ਇੰਗਲੈਂਡ ਵਿੱਚ ਮਜ਼ਦੂਰ ਜਮਾਤ ਦੀ ਹਾਲਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੰਗਲੈਂਡ ਵਿੱਚ ਮਜ਼ਦੂਰ ਜਮਾਤ ਦੀ ਹਾਲਤ  
[[File:Die Lage der arbeitenden Klasse in England.png]]
ਲੇਖਕਫਰੈਡਰਿਕ ਏਂਗਲਜ਼
ਮੂਲ ਸਿਰਲੇਖDie Lage der arbeitenden Klasse in England
ਦੇਸ਼ਜਰਮਨੀ
ਭਾਸ਼ਾਮੂਲ ਜਰਮਨ
ਵਿਧਾਰਾਜਨੀਤੀ, ਆਰਥਿਕਤਾ, ਸਮਾਜ ਸ਼ਾਸਤਰ
ਆਈ.ਐੱਸ.ਬੀ.ਐੱਨ.1-4069-2036-3
ਇਸ ਤੋਂ ਬਾਅਦਕਮਿਊਨਿਸਟ ਮੈਨੀਫੈਸਟੋ

ਇੰਗਲੈਂਡ ਵਿੱਚ ਮਜ਼ਦੂਰ ਜਮਾਤ ਦੀ ਹਾਲਤ (ਅੰਗਰੇਜ਼ੀ:ਦ ਕੰਡੀਸ਼ਨ ਆਫ ਵਰਕਿੰਗ ਕਲਾਸ ਇਨ ਇੰਗਲੈਂਡ ਅਤੇ ਮੂਲ ਜਰਮਨ:Die Lage der arbeitenden Klasse in England) ਫਰੈਡਰਿਕ ਏਂਗਲਜ਼ ਦੀਆਂ ਵਧ ਮਸ਼ਹੂਰ ਕਿਤਾਬਾਂ ਵਿੱਚੋਂ ਇੱਕ ਹੈ।

ਇਸ ਵਿੱਚ ਏਂਗਲਜ਼ ਨੇ ਲਿਖਿਆ ਸੀ: “ਨੈਤਿਕ ਤੌਰ ‘ਤੇ ਇੰਨੀ ਗਿਰੀ ਹੋਈ, ਖੁਦਪ੍ਰਸਤੀ ਵਿੱਚ ਇੰਨੀ ਬੁਰੀ ਹੱਦ ਤੱਕ ਗਲਤਾਨ, ਅੰਦਰੋਂ ਇੰਨੀ ਖੋਖਲੀ… ਜਮਾਤ ਮੈਂ ਕਦੇ ਨਹੀਂ ਦੇਖੀ”। ਉਦਯੋਗਿਕ ਇਨਕਲਾਬ ਨੇ ਮਜਦੂਰਾਂ ਦੀ ਹਾਲਤ ਬਦਤਰ ਬਣਾ ਦਿੱਤੀ ਹੈ, ਉਸਨੇ ਦੱਸਿਆ। ਮਿਸਾਲ ਲਈ ਉਸ ਨੇ ਦਰਸਾਇਆ ਕਿ ਮੈਨਚੇਸਟਰ ਅਤੇ ਲਿਵਰਪੂਲ ਵਰਗੇ ਵੱਡੇ ਉਦਯੋਗਿਕ ਸ਼ਹਿਰਾਂ ਵਿੱਚ (ਚੇਚਕ, ਖਸਰਾ, ਲਾਲ ਬੁਖ਼ਾਰ ਅਤੇ ਕਾਲੀ ਖੰਘ ਵਰਗੇ) ਰੋਗਾਂ ਨਾਲ ਮੌਤਾਂ ਦੀ ਗਿਣਤੀ\ ਆਲੇ-ਦੁਆਲੇ ਦੇ ਇਲਾਕਿਆਂ ਦੇ ਮੁਕਾਬਲੇ ਚਾਰ ਗੁਣਾਂ ਸੀ।

ਏਂਗਲਜ਼ ਦੀ ਵਿਆਖਿਆ ਸਨਅਤੀ ਇਨਕਲਾਬ ਦੇ ਬ੍ਰਿਟਿਸ਼ ਇਤਿਹਾਸਕਾਰਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਸਾਬਤ ਹੋਈ। ਉਸ ਨੇ ਮਜਦੂਰਾਂ ਦੀਆਂ ਉਜਰਤਾਂ ਅਤੇ ਉਹਨਾਂ ਦੀਆਂ ਰਹਿਣ ਹਾਲਤਾਂ ਦੋਨਾਂ ਤੇ ਧਿਆਨ ਕੇਂਦ੍ਰਿਤ ਕੀਤਾ। ਉਸ ਨੇ ਦਰਸਾਇਆ ਕਿ ਉਦਯੋਗਿਕ ਕਾਮਿਆਂ ਦੀ ਆਪਣੇ ਪੂਰਵ-ਉਦਯੋਗਿਕ ਕਿਰਤੀਆਂ ਨਾਲੋਂ ਘੱਟ ਆਮਦਨ ਸੀ ਅਤੇ ਉਹ ਵਧੇਰੇ ਤੰਦਰੁਸਤੀ-ਰਹਿਤ ਅਤੇ ਕੋਝੇ ਵਾਤਾਵਰਣ ਵਿੱਚ ਰਹਿੰਦੇ ਸਨ। ਇਹ ਸਨਅਤੀਕਰਨ ਦੀ ਇੱਕ ਬਹੁਤ ਹੀ ਵਿਆਪਕ ਆਲੋਚਨਾ ਸਾਬਤ ਹੋਈ ਅਤੇ ਵੀਹਵੀ ਸਦੀ ਵਿੱਚ ਉਦਯੋਗਿਕ ਇਨਕਲਾਬ ਦਾ ਅਧਿਐਨ ਕਰਨ ਵਾਲੇ ਮਾਰਕਸਵਾਦੀ ਇਤਿਹਾਸਕਾਰਾਂ ਨੇ ਵੀਹਵੀ ਸਦੀ ਵਿੱਚ ਇਸਦੀ ਖ਼ੂਬ ਵਰਤੋਂ ਕੀਤੀ।[1]

ਹਵਾਲੇ[ਸੋਧੋ]