ਸਮੱਗਰੀ 'ਤੇ ਜਾਓ

ਐਰਵਿਨ ਸ਼ਰੋਡਿੰਗਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਇਰਵਿਨ ਸ਼ਰੋਡਿੰਗਰ ਤੋਂ ਮੋੜਿਆ ਗਿਆ)
ਐਰਵਿਨ ਸਰੋਡਿੰਗਰ
ਜਨਮ
ਐਰਵਿਨ ਰੁਡੋਲਫ ਜੋਸਿਫ਼ ਅਲੈਗਜਾਂਦਰ ਸਰੋਡਿੰਗਰ

(1887-08-12)12 ਅਗਸਤ 1887
ਮੌਤ4 ਜਨਵਰੀ 1961(1961-01-04) (ਉਮਰ 73)
ਵਿਆਨਾ, ਆਸਟਰੀਆ
ਰਾਸ਼ਟਰੀਅਤਾਆਸਟਰੀਆਈ
ਨਾਗਰਿਕਤਾਆਸਟਰੀਆ, ਆਇਰਲੈਂਡ
ਅਲਮਾ ਮਾਤਰਵਿਆਨਾ ਯੂਨੀਵਰਸਿਟੀ
ਲਈ ਪ੍ਰਸਿੱਧ
ਜੀਵਨ ਸਾਥੀAnnemarie Bertel (1920–61)[1]
ਪੁਰਸਕਾਰMatteucci Medal (1927)
ਭੌਤਿਕ ਵਿਗਿਆਨ ਲਈ ਨੋਬਲ ਪੁਰਸਕਾਰ (1933)
Max Planck Medal (1937)
ਵਿਗਿਆਨਕ ਕਰੀਅਰ
ਖੇਤਰਭੌਤਿਕ ਵਿਗਿਆਨ
ਅਦਾਰੇਬਰੇਸਲੌ ਯੂਨੀਵਰਸਿਟੀ ਜਿਊਰਿਚ ਯੂਨੀਵਰਸਿਟੀ ਹੰਬੋਲਟ ਯੂਨੀਵਰਸਿਟੀ ਬਰਲਿਨ
ਅਕਸਫੋਰਡ ਯੂਨੀਵਰਸਿਟੀ
ਗਰਾਜ ਯੂਨੀਵਰਸਿਟੀ
Dublin Institute for Advanced Studies
ਘੇਂਟ ਯੂਨੀਵਰਸਿਟੀ
ਡਾਕਟੋਰਲ ਸਲਾਹਕਾਰFriedrich Hasenöhrl
ਹੋਰ ਅਕਾਦਮਿਕ ਸਲਾਹਕਾਰFranz S. Exner
Friedrich Hasenöhrl
ਉੱਘੇ ਵਿਦਿਆਰਥੀLinus Pauling
Felix Bloch
Brendan Scaife
ਦਸਤਖ਼ਤ

ਐਰਵਿਨ ਰੁਡੋਲਫ ਜੋਸਿਫ਼ ਅਲੈਗਜਾਂਦਰ ਸਰੋਡਿੰਗਰ (ਜਰਮਨ: [ˈɛʁviːn ˈʃʁøːdɪŋɐ]; 12 ਅਗਸਤ 1887– 4 ਜਨਵਰੀ 1961), ਇੱਕ ਨੋਬਲ ਪੁਰਸਕਾਰ ਜੇਤੂ ਆਸਟਰੀਆਈ ਭੌਤਿਕ ਵਿਗਿਆਨੀ ਸੀ ਜਿਸਨੇ ਕੁਅੰਟਮ ਥਿਊਰੀ ਦੇ ਖੇਤਰ ਵਿੱਚ ਅਨੇਕ ਬੁਨਿਆਦੀ ਨਤੀਜੇ ਵਿਕਸਤ ਕੀਤੇ, ਜੋ ਤਰੰਗ ਮਕੈਨਿਕੀ ਦਾ ਆਧਾਰ ਬਣੇ।

ਜ਼ਿੰਦਗੀ

[ਸੋਧੋ]

