ਇਰਫ਼ਾਨ ਹਬੀਬ
ਦਿੱਖ
ਇਰਫਾਨ ਹਬੀਬ | |
---|---|
ਨਾਗਰਿਕਤਾ | ਭਾਰਤ |
ਅਲਮਾ ਮਾਤਰ | |
ਪੁਰਸਕਾਰ | ਵਾਤੁਮੱਲ ਪੁਰਸਕਾਰ (1982)
ਪਦਮ ਭੂਸ਼ਣ (2005) |
ਵਿਗਿਆਨਕ ਕਰੀਅਰ | |
ਖੇਤਰ | ਮਾਰਕਸਵਾਦੀ ਇਤਹਾਸਕਾਰੀ |
ਡਾਕਟੋਰਲ ਸਲਾਹਕਾਰ | ਸੀ ਸੀ ਡੇਵੀਜ਼ |
ਇਰਫਾਨ ਹਬੀਬ (Urdu: عرفان حبیب, ਗੁਜਰਾਤੀ: ઈરફાન હબીબ; ਜਨਮ 1931), ਪ੍ਰਾਚੀਨ ਅਤੇ ਮਧਕਾਲੀ ਭਾਰਤ ਦਾ ਮਾਰਕਸਵਾਦੀ ਇਤਹਾਸਕਾਰੀ ਨਾਲ ਸੰਬੰਧਿਤ ਭਾਰਤੀ ਇਤਹਾਸਕਾਰ ਹੈ। ਉਹ ਅਗਰੇਰੀਅਨ ਸਿਸਟਮ ਆਫ਼ ਮੁਗਲ ਇੰਡੀਆ, 1556-1707[1] ਦਾ ਲੇਖਕ ਹੈ।
ਮੁੱਢਲਾ ਜੀਵਨ
[ਸੋਧੋ]ਇਰਫਾਨ ਹਬੀਬ ਵਾਲਿਦ ਦਾ ਨਾਮ ਮੁਹੰਮਦ ਹਬੀਬ ਹੈ ਜੋ ਇੱਕ ਮਸ਼ਹੂਰ ਇਤਿਹਾਸਕਾਰ ਸੀ ਅਤੇ ਵਾਲਦਾ ਦਾ ਨਾਮ ਸੁਹੇਲਾ ਹਬੀਬ ਸੀ। ਉਸਦੇ ਦਾਦਾ ਮੁਹੰਮਦ ਨਸੀਮ ਇੱਕ ਦੌਲਤਮੰਦ ਬੈਰਿਸਟਰ ਅਤੇ ਕੌਮ ਪ੍ਰਸਤ ਸਨ। ਉਨ੍ਹਾਂ ਨੇ ਹੀ 1916 ਵਿੱਚ ਲਖਨਊ ਵਿੱਚ ਹੋਣ ਵਾਲੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਇਜਲਾਸ ਦਾ ਇੰਤਜਾਮ ਕਰਾਇਆ ਅਤੇ ਉਸ ਦਾ ਤਮਾਮ ਖ਼ਰਚ ਬਰਦਾਸ਼ਤ ਕੀਤਾ। ਉਸਦਾ ਨਾਨਾ ਅੱਬਾਸ ਤੱਈਅਬ ਜੀ ਮਹਾਤਮਾ ਗਾਂਧੀ ਦੇ ਸਾਥੀਉਂ ਵਿੱਚੋਂ ਸੀ ਅਤੇ ਬਰੋਦਾ ਹਾਈਕੋਰਟ ਦਾ ਚੀਫ਼ ਜਸਟਿਸ ਵੀ ਬਣਿਆ। ਇਰਫ਼ਾਨ ਹਬੀਬ ਦੀ ਬੀਵੀ ਸਾਇਰਾ ਹਬੀਬ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਹੈ।
ਚੋਣਵੇਂ ਪ੍ਰਕਾਸ਼ਨ
[ਸੋਧੋ]- ਮੌਲਿਕ ਕਿਤਾਬਾਂ
- The Agrarian System of Mughal India 1556–1707. ਪਹਿਲੀ ਦਫ਼ਾ ਏਸ਼ੀਆ ਪਬਲਿਸ਼ਿੰਗ ਹਾਊਸ ਨੇ 1963 ਵਿੱਚ ਛਾਪੀ. ਦੂਜਾ, ਸੋਧਿਆ ਐਡੀਸ਼ਨ 1999 ਵਿੱਚ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਦੁਆਰਾ ਪ੍ਰਕਾਸ਼ਿਤ।
- An Atlas of the Mughal Empire: Political and Economic Maps With Detailed Notes, Bibliography, and Index. ਆਕਸਫੋਰਡ ਯੂਨੀਵਰਸਿਟੀ ਪ੍ਰੈਸ, 1982
- Essays in Indian History – Towards a Marxist Perception. ਤੁਲਿਕਾ ਬੁਕਸ, 1995.
- The Economic History of Medieval India: A Survey. ਤੁਲਿਕਾ ਬੁਕਸ, 2001.
- Medieval India: The Study of a Civilization. ਨੈਸ਼ਨਲ ਬੁੱਕ ਟਰੱਸਟ, 2008.
- People's History of India – Part 1: Prehistory. ਅਲੀਗੜ੍ਹ ਇਤਿਹਾਸਕਾਰ ਸੁਸਾਇਟੀ ਅਤੇ ਤੁਲਿਕਾ ਬੁਕਸ, 2001.
- People’s History of India Part 2 : The Indus Civilization. ਅਲੀਗੜ੍ਹ ਇਤਿਹਾਸਕਾਰ ਸੁਸਾਇਟੀ ਅਤੇ ਤੁਲਿਕਾ ਬੁਕਸ, 2002.
- A People's History of India Vol. 3 : The Vedic Age. (ਸਹਿ ਲੇਖਕ ਵਿਜੇ ਕੁਮਾਰ ਠਾਕੁਰ) ਅਲੀਗੜ੍ਹ ਇਤਿਹਾਸਕਾਰ ਸੁਸਾਇਟੀ ਅਤੇ ਤੁਲਿਕਾ ਬੁਕਸ, 2003.
- A People's History of India – Vol 4 : Mauryan India. (ਸਹਿ-ਲੇਖਕ ਵਿਵੇਕਾਨੰਦ ਝਾਅ) ਅਲੀਗੜ੍ਹ ਇਤਿਹਾਸਕਾਰ ਸੁਸਾਇਟੀ ਅਤੇ ਤੁਲਿਕਾ ਬੁਕਸ, 2004.
- A People's History of India – Vol 28 : Indian Economy, 1858–1914. ਅਲੀਗੜ੍ਹ ਇਤਿਹਾਸਕਾਰ ਸੁਸਾਇਟੀ ਅਤੇ ਤੁਲਿਕਾ ਬੁਕਸ, 2006.