ਸਮੱਗਰੀ 'ਤੇ ਜਾਓ

ਅਸਲ ਉੱਤਰ ਦੀ ਲੜਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਆਸਲ ਉਤਾੜ ਦੀ ਲੜਾਈ ਤੋਂ ਮੋੜਿਆ ਗਿਆ)
ਅਸਲ ਉੱਤਰ ਦੀ ਲੜਾਈ
ਭਾਰਤ-ਪਾਕਿਸਤਾਨ ਯੁੱਧ (1965) ਦਾ ਹਿੱਸਾ
ਤਸਵੀਰ:Pattonb.jpg
ਭੀਖੀਵਿੰਡ ਵਿੱਖੇ ਪਾਕਿਸਤਾਨ ਦਾ ਫੜਿਆ ਗਿਆ ਟੈਂਕ
ਮਿਤੀ8–10 ਸਤੰਬਰ, 1965
ਥਾਂ/ਟਿਕਾਣਾ
ਨਤੀਜਾ ਭਾਰਤ ਦੀ ਜਿੱਤ[1]
Belligerents

ਭਾਰਤ

ਪਾਕਿਸਤਾਨ
Commanders and leaders
ਭਾਰਤਲੈ. ਜਨਰਲ ਹਰਬਖ਼ਸ਼ ਸਿੰਘ
ਭਾਰਤਲੈ. ਜਰਨਲ ਜੇ. ਐਸ. ਦਿੱਲੋਂ
ਭਾਰਤ ਮੇਜ਼ਰ ਜਰਨਲ ਗੁਰਬਕਸ਼ ਸਿੰਘ
ਭਾਰਤਲੈ ਜਰਨਲ ਹੁਨਤ ਸਿੰਘ ਰਾਠੌੜ
ਪਾਕਿਸਤਾਨਮੇਜ਼ਰ ਜਰਨਲ ਨਾਸੀਰ ਅਹਿਮਦ ਖਾਨ ਪਾਕਿਸਤਾਨ
ਬ੍ਰਗੇਡੀਅਰ ਏ. ਆਰ. ਸ਼ਾਮੀ 
Strength
45 ਸੈਚੂਰੀਅਨ ਟੈਂਕ,
45 ਐਮ 4 ਸ਼ੇਰਮਨ ਟੈਂਕ,
8ਵੀਂ ਲਾਇਟ ਕੈਵਲਰੀ (45 ਏ.ਐਮ. ਐਕਸ-13 ਟੈਂਕ)

4ਥੀ ਕੈਵਰਲੀ (44 ਪੈਟਨ ਟੈਂਕ) 5ਵੀਂ ਹੋਰਸ (44 ਪੈਟਨ ਟੈਂਕ)

6ਵੀਂ ਲੈਂਸਰ (44 ਪੈਟਨ ਟੈਂਕ)

24ਵੀਂ ਕੈਵਲਰੀ (44 ਪੈਟਨ ਟੈਂਕ)

12ਵੀਂ ਕੈਵਲਰੀ (44 ਐਮ24 ਕੈਫੀ ਟੈਂਕ)

19ਵੀਂ ਲੈਂਸਰ (44 ਪੈਟਨ ਟੈਂਕ)
Casualties and losses
10 ਟੈਂਕ ਤਬਾਹ ਜਾਂ ਨੁਕਸਾਨ 99 ਟੈਂਕ ਤਬਾਹ

ਅਸਲ ਉੱਤਰ ਦੀ ਲੜਾਈ ਭਾਰਤ-ਪਾਕਿਸਤਾਨ ਯੁੱਧ (1965) ਦੇ ਸਮੇਂ 8 ਤੋਂ 10 ਸਤੰਬਰ 1965 ਤੱਕ ਉਸ ਸਮੇਂ ਲੜ੍ਹੀ ਗਈ ਜਦੋਂ ਪਾਕਿਸਤਾਨ ਦੀ ਫ਼ੌਜ਼ ਨੇ ਭਾਰਤ ਦੇ ਖੇਮਕਰਨ ਦੇ 5 ਕਿਲੋਮੀਟਰ ਦੇ ਅੰਦਰ ਤੱਕ ਦੇ ਇਲਾਕੇ ਤੇ ਕਬਜ਼ਾ ਕਰ ਲਿਆ। ਇਹ ਲੜਾਈ ਟੈਂਕਾਂ ਨਾਲ ਲੜੀ ਗਈ। ਪਾਕਿਸਤਾਨ ਦੀ ਸਰਹੱਦ ਤੋਂ 12 ਕਿਲੋਮੀਟਰ ਦੂਰ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਅਸਲ ਉੱਤਰ , ਜੋ 1965 ਦੀ ਜੰਗ ਦਾ ਮੈਦਾਨ ਬਣਿਆ। ਇਹ ਜ਼ਮੀਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੋਏ ਸਭ ਤੋਂ ਵੱਡੇ ਟੈਂਕ ਯੁੱਧ ਦੀ ਗਵਾਹ ਬਣੀ। ਇਸ ਪਿੰਡ ਨੂੰ ਯਾਦਗਾਰਾਂ ਦਾ ਪਿੰਡ ਵੀ ਕਿਹਾ ਜਾਂਦਾ ਹੈ। ਪਾਕਿਸਤਾਨ ਨੇ ਖੇਮਕਰਨ ਕਸਬੇ ‘ਤੇ ਕਬਜ਼ਾ ਕਰ ਲਿਆ ਸੀ। ਖੇਮਕਰਨ ਪਾਕਿਸਤਾਨ ਸਰਹੱਦ ਤੋਂ 5 ਕਿਲੋਮੀਟਰ ਅਤੇ ਅਸਲ ਉੱਤਰ ਤੋਂ 7 ਕਿਲੋਮੀਟਰ ਦੂਰ ਹੈ। 9 ਸਤੰਬਰ 1965 ਨੂੰ ਜਿਵੇਂ ਹੀ ਪਾਕਿਸਤਾਨ ਨੇ ਅਸਲ ਉੱਤਰ ਅਤੇ ਨੇੜਲੇ ਪਿੰਡਾਂ ਵੱਲ ਵਧਣਾ ਸ਼ੁਰੂ ਕੀਤਾ ਪਾਕਿਸਤਾਨੀ ਫ਼ੌਜ ਦੇ ਇਸ ਓਪਰੇਸ਼ਨ ਦੇਬਹੁਕਮ ਨੂੰ ਭਾਰਤੀ ਕਮਾਂਡਰਾਂ ਨੇ ਇੰਟਰਸੈਪਟ ਕਰ ਲਿਆ ਸੀ, ਇਸ ਸੰਬੰਧੀ ਭਾਰਤੀ ਫ਼ੌਜ ਮੁੱਖੀ ਜਨਰਲ ਚੌਧਰੀ ਤੇ ਏਰੀਆ ਕਮਾਂਡਰ ਜਨਰਲ ਹਰਬਖ਼ਸ਼ ਸਿੰਘ ਦੌਰਾਨ ਜ਼ਬਰਦਸਤ ਤਕਰਾਰ ਉਪਰੰਤ ਜਨਰਲ ਹਰਬਖ਼ਸ਼ ਸਿੰਘ ਨੇ ਹੁਕਮ ਨਾਂ ਮੰਨਦੇ ਹੋਏ ਪਾਕਿਸਤਾਨੀ ਫ਼ੌਜ ਨਾਲ ਲੋਹਾ ਲੈਣਾ ਜਾਰੀ ਰੱਖਿਆ ।ਇਸ ਲੜਾਈ ਵਿੱਚ ਪਾਕਿਸਤਾਨੀ ਫੌਜ ਨੂੰ ਆਪਣੇ ਕਰੀਬ 97 ਪੈਟਨ ਟੈਂਕ ਗਵਾਉਣੇ ਪਏ। ਪਾਕਿਸਤਾਨ ਨੇ ਭਾਰਤ ਦੇ 540 ਵਰਗ ਕਿਲੋਮੀਟਰ ਖੇਤਰ ‘ਤੇ ਕਬਜ਼ਾ ਕਰ ਲਿਆ ਸੀ ਅਤੇ ਭਾਰਤ ਨੇ ਪਾਕਿਸਤਾਨ ਦੇ 1,840 ਵਰਗ ਕਿਲੋਮੀਟਰ ਖੇਤਰ ਵਿੱਚ ਪਰਚਮ ਲਹਿਰਾ ਦਿੱਤਾ ਸੀ। ਤਿੰਨ ਦਿਨਾਂ ਤੱਕ ਚੱਲੀ ਇਸ ਲੜਾਈ ਵਿੱਚ ਭਾਰਤੀ ਫ਼ੌਜ਼ ਨੇ ਲੈ. ਜਰਨਲ ਹਰਬਖ਼ਸ਼ ਸਿੰਘ ਦੀ ਕਮਾਡ ਹੇਠ ਪਾਕਿਸਤਾਨ ਦੀ ਫ਼ੋਜ਼ ਨੂੰ ਅਸਲ ਉੱਤਰ ਦੀ ਥਾਂ ਤੇ ਮਾਤ ਦਿਤੀ[2]