ਐਰਵਿਨ ਸ਼ਰੋਡਿੰਗਰ ਦਾ ਜਨਮ 12 ਅਗਸਤ, 1887 ਨੂੰ ਵਿਆਨਾ, ਆਸਟਰੀਆ ਹੰਗਰੀ ਵਿੱਚ ਰੋਡਲਫ਼ ਸ਼ਰੋਡਿੰਗਰ ਤੇ ਜਾਰਜੀਨ ਬਰੇਂਡਾ ਦੇ ਘਰ ਹੋਇਆ। ਉਹ ਆਪਣੇ ਮਾਪਿਆਂ ਇਕਲੌਤਾ ਬੱਚਾ ਸੀ। ਉਸ ਦੀ ਮਾਤਾ ਅੱਧੀ ਆਸਟ੍ਰੀਆ ਅਤੇ ਅੱਧੀ ਅੰਗਰੇਜ਼ੀ ਮੂਲ ਦੀ ਸੀ; ਉਸ ਦਾ ਪਿਤਾ ਕੈਥੋਲਿਕ ਸੀ ਅਤੇ ਉਸ ਦੀ ਮਾਤਾ ਲੂਥਰਨ। ਇੱਕ ਲੂਥਰਨ ਦੇ ਤੌਰ 'ਤੇ ਇੱਕ ਧਾਰਮਿਕ ਘਰ ਵਿੱਚ ਪਲਿਆ ਹੋਣ ਦੇ ਬਾਵਜੂਦ ਉਹ ਇੱਕ ਨਾਸਤਿਕ ਸੀ।[2][3] ਪਰ, ਉਸਦਾ ਪੂਰਬੀ ਧਰਮਾਂ, ਸਰਬਦੇਵਵਾਦ ਵਿੱਚ ਤਕੜੀ ਦਿਲਚਸਪੀ ਸੀ, ਅਤੇ ਉਸਨੇ ਆਪਣੇ ਕੰਮ ਵਿੱਚ ਧਾਰਮਿਕ ਚਿੰਨ੍ਹਵਾਦ ਵਰਤਿਆ। ਉਸਦਾ ਇਹ ਵੀ ਵਿਸ਼ਵਾਸ ਸੀ ਕਿ ਉਸ ਦਾ ਵਿਗਿਆਨਕ ਦਾ ਕੰਮ ਖ਼ੁਦਾਈ ਵੱਲ ਇੱਕ ਪਹੁੰਚ ਸੀ, ਚਾਹੇ ਇੱਕ ਅਲੰਕਾਰਿਕ ਅਰਥ ਵਿੱਚ ਹੀ।[4] ਉਸ ਨਾਨੀ ਬ੍ਰਿਟਿਸ਼ ਸੀ, ਇਸ ਲਈ ਉਹ ਬਗੈਰ ਸਕੂਲ ਅੰਗਰੇਜ਼ੀ ਸਿੱਖਣ ਦੇ ਯੋਗ ਸੀ।[5] 1906 ਅਤੇ 1910 ਦੇ ਵਿਚਕਾਰ ਸਰੋਡਿੰਗਰ ਨੇ ਵਿਆਨਾ ਵਿੱਚ ਮੈਥੇਮੈਟਿਕਸ ਤੇ ਫ਼ਿਜ਼ਿਕਸ ਦੀ ਪੜ੍ਹਾਈ ਕੀਤੀ। 1914 ਤੋਂ 1918 ਤੱਕ ਉਸਨੇ ਪਹਿਲੀ ਵੱਡੀ ਲੜਾਈ ਵਿੱਚ ਹਿੱਸਾ ਲਿਆ। 6 ਅਪ੍ਰੈਲ 1920 ਚ ਐਨਮੀਰੀ ਬਰਟਲ ਨਾਲ਼ ਉਸਦਾ ਵਿਆਹ ਹੋ ਗਿਆ। ਜੀਨਾ, ਜ਼ੀਊਰਚ, ਸਟੁੱਟਗਾਰਟ ਤੇ ਬਰੀਸਲਾਓ ਤੋਂ ਉਸਨੂੰ ਪੜ੍ਹਾਨ ਲਈ ਸੱਦੇ ਆਏ।

