀ ਅਫਰੀਕਾ) ’ਚ ਹੋਇਆ। ਉਹ ਇੱਕ ਸਾਬਕਾ ਐੱਥਲੀਟ ਅਤੇ ਹੱਤਿਆਰਾ ਹੈ। ਜਨਮਜਾਤ ਹੀ ਉਸ ਦੀਆਂ ਦੋਵੇਂ ਲੱਤਾਂ ਵਿੱਚ ਗੋਡੇ ਤੋਂ ਅੱਡੀ ਤਕ ਦੀਆਂ ਦੋਵੇਂ ਹੱਡੀਆਂ ਵਿੱਚੋਂ ਬਾਹਰਲੀ ਹੱਡੀ ਨਹੀਂ ਸੀ। ਬਾਹਰਲੀ ਹੱਡੀ ਨਾ ਹੋਣ ਕਰ ਕੇ 11 ਮਹੀਨਿਆਂ ਦੀ ਉਮਰ ’ਚ ਆਸਕਰ ਦੀਆਂ ਦੋਵੇਂ ਲੱਤਾਂ ਗੋਡੇ ਤੋਂ ਹੇਠਾਂ ਕੱਟਣੀਆਂ ਪਈਆਂ। 13 ਮਹੀਨਿਆਂ ਦਾ ਹੋਣ ’ਤੇ ਉਸ ਦੀਆਂ ਲੱਤਾਂ ਨੂੰ ਬਣਾਵਟੀ ਅੰਗ ਲਾ ਦਿੱਤੇ ਤੇ ਡੇਢ ਕੁ ਸਾਲ ਦਾ ਹੁੰਦਿਆਂ-ਹੁੰਦਿਆਂ ਉਸ ਨੇ ਇਨ੍ਹਾਂ ਬਣਾਉਟੀ ਅੰਗਾਂ ਦੇ ਆਸਰੇ ਤੁਰਨਾ ਵੀ ਸ਼ੁਰੂ ਕਰ ਦਿੱਤਾ। ਸਾਲ 1990 ਵਿੱਚ ਆਈਸਲੈਂਡ ਦੀ ਇੱਕ ਕੰਪਨੀ ਓਸੱਰ ਨੇ ਕਾਰਬਨ ਫਾਈਬਰ ਨਾਲ ਬਲੇਡਜ਼ (ਫਲੈਕਸ ਫੁਟ ਚੀਤਾ) ਦੇ ਰੂਪ ’ਚ ਬਣਾਉਟੀ ਅੰਗ ਦਾ ਨਿਰਮਾਣ ਕੀਤਾ ਜੋ ਦੋਵੇਂ ਲੱਤਾਂ ਤੋਂ ਵਿਹੂਣੇ ਮਨੁੱਖਾਂ ਲਈ ਵਰਦਾਨ ਸਾਬਤ ਹੋਇਆ। ਪਿਸਟੋਰੀਅਸ ਨੇ ਵੀ ਇਨ੍ਹਾਂ ਨੂੰ ਅਜ਼ਮਾਇਆ। ਇਨ੍ਹਾਂ ਬਲੇਡਜ਼ ਨੇ ਲੱਤਾਂ ਤੋਂ ਲਾਚਾਰ ਕਈ ਵਿਅਕਤੀ ਦੌੜਨੇ ਲਾ ਦਿੱਤੇ ਪਰ ਇਨ੍ਹਾਂ ’ਚੋਂ ਕੋਈ ਵੀ ਪਿਸਟੋਰੀਅਸ ਦੀ ਰਫ਼ਤਾਰ ਦਾ ਮੁਕਾਬਲਾ ਨਾ ਕਰ ਸਕਿਆ। ਇੱਥੇ ਗੌਰਤਲਬ ਹੈ ਕਿ ਇਹ ਬਲੇਡਜ਼ ਨਾ ਤਾਂ ਬਾਇਓਨਿਕ ਹਨ ਤੇ ਨਾ ਹੀ ਇਸ ’ਤੇ ਕਿਸੇ ਤਰ੍ਹਾਂ ਦੀ ਮੋਟਰ ਲੱਗੀ ਹੈ। ਬਲੇਡਜ਼ ਇੱਕ ਤਰ੍ਹਾਂ ਦੇ ਇਲਾਸਟਿਕ ਸਪਰਿੰਗਜ਼ ਹਨ ਜਿਹਨਾਂ ਦਾ ਡਿਜ਼ਾਈਨ ਕੁਝ ਇਸ ਤਰ੍ਹਾਂ ਦਾ ਹੈ ਕਿ ਇਹ ਕੁਦਰਤੀ ਲੱਤਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਹਨ।
