ਇਡੀਥ ਵੇਅਰ ਡੈਂਟ
ਇਡੀਥ ਵੇਅਰ ਡੈਂਟ ਨੀ ਅੰਨੇਸਲੀ (1863-1948) ਇੱਕ ਗੈਰਪੇਸ਼ਾਵਰ ਸ਼ੁਕੀਨ ਬਨਸਪਤੀ ਵਿਗਿਆਨੀ ਅਤੇ ਜੰਗਲੀ ਫੁੱਲਾਂ ਅਨੁਰਾਗੀ ਸੀ, ਜਿਸਨੂੰ ਯੂਕੇ ਵਾਇਲਡ ਫਲਾਵਰ ਸੋਸਾਇਟੀ ਦੀ ਬਾਨੀ ਵਜੋਂ ਯਾਦ ਕੀਤਾ ਜਾਂਦਾ ਹੈ। ਇਹ ਇੱਕ ਰੈੱਡ ਕਰਾਸ ਦੀ ਪ੍ਰਬੰਧਕ ਵੀ ਸੀ ਅਤੇ ਇਸਦਾ ਕੰਮ ਪਹਿਲੀ ਵਿਸ਼ਵ ਜੰਗ ਵਿੱਚ ਇੱਕ ਓ.ਬੀ.ਈ ਦਾ ਸੀ।
ਪਰਿਵਾਰ
[ਸੋਧੋ]ਉਹ ਰੇਵ ਫਰਾਂਸਿਸ ਹੈਨਬਰੀ ਅੰਨੇਸਲੀ ਅਤੇ ਮਾਰੀਆ ਸ਼ਾਰਲੈਟ ਅੰਨੇਸਲੀ ਦੀ ਧੀ ਸੀ। ਇਸਦਾ ਜਨਮ 25 ਸਤੰਬਰ, 1863 ਵਿੱਚ ਲਿੰਮਪਸਫ਼ੀਲਡ ਸ੍ਰੀ ਵਿੱਚ ਹੋਇਆ,[1] ਅਤੇ ਇਹ ਅਤੇ ਇਸਦਾ ਪਰਿਵਾਰ 1870 ਦੇ ਦਹਾਕੇ ਵਿੱਚ ਸਟ੍ਰੈਟਫੋਰਡ-ਅਪੋਨ-ਐਵਨ ਨੇੜੇ ਕਲਿਫੋਰਡ ਚੈਂਬਰਸ ਵਿੱਚ ਰਹਿਣ ਚਲੇ ਗਏ ਜਦੋਂ ਇਸਦੇ ਪਿਤਾ ਜੀ ਇੱਥੇ ਪ੍ਰਬੰਧਕ ਬਣੇ। ਸਕੂਲ ਛੱਡਣ ਤੋਂ ਬਾਅਦ ਇਸਨੇ ਆਪਣੀ ਛੋਟੀ ਭੈਣ ਦੀ ਸਿੱਖਿਆ ਲਈ ਜ਼ਿੰਮੇਵਾਰੀ ਨਿਭਾਈ, ਅਤੇ ਉਸਨੇ ਇੱਕ ਡਾਇਰੀ ਵੀ ਰੱਖੀ, ਜਿਸ ਵਿੱਚ ਇਸਨੇ ਜੰਗਲੀ ਫੁੱਲਾਂ ਬਾਰੇ ਆਪਣੀ ਪੜਚੋਲ (ਸਮਝ) ਨੂੰ ਰਿਕਾਰਡ ਕੀਤਾ।[2] ਇਹਨਾਂ ਦੋ ਚੀਜ਼ਾਂ ਇਸਦੀ ਅਗਵਾਈ ਕੀਤੀ, 23 ਸਾਲ ਦੀ ਉਮਰ ਵਿਚ, ਇਸਨੇ ਵਾਇਲਡ ਫਲਾਵਰ ਸੋਸਾਇਟੀ ਦੀ ਸਥਾਪਨਾ ਕੀਤੀ ਸੀ ਜੋ ਸ਼ੁਰੂ ਵਿੱਚ ਕੁਝ ਸਥਾਨਕ ਬੱਚਿਆਂ ਲਈ ਵਿਦਿਅਕ ਕਲੱਬ ਸੀ।[3]
ਸੰਗਠਨ
[ਸੋਧੋ]ਜਿਵੇਂ ਵਾਇਲਡ ਫਲਾਵਰ ਸੁਸਾਇਟੀ ਵੱਡਿਆਂ ਨੂੰ ਸਮਾਯੁਕਤ ਕਰਦੀ ਗਈ, ਉਹਨਾਂ ਵਿਚੋਂ ਕੁਝ ਮਾਹਰ ਵਿਗਿਆਨੀ ਸਨ, ਡੈਂਟ ਨੇ ਇੱਕ ਫਾਰਵਰਡ ਫਲਾਵਰ ਮੈਗਜ਼ੀਨ ਸੰਪਾਦਿਤ ਕੀਤਾ ਜੋ ਹਰ ਦੋ ਮਹੀਨਿਆਂ (ਹੁਣ ਅਕਸਰ ਘੱਟ) ਬਾਹਰ ਆਇਆ।