ਇਲੈਕਟ੍ਰਾਨਿਕ ਮੀਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਲੈਕਟ੍ਰਾਨਿਕ ਮੀਡੀਆ ਬਿਜਲਈ ਜਨ ਸੰਚਾਰ ਇੱਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਅਸੀਂ ਬਹੁਤ ਸਾਰੇ ਵਿਚਾਰਾਂ ਅਤੇ ਆਡੀਓ-ਵੀਡੀਓ ਤੋਂ ਇਲਾਵਾ ਜਰੂਰੀ ਸੁਨੇਹਿਆਂ ਦਾ ਆਦਾਨ ਪ੍ਰਦਾਨ ਕਰ ਸਕਦੇ ਹਾਂ। ਬਿਜਲਈ ਜਨ-ਸੰਚਾਰ ਦੇ ਸਾਧਨ ਵਜੋਂ ਅਨੇਕ ਸੰਬੰਧਿਤ ਸਾਧਨ ਰੇਡਿਓ, ਟੈਲੀਵਿਜਨ, ਸਿਨੇਮਾ, ਕੰਪਿਊਟਰ ਅਤੇ ਮੋਬਾਇਲ ਆਦਿ ਕੰਮ ਕਰ ਰਹੇ ਹਨ।

ਰੇਡਿਓ[ਸੋਧੋ]

ਰੇਡੀਓ ਬਿਜਲਈ ਜਨ-ਸੰਚਾਰ ਦੇ ਮਾਧਿਅਮਾਂ ਵਿੱਚ ਇੱਕ ਅਜਿਹਾ ਸਾਧਨ ਹੈ ਜੋ ਸੁਨੇਹਿਆਂ ਨੂੰ ਅਦਿਸ਼ ਰੂਪ ਵਿੱਚ,ਸਿਰਫ ਆਵਾਜ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਤੇ,ਚੁੰਬਕੀ ਤਰੰਗਾਂ ਰਾਹੀਂ ਭੇਜਦਾ ਹੈ ਇਹ ਭਾਰਤ ਵਿੱਚ ਪਹਿਲੀ ਵਾਰ 1926 ਵਿੱਚ ਆਇਆ।

ਟੈਲੀਵਿਜ਼ਨ[ਸੋਧੋ]

ਧੁਨੀ ਪ੍ਸਾਰਣ ਦੇ ਨਾਲ-ਨਾਲ ਚੱਲਦੀਆਂ ਫਿਰਦੀਆਂ ਤਸਵੀਰਾਂ ਦਾ ਵੀ ਪ੍ਸਾਰਣ ਕਰਦਾ ਹੈ। ਇਹ ਸੈਟੇਲਾਇਟ ਦੀ ਮਦਦ ਨਾਲ ਵਿਸ਼ਵ ਵਿਆਪਕ ਤੌਰ ਤੇ ਕੰਮ ਕਰਦਾ ਹੈ।

ਸਿਨੇਮਾ[ਸੋਧੋ]

ਇਹ ਵਿਗਿਆਨ ਦੀ ਅਨੋਖੀ ਖੋਜ ਹੈ। ਇਸ ਦਾ ਸਿਹਰਾ ਵਿਗਿਆਨੀ ਅਡੀਸ਼ਨ ਨੂੰੰ ਜਾਂਦਾ ਹੈ। ਭਾਰਤ ਦੇ ਲੋਕ ਇਸਨੂੰ ਬਇਓਸਕੋਪ ਕਹਿੰਦੇ ਹਨ।

ਕੰਪਿਊਟਰ[ਸੋਧੋ]

ਇਹ ਇੱਕ ਬਿਜਲਈ ਜਨ-ਸੰਚਾਰਨ ਮਸ਼ੀਨ ਹੈ। ਇਹ ਮਸ਼ੀਨ ਅੱਜ ਦੇ ਯੁੱਗ ਵਿੱਚ ਪੱਤਰਕਾਰੀ,ਡਾਕ,ਵਪਾਰ,ਰੇਲਵੇ,ਬੈਂਕਾਂ ਅਤੇ ਘਰਾਂ ਦੇ ਕੰਮ ਵਿੱਚ ਮਹੱਤਮਪੂਰਨ ਯੋਗਦਾਨ ਪਾ ਰਹੀ ਹੈ। ਇਸ ਦੇ ਦੋ ਭਾਗ ਹਨ। 1. ਹਾਰਡਵੇਅਰ 2.ਸਾਫ਼ਟਵੇਅਰ

ਇੰਟਰਨੈਟ[ਸੋਧੋ]

ਇੰਟਰਨੈਟ ਕੰਪਿਊਟਰ ਤੰੰਤਰ ਦਾ ਵਿਸ਼ਵਵਿਆਪੀ ਜਾਲ ਹੈ। ਵੱਖ-ਵੱਖ ਕੰਪਿਊਟਰਾਂ ਜਾਂ ਨੈਟਵਰਕ ਇੰਟਰਨੈਟ ਹੈ। 2015 ਦੇ ਦੌਰ ਵਿੱਚ ਲਗਭਗ 5 ਕਰੋੜ ਕੰਪਿਊਟਰ ਇੰਟਰਨੈਟ ਨਾਲ ਜੁੜੇ ਹੋਏ ਹਨ।

ਮੋਬਾਇਲ[ਸੋਧੋ]

ਇਹ 20ਵੀਂ ਸਦੀ ਦੀ ਖੋਜ ਮੰਨੀ ਜਾਂਦੀ ਹੈ। ਇਸ ਦੇ ਰਾਹੀਂ ਅਸੀਂ ਟੈਲੀਗਰਾਮ,ਹਾਇਕ,ਈਮੋ,ਫੇਸਬੂੱਕ,ਵੱਟਸਐਪ ਆਦਿ ਐਪਲੀਕੇਸ਼ਨਾਂ ਰਾਹੀਂ ਵਿਚਾਰਾਂ ਅਤੇ ਆਡੀਓ-ਵਿਡੀਓਜ ਦਾ ਆਦਾਨ-ਪ੍ਦਾਨ ਕਰ ਸਕਦੇ ਹਾਂ।

ਹਵਾਲੇ[ਸੋਧੋ]