ਓਲੰਪਿਕ ਖੇਡਾਂ 'ਚ ਭਾਗ
[ਸੋਧੋ]ਦੱਖਣੀ ਅਫਰੀਕਾ ਦਾ ਆਸਕਰ ਪਿਸਟੋਰੀਅਸ 27 ਜੁਲਾਈ ਤੋਂ ਲੰਡਨ ਵਿਖੇ ਸ਼ੁਰੂ ਹੋ ਰਹੀਆਂ ਓਲੰਪਿਕ ਖੇਡਾਂ ਵਿੱਚ ਜਦੋਂ 400 ਮੀਟਰ ਤੇ 4&400 ਮੀਟਰ ਰਿਲੇਅ ’ਚ ਹਿੱਸਾ ਲਵੇਗਾ ਤਾਂ ਉਹ ਓਲੰਪਿਕ ਖੇਡਾਂ ਦੇ ਇਤਿਹਾਸ ’ਚ ਨਵਾਂ ਕੀਰਤੀਮਾਨ ਸਥਾਪਤ ਕਰ ਕੇ ਇੱਕ ਨਵਾਂ ਅਧਿਆਏ ਲਿਖੇਗਾ। ਜਮਾਂਦਰੂ ਨੁਕਸ ਹੋਣ ਕਰ ਕੇ ਦੋਵੇਂ ਲੱਤਾਂ ਗੁਆ ਚੁੱਕਿਆ ਆਸਕਰ ਇਸ ਖੇਡ ਕੁੰਭ ਦੌਰਾਨ ਲੱਤਾਂ ਵਾਲਿਆਂ ਨਾਲ ਮੁਕਾਬਲਾ ਕਰ ਕੇ ਆਪਣਾ ਲੋਹਾ ਮਨਵਾਏਗਾ।
ਖੇਡਾਂ 'ਚ ਭਾਗ ਲੈਣਾ
[ਸੋਧੋ]ਸੰਨ 2004 ਵਿੱਚ ਆਸਕਰ ਨੇ ਨਵੇਂ ਸਾਲ ਦੀ ਸ਼ੁਰੂਆਤ ਪਹਿਲੇ ਸਪਰਿੰਟ ਸੈਸ਼ਨ ’ਚ ਭਾਗ ਲੈ ਕੇ ਕੀਤੀ। ਪ੍ਰੀਟੋਰੀਆ ਦੇ ਮੁੰਡਿਆਂ ਦੇ ਹਾਈ ਸਕੂਲ ਵੱਲੋਂ ਪਹਿਲੀ ਵਾਰ 100 ਮੀਟਰ ਦੌੜ ਦੇ ਮੁਕਾਬਲੇ ’ਚ ਭਾਗ ਲੈ ਕੇ 11.72 ਸਕਿੰਟਾਂ ਦਾ ਸਮਾਂ ਕੱਢਿਆ। ਜੂਨ ਵਿੱਚ ਉਸ ਨੂੰ ਫਲੈਕਸ ਫੁਟ ਚੀਤਾ (ਬਲੇਡਜ਼) ਦੇ ਟਰਾਇਲ ਲਈ ਅਮਰੀਕਾ ਸੱਦਿਆ ਗਿਆ। ਸਤੰਬਰ 2004 ਵਿੱਚ ਪਿਸਟੋਰੀਅਸ ਨੇ ਪੈਰਾਲੰਪਿਕ ਖੇਡਾਂ ’ਚ ਪਹਿਲਾ ਸੋਨ ਤਮਗਾ 200 ਮੀਟਰ ਦੌੜ ਵਿੱਚ ਕੱਢਿਆ। ਇਸ ਦੌੜ ਵਿੱਚ ਉਸ ਨੇ ਆਲਮੀ ਰਿਕਾਰਡ ਬਣਾਉਂਦਿਆਂ 21.97 ਸਕਿੰਟ ਦਾ ਸਮਾਂ ਕੱਢਿਆ ਪਰ 100 ਮੀਟਰ ਦੌੜ ’ਚ ਉਸ ਨੂੰ 11.16 ਸਕਿੰਟ ਦੇ ਸਮੇਂ ਨਾਲ ਕਾਂਸੇ ਦੇ ਤਮਗੇ ਨਾਲ ਹੀ ਸਬਰ ਕਰਨਾ ਪਿਆ। ਸਾਲ 2007 ਵਿੱਚ ਉਸ ਨੇ ਮੁਕਾਮੀ (ਦੱਖਣ ਅਫਰੀਕੀ) ਚੈਂਪੀਅਨਸ਼ਿਪ ਦੌਰਾਨ 400 ਮੀਟਰ ਦੀ ਦੌੜ ’ਚ 46.56 ਸਕਿੰਟ ਦਾ ਸਮਾਂ ਕੱਢਿਆ। ਉਸੇ ਸਾਲ ਜੁਲਾਈ ਵਿੱਚ ਰੋਮ ਦੇ ਓਲੰਪਿਕ ਸਟੇਡੀਅਮ ’ਚ ਗੋਲਡਨ ਗਾਲਾ ਈਵੈਂਟ ਦੌਰਾਨ ਉਹ ਪਹਿਲੇ ਸਥਾਨ ਤੋਂ ਖੁੰਝ ਗਿਆ ਪਰ ਦਿਲਚਸਪ ਗੱਲ ਇਹ ਰਹੀ ਕਿ ਆਸਕਰ ਦੇ ਦੌੜਨ ਦੇ ਸਟਾਈਲ ਦਾ ਮੁਲਾਂਕਣ ਕਰਨ ਲਈ ਕੌਮਾਂਤਰੀ ਅਥਲੈਟਿਕਸ ਸੰਗਠਨ (ਆਈ.ਏ.ਏ.ਐਫ.) ਨੇ ਟਰੈਕ ਦੁਆਲੇ ਐਚ.ਡੀ. (ਹਾਈ ਡੈਫੀਨੀਸ਼ਨ) ਕੈਮਰੇ ਲੁਆਏ। ਪੰਜ ਮਹੀਨਿਆਂ ਦੀ ਜਾਂਚ-ਪੜਤਾਲ ਤੇ ਖੋਜ ਮਗਰੋਂ ਯੂਨੀਵਰਸਿਟੀ ਆਫ ਕੋਲੋਗ ਦੇ ਪ੍ਰੋਫੈਸਰ ਪੀਟਰ ਬਰੱਗਮੈਨ ਇਸ ਸਿੱਟੇ ’ਤੇ ਪੁੱਜੇ ਕਿ ਆਸਕਰ ਪਿਸਟੋਰੀਅਸ, ਦੋਵੇਂ ਲੱਤਾਂ ਵਾਲੇ (ਤੰਦਰੁਸਤ) ਅਥਲੀਟਾਂ ਦੀ ਰਫ਼ਤਾਰ ਨਾਲ ਦੌੜ ਸਕਣ ਦੇ ਸਮਰੱਥ ਹੈ ਪਰ ਉਸ ਨੂੰ ਇਨ੍ਹਾਂ ਬਲੇਡਜ਼ ਦਾ ਇੱਕ ਫਾਇਦਾ ਇਹ ਹੈ ਕਿ ਦੌੜਨ ਲੱਗਿਆਂ ਘੱਟ ਊਰਜਾ (ਆਕਸਜੀਨ/ਕੈਲੋਰੀਜ਼) ਦੀ ਲੋੜ ਪੈਂਦੀ ਹੈ। ਇਸ ਅਧਿਐਨ ਮਗਰੋਂ ਆਈ.ਏ.ਏ.ਐਫ. ਨੇ ਇੱਕ ਰਿਪੋਰਟ ਜਾਰੀ ਕਰ ਕੇ ਪਿਸਟੋਰੀਅਸ ਨੂੰ ਇਨ੍ਹਾਂ ਬਣਾਉਟੀ ਅੰਗਾਂ (ਬਲੇਡਜ਼) ਰਾਹੀਂ ਨਾਵਾਜਬ ਲਾਭ ਹੋਣ ਦੀ ਗੱਲ ਆਖੀ।
ਓਲੰਪਿਕਸ ’ਚ ਉਸ ਦੇ ਦਾਖਲੇ