1921 ਚ ਉਹ ਜ਼ੀਊਰਚ ਯੂਨੀਵਰਸਿਟੀ ਆਇਆ। 1926 ਉਸਨੇ ਕੁਆਂਟਮ ਮਕੈਨਿਕਸ ਤੇ ਇੱਕ ਆਰਟੀਕਲ ਲਿਖਿਆ। 1927 ਚ ਹਮਬੋਲਟ ਯੂਨੀਵਰਸਿਟੀ ਬਰਲਿਨ ਚ ਆਇਆ ਪਰਰ 1933 ਚ ਨਾਜ਼ੀ ਪਾਰਟੀ ਦੇ ਰਾਜ ਸੰਭਾਲਣ ਬਾਅਦ ਉਹ ਆਕਸਫ਼ੋਰਡ ਯੂਨੀਵਰਸਿਟੀ ਇੰਗਲੈਂਡ ਆ ਗਿਆ। ਦੋ ਔਰਤਾਂ ਨਾਲ਼ ਰਹਿਣ ਕਾਰਨ ਇੰਗਲੈਂਡ ਛੱਡਿਆ ਤੇ ਆਸਟਰੀਆ ਆਇਆ ਤੇ ਨਾਜ਼ੀ ਪਾਰਟੀ ਕੋਲੋਂ ਮਾਫ਼ੀ ਮੰਗੀ ਪਰ ਫ਼ਿਰ ਵੀ ਉਸਨੂੰ ਨੌਕਰੀ ਤੋਂ ਕਢ ਦਿੱਤਾ ਗਿਆ। ਇਥੋਂ ਨੱਸ ਕੇ ਉਹ ਇਟਲੀ ਤੇ ਇੰਗਲੈਂਡ ਆਇਆ। 1940 ਚ ਉਸਨੂੰ ਆਇਰਲੈਂਡ ਤੋਂ ਸੱਦਾ ਆਇਆ ਜਿਸ ਤੇ ਉਹ ਡਬਲਿਨ ਆਇਆ ਤੇ ਉਥੇ ਉਨੇ ‌ਵਿਕਸ ਤੇ ਇੱਕ ਅਦਾਰਾ ਬਣਾਇਆ। ਇਥੇ ਉਹ 1955 ਤੱਕ ਰਿਹਾ ਤੇ ਦੋ ਆਇਰਸ਼ ਜ਼ਨਾਨੀਆਂ ਤੋਂ ਉਸਦੇ ਦੋ ਜਵਾਕ ਹੋਏ।

1956 ਚ ਉਹ ਆਸਟਰੀਆ ਆਇਆ ਤੇ 4 ਜਨਵਰੀ 1961 ਨੂੰ ਟੀ ਬੀ ਨਾਲ਼ ਵਿਆਨਾ ਚ ਉਸਦੀ ਮੌਤ ਹੋ ਗਈ।

ਹਵਾਲੇ

[ਸੋਧੋ]
  1. Moore, p. 10
  2. Walter J. Moore (1994). A Life of Erwin Schrödinger. Cambridge University Press. pp. 289–290. ISBN 9780521469340. In one respect, however, he is not a romantic: he does not idealize the person of the beloved, his highest praise is to consider her his equal. "When you feel your own equal in the body of a beautiful woman, just as ready to forget the world for you as you for her – oh my good Lord – who can describe what happiness then. You can live it, now and again – you cannot speak of it." Of course, he does speak of it, and almost always with religious imagery. Yet at this time he also wrote, "By the way, I never realized that to be nonbelieving, to be an atheist, was a thing to be proud of. It went without saying as it were." And in another place at about this same time: "Our creed is indeed a queer creed. You others, Christians (and similar people), consider our ethics much inferior, indeed abominable. There is that little difference. We adhere to ours in practice, you don't."
  3. Andrea Diem-Lane (2008). Spooky Physics. MSAC Philosophy Group. p. 42. ISBN 9781565430808.
  4. Moore: "He rejected traditional religious beliefs (Jewish, Christian, and Islamic) not on the basis of any reasoned argument, nor even with an expression of emotional antipathy, for he loved to use religious expressions and metaphors, but simply by saying that they are naive." ... p. 4: "He claimed to be an atheist, but he always used religious symbolism and believed his scientific work was an approach to the godhead."
  5. Hoffman, D. (1987). Эрвин Шрёдингер. Мир. pp. 13–17.