ਹਵਾਲੇ[ਸੋਧੋ]

  1. Wilson, Peter. Wars, proxy-wars and terrorism: post independent India. Mittal Publications. pp. 83–84. ISBN 81-7099-890-5.
  2. ਸਿੰਘ, ਕੈਪਟਨ ਅਮਰਿੰਦਰ. ਜਨਰਲ ਹਰਬਖਸ਼ ਸਿੰਘ. The western Army offensive across the Punjab border which started at 4.30 a.m. on September 6 went well till Pakistan counter attacked 4 Division on the 11 Corps left flank at Khemkaran.The 4 Division comprising 62 and 7 Brigades, a strength of six infantry battalions, had not quite recovered from the drubbing it received in 1962 at the hands of the Chinese, lost two-and-a- half battalions in a matter of hours, less through enemy action and more by desertion, and was virtually overrun.The situation on the 7th afternoon was grim, while the Division fell back to the village of Asal Uttar and hurriedly prepared a defended sector based on the surviving three-and-a-half battalions and the 2nd (Indp) Armoured Brigade. On the 9th, Pakistan's 1st Armoured Division, whose existence was not known to us, attacked the Division. Their operational order was captured by us. The plan was to attack and overrun the weak 4 Division while a strong combat group was to cut the lines of communication of both 4 Division, 7 Division on the Barki Axis and finally to cut the GT Road at the Beas Bridge, effectively sealing off 11 Corps HQs and Corps troops at Raya, and the LOFC of 15 Division in one sweep.The situation was extremely grim and as a consequence Delhi panicked.Having returned to HQ Western Army at Ambala from 4 Division at midnight on the 9th and after a visit to the operations room, the Army Commander retired for three hours rest before leaving at four' clock the next morning. The instructions to me, his ADC, was not to awaken him unless it was urgent. At 2.30 a.m. the Army Chief, General J.N. Chaudhary, called and spoke to the General and after a heated discussion centered around the major threat that had developed, the Chief ordered the Army Commander to withdraw 11 Corps to hold a line on the Beas river. General Harbakhsh Singh refused to carry out this order.The next morning, 4 Division stabilised the position and when the Chief visited command headquarters at Ambala that afternoon, the 10th, the crisis was over and the subject was not discussed. Had the General carried out these orders, not only would have half of Punjab been under Pakistani occupation but the morale of the Indian Army would have been rock bottom, affecting operations in other theatres as well.