ਇਮਤਿਆਜ਼ ਅਲੀ ਤਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਇਮਤਿਆਜ਼ ਅਲੀ ਤਾਜ (ਉਰਦੂ: سیّد امتیاز علی تاؔج‎; Sayyid Imtiyāz ʿAlī Tāj 1900–1970) ਪਾਕਿਸਤਾਨ ਨਾਲ ਤਾਅਲੁੱਕ ਰੱਖਣ ਵਾਲੇ ਉਰਦੂ ਜ਼ਬਾਨ ਦੇ ਅਹਿਮ ਲੇਖਕ ਅਤੇ ਨਾਟਕਕਾਰ ਸਨ। ਉਹ ਅਨਾਰਕਲੀ ਦੇ ਜੀਵਨ ਦੇ ਆਧਾਰ ਤੇ 1922 ਵਿੱਚ ਲਿਖੇ ਨਾਟਕ ਅਨਾਰਕਲੀ ਲਈ ਜਾਣੇ ਜਾਂਦੇ ਹਨ। ਇਸ ਦਾ ਸੈਕੜੇ ਦਫ਼ਾ ਮੰਚਨ ਕੀਤਾ ਗਿਆ। ਭਾਰਤ ਅਤੇ ਪਾਕਿਸਤਾਨ ਵਿੱਚ ਇਸ ਨਾਟਕ ਤੇ ਅਨੇਕ ਫੀਚਰ ਫ਼ਿਲਮਾਂ ਵੀ ਬਣੀਆਂ ਹਨ ਜਿਹਨਾਂ ਵਿੱਚ ਮਸ਼ਹੂਰ ਭਾਰਤੀ ਫ਼ਿਲਮ ਮੁਗਲ-ਏ-ਆਜ਼ਮ (1960) ਵੀ ਸ਼ਾਮਲ ਹੈ। [1][2]

ਜੀਵਨੀ[ਸੋਧੋ]

ਇਮਤਿਆਜ਼ ਅਲੀ 13 ਅਕਤੂਬਰ 1900 ਨੂੰ ਲਾਹੌਰ ਵਿੱਚ ਪੈਦਾ ਹੋਏ। ਉਨ੍ਹਾਂ ਦੇ ਪਿਤਾ ਸੱਯਦ ਮੁਮਤਾਜ਼ ਅਲੀ ਦਿਓਬੰਦ ਜ਼ਿਲ੍ਹਾ ਸਹਾਰਨਪੁਰ (ਭਾਰਤ) ਦੇ ਰਹਿਣ ਵਾਲੇ ਸਨ ਜੋ ਖ਼ੁਦ ਭੀ ਇੱਕ ਵੱਡੇ ਲੇਖਕ ਸਨ। ਤਾਜ ਦੀ ਮਾਤਾ ਵੀ ਮਜ਼ਮੂਨ ਲੇਖਕ ਸੀ।

1922 ਵਿੱਚ ਇਮਤਿਆਜ਼ ਅਲੀ ਤਾਜ ਦੀ ਪੁਸਤਕ ਦੇ ਸਿਰਲੇਖ ਪੰਨੇ ਉੱਤੇ ਅਨਾਰਕਲੀ ਦਾ ਚਿੱਤਰ

ਤਾਜ ਨੇ ਮੁਢਲੀ ਵਿਦਿਆ ਤਾਲੀਮ ਲਾਹੌਰ ਵਿੱਚ ਹਾਸਲ ਕੀਤੀ। ਕੇਂਦਰੀ ਮਾਡਲ ਸਕੂਲ ਤੋਂ ਮੈਟ੍ਰਿਕ ਪਾਸ ਕੀਟੀ ਅਤੇ ਗੌਰਮਿੰਟ ਕਾਲਜ ਲਾਹੌਰ ਤੋਂ ਬੀ ਏ ਦੀ ਸਨਦ ਹਾਸਲ ਕੀਤੀ। ਬਚਪਨ ਤੋਂ ਹੀ ਗਿਆਨ, ਸਾਹਿਤ ਅਤੇ ਨਾਟਕ ਵਿੱਚ ਦਿਲਚਸਪੀ ਦਰਅਸਲ ਉਸ ਦੀ ਖ਼ਾਨਦਾਨੀ ਰਵਾਇਤ ਸੀ। ਅਜੇ ਤਾਲੀਮ ਮੁਕੰਮਲ ਵੀ ਨਹੀਂ ਕੀਤੀ ਸੀ ਕਿ ਇੱਕ ਅਦਬੀ ਰਿਸਾਲਾ (ਕਹਿਕਸ਼ਾ) ਕਢਣਾ ਸ਼ੁਰੂ ਕਰ ਦਿੱਤਾ। ਨਾਟਕਕਾਰੀ ਦਾ ਸ਼ੌਕ ਕਾਲਜ ਵਿੱਚ ਪੈਦਾ ਹੋਇਆ। ਗੌਰਮਿੰਟ ਕਾਲਜ ਦੀ ਡਰਾਮੈਟਿਕ ਕਲੱਬ ਦੇ ਉਹ ਸਰਗਰਮ ਰੁਕਨ ਸਨ।

ਹਵਾਲੇ[ਸੋਧੋ]