ਇਨ ਸੀਤੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜੀਵ ਵਿਗਿਆਨ ਵਿੱਚ ਇਨ ਸੀਤੂ ਦਾ ਮਤਲਬ ਹੁੰਦਾ ਹੈ ਕਿਸੇ ਵੀ ਵਰਤਾਰੇ ਨੂੰ ਬਿਨਾਂ ਕਿਸੀ ਖਾਸ ਮਾਧਿਅਮ ਤੇ ਲਿਜਾਏ ਉਸ ਦਾ ਮੁਆਇਨਾ ਉਸ ਜਗ੍ਹਾ ਤੇ ਕਰਨਾ ਜਿੱਥੇ ਉਹ ਹੋਈ ਹੋਵੇ। ਜਦੋਂ ਕਿਸੇ ਜੀਵ ਦੀ ਤਸਵੀਰ ਦੇ ਮੁਆਇਨੇ ਵੇਲੇ ਇਸ ਸ਼ਬਦ ਦਾ ਇਸਤੇਮਾਲ ਕੀਤਾ ਜਾਵੇ ਤਾਂ ਉਸ ਦਾ ਮਤਲਬ ਹੁੰਦਾ ਹੈ ਕਿ ਉਸ ਜੀਵ ਦੀ ਨਿਗਰਾਨੀ ਅਤੇ ਮੁਆਇਨਾ ਬਿਲਕੁਲ ਉਸੇ ਰੂਪ ਵਿੱਚ ਕੀਤਾ ਗਿਆ ਹੈ ਜਿਸ ਵਿੱਚ ਉਹ ਪਾਇਆ ਗਿਆ ਅਤੇ ਜਿੱਥੇ ਉਹ ਪਾਇਆ ਗਿਆ। ਜੇ ਪ੍ਰਯੋਗਸ਼ਾਲਾ ਵਿਗਿਆਨ ਦੇ ਸੰਧਰਭ ਵਿੱਚ ਇਸ ਸ਼ਬਦ ਦਾ ਇਸਤੇਮਾਲ ਕੀਤਾ ਜਾਵੇ ਤਾਂ ਇਹ ਇਨ ਵੀਵੋ ਅਤੇ ਇਨ ਵਿਟ੍ਰੋ ਦੇ ਦਰਮਿਆਨ ਵਾਲੇ ਹਲਾਤ ਦਰਸ਼ਾਉਣ ਲਈ ਵਰਤਿਆ ਜਾਂਦਾ ਹੈ।

ਇਹ ਇੱਕ ਲਾਤੀਨੀ ਸ਼ਬਦ ਹੈ ਜਿਸਦਾ ਮਤਲਬ ਹੈ "ਜਗ੍ਹਾ ਤੇ"[1] ਜਾਂ "ਸਥਿਤੀ ਵਿੱਚ"।[2]

ਵੱਖ ਵੱਖ ਖੇਤਰਾਂ ਵਿੱਚ ਇਸ ਦੀ ਪਰਿਭਾਸ਼ਾ ਉਸ ਵਿੱਚ ਕੀਤੇ ਜਾਣ ਵਾਲੇ ਮੁਆਇਨੇ ਤੇ ਨਿਰਭਰ ਕਰਦੀ ਹੈ, ਪਰ ਉਂਝ ਆਮ ਤੌਰ 'ਤੇ ਇਸ ਦਾ ਮਤਲਬ ਹਰ ਵਰਗ ਵਿੱਚ ਕਿਸੇ ਵੀ ਚੀਜ਼ ਦਾ ਉਸ ਦੀ ਖਾਸ ਥਾਂ ਤੇ ਮੁਲਾਂਕਣ ਕਰਨਾ ਹੀ ਹੁੰਦਾ ਹੈ।

ਹਵਾਲੇ[ਸੋਧੋ]

  1. Lewis & Short Latin Dictionary
  2. Collins Latin Dictionary & Grammar