ਜਨਰਲ ਹਰਬਖ਼ਸ਼ ਸਿੰਘ
Jump to navigation
Jump to search
ਲੈ. ਜਨਰਲ ਹਰਬਖ਼ਸ਼ ਸਿੰਘ ਪਦਮ ਵਿਭੂਸ਼ਨ, ਪਦਮ ਭੂਸ਼ਨ, ਵੀਰ ਚੱਕਰ | |
---|---|
ਜਨਮ | ਬਡਰੁੱਖਾਂ, ਪੰਜਾਬ, ਭਾਰਤ | 1 ਅਕਤੂਬਰ 1913
ਮੌਤ | 14 ਨਵੰਬਰ 1999 ਨਵੀਂ ਦਿੱਲੀ | (ਉਮਰ 86)
ਵਫ਼ਾਦਾਰੀ | ![]() |
ਸੇਵਾ/ਬ੍ਰਾਂਚ | ![]() |
ਸੇਵਾ ਦੇ ਸਾਲ | 1935–1969 |
ਰੈਂਕ | ਤਸਵੀਰ:Lieutenant General of the।ndian Army.svg ਲੈਫ. ਜਰਨਲ |
ਯੂਨਿਟ | ਤਸਵੀਰ:The Regiment Sikh Regiment Battle Insignia.jpg 5 ਸਿੱਖ ਰੈਜਮੈਂਟ |
Commands held | ![]() XXXIII ਕੋਰਪਸ ਭਾਰਤ IV ਕਾਰਪਸ ਭਾਰਤ 5 ਇਨਫੈਨਟਰੀ ਡਵੀਜ਼ਨ 27 ਇਨਫੈਨਟਰੀ ਡਵੀਜ਼ਨ 163 ਇਨਫੈਨਟਰੀ ਬਰੀਗੇਡ ਤਸਵੀਰ:The Regiment Sikh Regiment Battle Insignia.jpg 1 ਸਿੱਖ ਰੈਜਮੈਂਟ |
ਲੜਾਈਆਂ/ਜੰਗਾਂ | ਮਲਾਇਆ ਕੈਪੇਨ, ਦੂਜਾ ਵਿਸ਼ਵ ਯੁੱਧ ਭਾਰਤ-ਪਾਕਿਸਤਾਨ ਯੁੱਧ (1947) ਭਾਰਤ-ਚੀਨ ਜੰਗ ਭਾਰਤ-ਪਾਕਿਸਤਾਨ ਯੁੱਧ (1965) |
ਇਨਾਮ | ![]() ![]() ![]() |
ਲੈਫਟੀਨੈਂਟ ਜਨਰਲ ਹਰਬਖ਼ਸ਼ ਸਿੰਘ (1 ਅਕਤੂਬਰ 1913 - 14 ਨਵੰਬਰ 1999) ਪਦਮ ਵਿਭੂਸ਼ਣ, ਪਦਮ ਭੂਸ਼ਨ ਅਤੇ ਵੀਰ ਚੱਕਰ ਨਾਲ ਸਨਮਾਨਿਤ ਭਾਰਤੀ ਫੌਜੀ ਅਫ਼ਸਰ ਸੀ। ਉਸਨੇ ਭਾਰਤ-ਪਾਕਿਸਤਾਨ ਯੁੱਧ (1965) ਦੌਰਾਨ ਅਹਿਮ ਭੂਮਿਕਾ ਨਿਭਾਈ ਸੀ।
ਹਰਬਖ਼ਸ਼ ਸਿੰਘ ਨੇ 1933 ਚ ਭਾਰਤੀ ਮਿਲਟਰੀ ਅਕੈਡਮੀ ਵਿੱਚ ਦਾਖਲਾ ਲਿਆ ਸੀ ਅਤੇ 15 ਜੁਲਾਈ 1935 ਨੂੰ ਉਸਨੂੰ ਕਮਿਸ਼ਨ ਮਿਲਿਆ। ਰਾਵਲਪਿੰਡੀ ਵਿੱਚ ਅਰਗਿੱਲ ਅਤੇ ਸਦਰਲੈਂਡ ਹਾਈਲੈਂਡਰਜ ਦੀ ਦੂਜੀ ਬਟਾਲੀਅਨ ਦੇ ਨਾਲ ਇੱਕ ਸਾਲ ਲਈ ਪੋਸਟ-ਕਮਿਸ਼ਨ ਜੋੜ ਦੇ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀi[1] ਜਿਸ ਨਾਲ ਉਸ ਨੇ 1935 ਦੇ ਮੋਹੰਮਦ ਓਪਰੇਸ਼ਨ ਦੌਰਾਨ ਉੱਤਰੀ ਪੱਛਮੀ ਸਰਹੱਦੀ ਤੇ ਸੇਵਾ ਦਾ ਅਨੁਭਵ ਹਾਸਲ ਕੀਤਾ।[2] ਬਾਅਦ ਨੂੰ (19 ਅਗਸਤ 1936)[3] ਨੂੰ ਉਹ ਔਰੰਗਾਬਾਦ 5/11 ਸਿੱਖ ਰਜਮੈਂਟ ਵਿੱਚ ਚਲਿਆ ਗਿਆ।