ਇਸਮਾਈਲ ਅਹਿਮਦਾਨੀ
ਦਿੱਖ
ਇਸਮਾਇਲ ਅਹਿਮਦਾਨੀ (1930–2007) (اسماعیل احمدانی) ਇੱਕ ਸਰਾਇਕੀ ਨਾਵਲਕਾਰ, ਅਤੇ ਸਰਾਇਕੀ ਭਾਸ਼ਾ ਦਾ ਪ੍ਰਮੋਟਰ ਸੀ।
ਜੀਵਨ
[ਸੋਧੋ]ਉਸਦਾ ਜਨਮ 1 ਜਨਵਰੀ 1930 ਨੂੰ ਰਾਜਨਪੁਰ ਜ਼ਿਲ੍ਹੇ, ਬ੍ਰਿਟਿਸ਼ ਭਾਰਤ (ਹੁਣ ਪਾਕਿਸਤਾਨ ) ਦੇ ਇੱਕ ਛੋਟੇ ਜਿਹੇ ਪਿੰਡ "ਖੋਈ" ਵਿੱਚ ਹੋਇਆ ਸੀ।
ਉਸਦਾ ਪਿਤਾ ਮੁਹੰਮਦ ਮੂਸਾ ਖ਼ਾਨ ਇੱਕ ਲੇਖਕ ਅਤੇ ਅਧਿਆਪਕ ਸੀ। ਉਸਨੇ ਡੇਰਾ ਗਾਜ਼ੀ ਖ਼ਾਨ ਤੋਂ ਬੀਏ ਦੀ ਡਿਗਰੀ ਕੀਤੀ ਜਿਸ ਤੋਂ ਬਾਅਦ ਇਸਮਾਈਲ ਅਹਿਮਦਾਨੀ ਨੇ ਬਹਾਵਲ ਪੁਰ ਅਤੇ ਫਿਰ ਖ਼ਾਨ ਪੁਰ ਜ਼ਿਲ੍ਹਾ ਰਹੀਮ ਯਾਰ ਖ਼ਾਨ ਵਿੱਚ ਇੱਕ ਅਧਿਆਪਕ ਵਜੋਂ ਆਪਣਾ ਜੀਵਨ ਸ਼ੁਰੂ ਕੀਤਾ।[ਹਵਾਲਾ ਲੋੜੀਂਦਾ]
ਉਸਨੇ ਪੀਤ ਦੇ ਪੰਧ (ਪਿਆਰ ਦੀ ਯਾਤਰਾ) [1] ਨਾਮ ਦਾ ਇੱਕ ਸਫ਼ਰਨਾਮਾ ਲਿਖਿਆ ਅਤੇ ਇਸ ਲਿਖਤ ਲਈ ਇਨਾਮ ਜਿੱਤਿਆ। ਉਸਨੇ ਯਾਦਾਂ ਦੀ ਕਾਕ ਮੁਹਾਲ (ਯਾਦਾਂ ਦੇ ਸਥਾਨ) ਨਾਮ ਦੀ ਆਪਣੀ ਆਤਮਕਥਾ ਲਿਖੀ। 2013 ਵਿੱਚ ਉਸਨੂੰ ਇਸ ਸਵੈ-ਜੀਵਨੀ ਲਈ ਸਰਾਇਕੀ ਭਾਸ਼ਾ ਵਿੱਚ ਸਾਹਿਤ ਲਈ ਖ਼ਵਾਜਾ ਗੁਲਾਮ ਫ਼ਰੀਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। [2]
ਹਵਾਲੇ
[ਸੋਧੋ]- ↑ worldcat listing at http://www.worldcat.org/oclc/18673065?tab=details#tabs
- ↑ Amir Jalil Bobra, PAL confers awards on literary figures. The Nation; Lahore, Pakistan Lahore, Pakistan 19 Dec 2013.