[ਸੋਧੋ]ਇਸ ਰਿਪੋਰਟ ਖ਼ਿਲਾਫ਼ ਆਸਕਰ ਵੱਲੋਂ ਪਹੁੰਚ ਕਰਨ ’ਤੇ ਕੌਮਾਂਤਰੀ ਅਥਲੈਟਿਕਸ ਸੰਗਠਨ ਨੇ ਪਾਬੰਦੀ ਦੀ ਪੁਸ਼ਟੀ ਕਰਦਿਆਂ ਅਯੋਗ ਕਰਾਰ ਦੇ ਕੇ ਪੇਇਚਿੰਗ ਓਲੰਪਿਕਸ ’ਚ ਉਸ ਦੇ ਦਾਖਲੇ ’ਤੇ ਰੋਕ ਲਾ ਦਿੱਤੀ। ਇਸ ਫ਼ੈਸਲੇ ਖ਼ਿਲਾਫ਼ ਪਿਸਟੋਰੀਅਸ ਅਦਾਲਤ ’ਚ ਚਲਾ ਗਿਆ ਤੇ 16 ਮਈ ਨੂੰ ਸਾਲਸੀ ਅਦਾਲਤ ਨੇ ਪਿਸਟੋਰੀਅਸ ਦੇ ਹੱਕ ’ਚ ਫ਼ੈਸਲਾ ਸੁਣਾ ਦਿੱਤਾ ਤੇ ਕਿਹਾ ਕਿ ਆਸਕਰ ਵੱਲੋਂ ਵੀ ਦੌੜਨ ਲੱਗਿਆਂ ਓਨੀ ਹੀ ਆਕਸੀਜਨ ਦੀ ਖਪਤ ਕੀਤੀ ਜਾਂਦੀ ਹੈ ਜਿੰਨੀ ਕਿ ਇੱਕ ਤੰਦਰੁਸਤ ਮਨੁੱਖ ਕਰਦਾ ਹੈ। ਇਸ ਫ਼ੈਸਲੇ ਦੇ ਦੇਰੀ ਨਾਲ ਆਉਣ ਕਰ ਕੇ ਆਸਕਰ ਪਿਸਟੋਰੀਅਸ ਪੇਇਚਿੰਗ ਓਲੰਪਿਕ ਖੇਡਾਂ ’ਚ ਤਾਂ ਸ਼ਾਮਲ ਨਾ ਹੋ ਸਕਿਆ ਪਰ ਇਸ ਨੇ ਪੇਇਚਿੰਗ ਦੀਆਂ
ਪੈਰਾਲੰਪਿਕ ਖੇਡਾਂ
[ਸੋਧੋ]ਪੈਰਾਲੰਪਿਕ ਖੇਡਾਂ ’ਚ 100 ਮੀਟਰ, 200 ਮੀਟਰ ਤੇ 400 ਮੀਟਰ ’ਚ ਦੇਸ਼ ਲਈ ਸੋਨੇ ਦਾ ਤਮਗਾ ਫੁੰਡਿਆ। ਸਾਲ 2010-11 ਵਿੱਚ ਉਹ ਆਪਣੀ ਪ੍ਰਤਿਭਾ ਨੂੰ ਹੋਰ ਉੱਚਾਈ ’ਤੇ ਲੈ ਗਿਆ ਜਦੋਂ ਉਸ ਨੇ ਇਗਨਾਨੋ (ਇਟਲੀ) ’ਚ 400 ਮੀਟਰ ਦੌੜ ’ਚ ਦੋਵੇਂ ਲੱਤਾਂ ਵਾਲਿਆਂ ਦਾ ਮੁਕਾਬਲਾ ਕਰਦਿਆਂ 45.07 ਸਕਿੰਟ ਦਾ ਸਮਾਂ ਕੱਢ ਕੇ ਸੋਨੇ ਦਾ ਤਮਗਾ ਜਿੱਤਿਆ ਤੇ ਵੱਡੇ ਮੁਕਾਬਲਿਆਂ ਲਈ ਕੁਆਲੀਫਾਈ ਕਰ ਲਿਆ। ਸੰਨ 2008 ਦੀਆਂ ਪੇਇਚਿੰਗ ਪੈਰਾਲੰਪਿਕ ਖੇਡਾਂ ਦੇ ਚੈਂਪੀਅਨ ਆਸਕਰ ਪਿਸਟੋਰੀਅਸ ਨੂੰ ਲੰਡਨ ਓਲੰਪਿਕ ’ਚ ਦੱਖਣੀ ਅਫਰੀਕਾ ਵੱਲੋਂ ਭੇਜੇ ਜਾਣ ਵਾਲੇ ਖੇਡ ਦਸਤੇ ’ਚ ਸ਼ੁਮਾਰ ਕੀਤਾ ਗਿਆ ਹੈ ਤੇ ਉਸ ਦੀ ਹੁਣ ਤਕ ਦੀ ਕਾਰਗੁਜ਼ਾਰੀ ਨੂੰ ਵੇਖਦਿਆਂ ਇਸ ਅਫਰੀਕੀ ਮੁਲਕ ਨੂੰ ਉਸ ਤੋਂ ਬਹੁਤ ਆਸਾਂ ਹਨ। ਪਿਸਟੋਰੀਅਸ ਤੇ ਹੋਰਨਾਂ ਦੌੜਾਕਾਂ ਵਿਚਲੇ ਕੁਝ ਅੰਕੜੇ: ਪਿਸਟੋਰੀਅਸ ਦਾ 400 ਮੀਟਰ ’ਚ ਸਭ ਤੋਂ ਵਧੀਆ ਸਮਾਂ 45.07 ਸਕਿੰਟ ਹੈ। ਪਿਸਟੋਰੀਅਸ ਵੱਲੋਂ ਇੱਕ ਲੱਤ ’ਚ ਪਾਏ ਬਣਾਉਟੀ ਅੰਗ (ਚੀਤਾ ਬਲੇਡ) ਤੇ ਹਾਰਡਵੇਅਰ ਦਾ ਵਜ਼ਨ 2.4 ਕਿਲੋ ਹੈ ਜਦੋਂਕਿ ਪਿਸਟੋਰੀਅਸ ਦੇ ਜੁੱਸੇ ਵਾਲੇ ਇੱਕ ਤੰਦਰੁਸਤ ਅਥਲੀਟ ਦੀ ਲੱਤ ਦਾ ਵਜ਼ਨ 5.7 ਕਿਲੋ ਦੇ ਕਰੀਬ ਹੈ। ਬੈੱਨ ਜਾਨਸਨ, ਕਾਰਲ ਲੂਇਸ, ਮੋਰਿਸ ਗਰੀਨੇ ਤੇ ਜਸਟਿਨ ਗੈਟਿਲਨ ਜਿਹੇ ਦੌੜਾਕਾਂ ਨੂੰ ਆਪਣੇ ਪੈਰ ਮੁੜ ਉਸੇ ਪੁਜ਼ੀਸ਼ਨ ’ਚ ਲਿਆਉਣ ਲਈ 0.34 ਸਕਿੰਟ ਦਾ ਸਮਾਂ ਲੱਗਦਾ ਹੈ ਜਦੋਂਕਿ ਪਿਸਟੋਰੀਅਸ ਨੂੰ ਇਹੀ ਕੰਮ ਕਰਨ ਲਈ 20 ਗੁਣਾਂ (15.7 ਫ਼ੀਸਦੀ) ਤੇਜ਼ 0.28 ਸਕਿੰਟ ਦਾ ਸਮਾਂ ਲੱਗਦਾ ਹੈ।
ਹੱਤਿਆ ਦਾ ਮੁਆਮਲਾ
[ਸੋਧੋ]2013 ਵਾਲਨਟਾਈਨ ਦੇ ਦਿਨ ਤੇ ਆਸਕਰ ਨੇ ਬੜੀ ਬੇਰਹਿਮੀ ਨਾਲ ਆਪਣੀ ਗਿਰਲਫ੍ਰੈਂਡ ਰੀਵਾ ਸਟੀਅੰਕਾਂਪ ਦਾ ਕਤਲ ਕੀਤਾ।[1] ਦੱਖਣੀ ਅਫਰੀਕਾ ਦਾ ਸੁਪਰੀਮ ਕੋਰਟ ਨੇ ਇਨ੍ਹਾਂ ਨੂੰ ਹੱਤਿਆਰਾ ਘੋਸ਼ਤ ਕੀਤਾ। ਨਵੰਬਰ 2021 ਵਿੱਚ, ਦੱਖਣੀ ਅਫ਼ਰੀਕਾ ਦੇ ਜੇਲ੍ਹ ਅਧਿਕਾਰੀਆਂ ਨੇ ਆਸਕਰ ਪਿਸਟੋਰੀਅਸ ਦੀ ਪੈਰੋਲ 'ਤੇ ਵਿਚਾਰ ਕਰਨ ਲਈ ਪਹਿਲੇ ਪ੍ਰਕਿਰਿਆਤਮਕ ਕਦਮਾਂ ਦੀ ਸ਼ੁਰੂਆਤ ਕੀਤੀ, ਜੋ ਉਸਦੀ ਪ੍ਰੇਮਿਕਾ ਦੇ ਕਤਲ ਦੇ ਦੋਸ਼ ਵਿੱਚ ਕੈਦ ਹੈ।